ਜਾਣੋ ਕੁਲਦੀਪ ਸਿੰਘ ਤੋਂ ਕਿਵੇਂ ਬਣਿਆ ਪਟਿਆਲਾ ਦਾ ਗੱਭਰੂ ਨਾਮੀ ਮਿਊਜ਼ਿਕ ਡਾਇਰੈਕਟਰ ‘ਕਿੱਲ ਬੰਦਾ’, ਸਿੰਗਾ ਤੋਂ ਲੈ ਕੇ ਨਿਰਵੈਰ ਪੰਨੂ ਗਾਇਕਾਂ ਦੇ ਗੀਤਾਂ ‘ਚ ਲਾ ਚੁੱਕੇ ਨੇ ਚਾਰ ਚੰਨ
ਇੱਕ ਗੀਤ ਦੀ ਕਾਮਯਾਬੀ ਪਿਛੇ ਗੀਤਕਾਰ, ਗਾਇਕ ਤੇ ਸੰਗੀਤਕ ਧੁਨਾਂ ਦੇਣ ਵਾਲੇ ਮਿਊਜ਼ਿਕ ਡਾਇਰੈਕਟਰ ਦਾ ਅਹਿਮ ਹੱਥ ਹੁੰਦਾ ਹੈ। ਜੇ ਗੱਲ ਕਰੀਏ ਆਪਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਤਾਂ ਇਹ ਅੰਬਰਾਂ ਨੂੰ ਛੂਹ ਰਹੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਪੰਜਾਬੀ ਗੀਤ ਦੁਨੀਆ ਦੇ ਕੋਨੇ-ਕੋਨੇ ‘ਚ ਵੱਜੇ ਨੇ। ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਪੰਜਾਬੀ ਮਿਊਜ਼ਿਕ ਨੂੰ ਖੂਬ ਪਿਆਰ ਮਿਲਦਾ ਹੈ। ਅੱਜ ਗੱਲ ਕਰਦੇ ਹਾਂ ਪੰਜਾਬੀ ਮਿਊਜ਼ਿਕ ਜਗਤ ‘ਚ ਆਪਣੀ ਧੁਨਾਂ ਦੇ ਨਾਲ ਵਾਹ ਵਾਹੀ ਖੱਟਣ ਵਾਲੇ ਮਿਊਜ਼ਿਕ ਡਾਇਰੈਕਟਰ ‘ਕਿੱਲ ਬੰਦਾ’ ਦੀ ।
ਕਿੱਲ ਬੰਦਾ ਦਾ ਅਸਲ ਨਾਂਅ ਕੁਲਦੀਪ ਸਿੰਘ ਹੈ। ਪਟਿਆਲਾ ਸ਼ਹਿਰ ਨਾਲ ਸੰਬੰਧ ਰੱਖਣ ਵਾਲਾ ਕੁਲਦੀਪ ਸਿੰਘ (Music director Kil Banda ) ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਨਾਮੀ ਮਿਊਜ਼ਿਕ ਡਾਇਰੈਕਟਰ ਹੈ। ਉਹ ਸਿੰਗਾ, ਨਿਰਵੈਰ ਪੰਨੂ, ਕਰਮਜੀਤ ਅਨਮੋਲ, ਆਰ ਦੀਪ, ਮਨਇੰਦਰ ਬਾਠਾ, ਦੀਪ ਸੋਹੀ, ਸਿਮਰ ਗਿੱਲ,ਜੀ ਸੰਧੂ ਵਰਗੇ ਕਈ ਨਾਮੀ ਗਾਇਕਾਂ ਦੇ ਗੀਤਾਂ ਚ ਆਪਣੀ ਸੰਗੀਤ ਧੁਨਾਂ ਦੇ ਨਾਲ ਚਾਰ ਚੰਨ ਲਗਾ ਚੁੱਕੇ ਨੇ।
ਜੇ ਗੱਲ ਕਰੀਏ ਕੁਲਦੀਪ ਸਿੰਘ ਕਿਵੇਂ ਬਣਿਆ ‘ਕਿੱਲ ਬੰਦਾ’ । ਤਾਂ ਇਹ ਨਾਂਅ ਉਨ੍ਹਾਂ ਨੇ ਅੱਜ ਕੱਲ ਦੇ ਚੱਲ ਰਹੇ ਟਰੈਂਡ ਨੂੰ ਦੇਖਦੇ ਹੋਏ ਆਪਣੀ ਸੋਚ ਦੇ ਨਾਲ ਰੱਖਿਆ। ਆਉਣ ਵਾਲੇ ਸਮੇਂ ਉਹ ਆਪਣੇ ਬਿਹਤਰੀਨ ਮਿਊਜ਼ਿਕ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।
View this post on Instagram
View this post on Instagram