ਗਰਮੀਆਂ ‘ਚ ਲੱਸੀ ਪੀਣ ਦੇ ਹਨ ਕਈ ਫਾਇਦੇ, ਕਈ ਪੋਸ਼ਕ ਤੱਤਾਂ ਦੇ ਨਾਲ ਹੁੰਦੀ ਹੈ ਭਰਪੂਰ
ਗਰਮੀਆਂ ‘ਚ ਲੱਸੀ (Lassi) ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਲੱਸੀ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਹ ਗਰਮੀਆਂ ‘ਚ ਸਰੀਰ ਨੂੰ ਠੰਡਕ ਪਹੁੰਚਾਉਂਦੀ ਹੈ । ਇਸੇ ਲਈ ਦਹੀਂ ਲੱਸੀ ਦਾ ਇਸਤੇਮਾਲ ਗਰਮੀਆਂ ‘ਚ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ।ਜੋ ਲੋਕ ਖਾਲੀ ਪਾਣੀ ਪੀਣ ਤੋਂ ਪਰਹੇਜ਼ ਕਰਦੇ ਹਨ । ਉਹ ਇਸ ਦਾ ਇਸਤੇਮਾਲ ਕਰ ਸਕਦੇ ਹਨ ।ਇਹ ਡੀਹਾਈਡ੍ਰੇਸ਼ਨ ਦੀ ਸਮੱਸਿਆ ਦੇ ਨਾਲ ਲੜਨ ਦੇ ਵੀ ਸਮਰੱਥ ਹੁੰਦੀ ਹੈ ।
image From google
ਹੋਰ ਪੜ੍ਹੋ : ਸਰਦੀਆਂ ‘ਚ ਲੱਸੀ ਦਾ ਇਸ ਤਰ੍ਹਾਂ ਕਰੋ ਇਸਤੇਮਾਲ, ਹੋਣਗੇ ਕਈ ਫਾਇਦੇ
ਤੁਸੀਂ ਲੱਸੀ ਨੂੰ ਇੱਕ ਕੋਲਡ ਡਰਿੰਕ ਦੇ ਤੌਰ ‘ਤੇ ਵੀ ਇਸਤੇਮਾਲ ਕਰ ਸਕਦੇ ਹੋ । ਕਿਉਂਕਿ ਕੋਲਡ ਡਰਿੰਕ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ । ਪਰ ਲੱਸੀ ਇੱਕ ਨੈਚੁਰਲ ਡਰਿੰਕ ਹੈ । ਜਿਸ ਦਾ ਸਿਹਤ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਦਾ ਹੈ ਅਤੇ ਇਹ ਸਰੀਰ ਨੂੰ ਕਈ ਫਾਇਦੇ ਪਹੁੰਚਾਉਂਦੀ ਹੈ ।
ਲੱਸੀ ‘ਚ ਇਲੈਕਟ੍ਰੋਲਾਈਟਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਡੀਹਾਈਡੇ੍ਰਸ਼ਨ ਦੀ ਸਮੱਸਿਆ ਦੇ ਨਾਲ ਲੜਨ ‘ਚ ਸਹਾਇਕ ਹੁੰਦੀ ਹੈ । ਲੱਸੀ ‘ਚ ਕਈ ਗੁਣ ਅਜਿਹੇ ਹੁੰਦੇ ਹਨ ਜੋ ਪਾਚਨ ਪ੍ਰਕਿਰਿਆ ਨੂੰ ਠੀਕ ਰੱਖਦੇ ਹਨ । ਲੱਸੀ ਕੈਲਸ਼ੀਅਮ ਦਾ ਵਧੀਆ ਸਰੋਤ ਹੈ ਅਤੇ ਜੇ ਤੁਸੀਂ ਜ਼ਿਆਦਾ ਮਾਤਰਾ ‘ਚ ਲੱਸੀ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਸਕਦੀਆਂ ਹਨ ।