ਸਿਹਤ ਤੇ ਸਕਿਨ ਲਈ ਬੇਹੱਦ ਫਾਇਦੇਮੰਦ ਹੈ ਐਲੋਵੇਰਾ ਜੈਲ , ਜਾਣੋ ਇਸ ਦੇ ਫਾਇਦੇ
ਐਲੋਵੇਰਾ ਇੱਕ ਅਜਿਹਾ ਬੂਟਾ ਹੈ, ਜਿਸ ਦਾ ਇਸਤੇਮਾਲ ਸਰੀਰ ਤੇ ਚਮੜੀ ਉੱਤੇ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਇਸ ਬੂਟੇ ਵਿੱਚ ਕਈ ਚਿਕਤਸਿਕ ਗੁਣ ਵੀ ਪਾਏ ਜਾਂਦੇ ਹਨ। ਇਸ ਨੂੰ ਸਿਹਤ ਅਤੇ ਸੁੰਦਰਤਾ ਦੋਹਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।
ਐਲੋਵੇਰਾ ਦਾ ਜੂਸ ਸਰੀਰ ਨੂੰ ਤੰਦਰੁਸਤ ਰੱਖਣ ਤੇ ਸਕਿਨ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ। ਐਲੋਵੇਰਾ ਦੇ ਜੂਸ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਪਾਚਨ ਸ਼ਕਤੀ ਵਧਾਉਣਾ
ਐਲੋਵੇਰਾ ਦਾ ਜੂਸ ਪਾਚਨ ਸ਼ਕਤੀ ਵਧਾਉਣ ਵਿੱਚ ਮਦਦਗਾਰ ਹੁੰਦਾ ਹੈ। ਜੇਕਰ ਕਿਸੇ ਨੂੰ ਕਬਜ਼ ਜਾਂ ਪੇਟ ਸਬੰਧੀ ਸਮੱਸਿਆਵਾਂ ਹੋਣ ਤਾਂ ਉਹ ਵਿਅਕਤੀ ਰੋਜ਼ਾਨਾ ਐਲੋਵੇਰਾ ਜੂਸ ਦਾ ਸੇਵਨ ਕਰ ਸਕਦਾ ਹੈ। ਐਲੋਵੇਰਾ ਦਾ ਜੂਸ ਪੀਣ ਨਾਲ ਪਾਚਨ ਸ਼ਕਤੀ ਵੱਧਦੀ ਹੈ ਤੇ ਪੇਟ ਸਬੰਧੀ ਸਮੱਸਿਆਵਾਂ ਤੋਂ ਨਿਜਾਤ ਮਿਲ ਸਕਦਾ ਹੈ।
ਅੱਗ ਨਾਲ ਜਲਨ ਜਾਂ ਸਨਬਰਨ
ਜੇਕਰ ਕਿਸੇ ਵਿਅਕਤੀ ਦੇ ਸਰੀਰ ਦਾ ਕੋਈ ਹਿੱਸਾ ਅੱਗ ਨਾਲ ਜਾਂ ਸਨਬਰਨ ਯਾਨੀ ਕਿ ਸੂਰਜ ਦੀ ਤੇਜ਼ ਰੌਸ਼ਨੀ ਦੇ ਕਾਰਨ ਝੁਲਸ ਗਿਆ ਹੋਵੇ ਤਾਂ ਐਲੋਵੇਰਾ ਦੀ ਵਰਤੋਂ ਲਾਭਦਾਇਕ ਹੈ। ਸਰੀਰ ਦੇ ਝੁਲਸੇ ਹੋਏ ਹਿੱਸੇ ਉੱਤੇ ਐਲੋਵੇਰਾ ਜੈਲ ਦਾ ਲੇਪ ਲਗਾਓ। ਲਗਾਤਾਰ ਐਲੋਵੇਰਾ ਜੈਲ ਦੀ ਵਰਤੋਂ ਕਰਨ ਨਾਲ ਜਲਦ ਹੀ ਜ਼ਖਮ ਠੀਕ ਹੋ ਜਾਵੇਗਾ ਤੇ ਉਸ ਉੱਤੇ ਨਿਸ਼ਾਨ ਵੀ ਨਹੀਂ ਰਹੇਗਾ।
ਸੋਜ ਘੱਟ ਕਰਨ 'ਚ ਮਦਦਗਾਰ
ਐਲੋਵੇਰਾ ਸਰੀਰ ਦੇ ਕਿਸੇ ਵੀ ਤਰ੍ਹਾਂ ਦੀ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਸੋਜ ਦੀ ਸਮੱਸਿਆ ਹੈ ਤਾਂ ਉਹ ਡਾਕਟਰੀ ਸਲਾਹ ਨਾਲ ਐਲੋਵੇਰਾ ਜੂਸ ਦਾ ਸੇਵਨ ਕਰ ਸਕਦਾ ਹੈ। ਸਰੀਰ ਦੇ ਬਾਹਰੀ ਹਿੱਸਿਆਂ ਵਿੱਚ ਸੋਜ ਦੇ ਦੌਰਾਨ ਵੀ ਐਲੋਵੇਰਾ ਜੈਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸੋਜ ਨੂੰ ਘਟਾਉਂਦੇ ਹਨ।
ਹੋਰ ਪੜ੍ਹੋ : ਸਕਿਨ ਨੂੰ ਹੈਲਦੀ ਤੇ ਗਲੋਇੰਗ ਬਣਾਉਣ ਲਈ ਲਵੋ ਭਾਫ਼, ਜਾਣੋ ਇਸ ਦੇ ਫਾਇਦੇ
ਮੁਹਾਸੇ ਤੇ ਚਮੜੀ ਰੋਗਾਂ ਲਈ ਫਾਇਦੇਮੰਦ
ਐਲੋਵੇਰਾ ਵਿੱਚ ਐਂਟੀ ਇਨਫਲੇਮੇਟਰੀ ਅਤੇ ਐਂਟੀ ਬੈਕਟੀਰੀਅਲ ਤੱਤ ਪਾਏ ਜਾਂਦੇ ਹਨ। ਇਸ ਲਈ ਇਹ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਘਟਾਉਣ ਵਿੱਚ ਮਦਦਗਾਰ ਹੋ ਸਕਦਾ ਹੈ ਅਤੇ ਮੁਹਾਸੇ ਹੋਣ ਤੋਂ ਰੋਕਦਾ ਹੈ। ਇਹ ਚਮੜੀ ਰੋਗਾਂ ਤੋਂ ਵੀ ਬਚਾਅ ਕਰਦਾ ਹੈ। ਇਸ ਨਾਲ ਸਕਿਨ ਉੱਤੇ ਨਿਖਾਰ ਆਉਂਦਾ ਹੈ।
ਵਾਲਾਂ ਲਈ ਫਾਇਦੇਮੰਦ
ਆਂਵਲੇ ਅਤੇ ਜਾਮਣ ਦੇ ਨਾਲ ਐਲੋਵੇਰਾ ਦਾ ਸੇਵਨ ਕਰਕੇ ਵਾਲ ਮਜ਼ਬੂਤ ਹੁੰਦੇ ਹਨ। ਇਹ ਵਾਲਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ।