ਜਾਣੋ ਆਖਿਰ ਕਿਉਂ ਕੋਰਟ ਮੈਰਿਜ਼ ਕਰ ਰਹੇ ਨੇ ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ
ਬਾਲੀਵੁੱਡ ਦੇ ਮਸ਼ਹੂਰ ਕਪਲ ਫਰਹਾਨ ਅਖ਼ਤਰ ਅਤੇ ਸ਼ਿਬਾਨੀ ਦਾਂਡੇਕਰ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ। ਦੋਵਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਫਰਹਾਨ ਅਤੇ ਸ਼ਿਬਾਨੀ ਦੇ ਵਿਆਹ ਕਿਸ ਤਰੀਕੇ ਨਾਲ ਹੋਵੇਗਾ ਇਸ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
17 ਫਰਵਰੀ ਨੂੰ ਫਰਹਾਨ ਅਤੇ ਸ਼ਿਬਾਨੀ ਦੀ ਹਲਦੀ ਸੈਰੇਮਨੀ ਸੀ, ਜਿਸ ਨੂੰ ਪੂਰੀ ਤਰ੍ਹਾਂ ਨਾਲ ਨਿੱਜੀ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਦੋਹਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੁੰਦੇ ਹੀ ਲੋਕ ਉਨ੍ਹਾਂ ਦਾ ਵਿਆਹ ਕਿਸ ਧਰਮ ਤੇ ਰੀਤੀ ਰਿਵਾਜ਼ਾਂ ਨਾਲ ਹੋਵੇਗਾ, ਇਸ ਦੀਆਂ ਅਟਕਲਾਂ ਲਾ ਰਹੇ ਹਨ।
ਕੁਝ ਦਾਅਵਾ ਕਰਦੇ ਹਨ ਕਿ ਦੋਵੇਂ ਨਿਕਾਹ ਕਰਨਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਮਰਾਠੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਸਕਦੇ ਹਨ। ਅਜੇ ਤੱਕ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ। ਇਸ ਸਭ ਦੇ ਵਿਚਕਾਰ ਦੋਹਾਂ ਦੇ ਵਿਆਹ ਨਾਲ ਜੁੜੀ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਦੋਵੇਂ ਕੋਰਟ ਮੈਰਿਜ਼ ਕਰਵਾਉਣਗੇ। ਦੋਹਾਂ ਨੇ ਆਪਣੇ ਵਿਆਹ ਨੂੰ ਵੱਖਰੇ ਤਰੀਕੇ ਨਾਲ ਕਰਨ ਬਾਰੇ ਸੋਚਿਆ ਹੈ। ਸ਼ਿਬਾਨੀ ਅਤੇ ਫਰਹਾਨ ਬਹੁਤ ਹੀ ਸਾਦਗੀ ਭਰੇ ਅੰਦਾਜ਼ ਵਿੱਚ ਵਿਆਹ ਕਰਨਾ ਚਾਹੁੰਦੇ ਹਨ।
ਦੋਹਾਂ ਦੇ ਕਰੀਬੀ ਸੂਤਰ ਨੇ ਖੁਲਾਸਾ ਕੀਤਾ ਹੈ ਕਿ ਫਰਹਾਨ ਅਖ਼ਤਰ ਅਤੇ ਸ਼ਿਬਾਨੀ ਦਾਂਡੇਕਰ ਆਪਣੇ ਵਿਆਹ ਨੂੰ ਬਹੁਤ ਸਾਦਾ ਰੱਖਣਾ ਚਾਹੁੰਦੇ ਹਨ। ਇਸ ਕਾਰਨ ਉਨ੍ਹਾਂ ਨੇ ਆਪਣੇ ਮਹਿਮਾਨਾਂ ਨੂੰ ਵੀ ਸਾਦੇ ਕੱਪੜਿਆਂ 'ਚ ਆਉਣ ਲਈ ਕਿਹਾ ਹੈ। ਉਨ੍ਹਾਂ ਨੇ ਮਹਿਮਾਨਾਂ ਨੂੰ ਵਿਆਹ ਸਮਾਗਮ ਦੀ ਸਾਦਗੀ ਬਰਕਰਾਰ ਰੱਖਣ ਲਈ ਪੇਸਟਲ ਅਤੇ ਚਿੱਟੇ ਹਲਕੇ ਰੰਗ ਪਹਿਨਣ ਲਈ ਕਿਹਾ ਹੈ। ਸ਼ਿਬਾਨੀ ਅਤੇ ਫਰਹਾਨ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਿਆਹ 'ਚ ਕੋਈ ਰੌਲਾ-ਰੱਪਾ ਨਾਂ ਹੋਵੇ।
ਹੋਰ ਪੜ੍ਹੋ : ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਦੇ ਪ੍ਰੀ ਵੈਡਿੰਗ ਫੰਕਸ਼ਨ ਸ਼ੁਰੂ, ਸਾਹਮਣੇ ਆਈ ਮਹਿਮਾਨਾਂ ਦੀ ਲਿਸਟ
ਕਰੀਬੀ ਸੂਤਰ ਨੇ ਅੱਗੇ ਦੱਸਿਆ ਕਿ ਦੋਹਾਂ ਚੋਂ ਇੱਕ ਮੁਸਲਮਾਨ ਅਤੇ ਇੱਕ ਹਿੰਦੂ ਹੈ। ਇਸ ਕਾਰਨ ਉਹ ਨਹੀਂ ਚਾਹੁੰਦਾ ਕਿ ਦੋਵਾਂ ਵਿੱਚੋਂ ਕੋਈ ਵੀ ਇੱਕ ਦੂਜੇ ਦੀਆਂ ਧਾਰਮਿਕ ਪਰੰਪਰਾਵਾਂ ਦਾ ਪਾਲਣ ਕਰਨ ਲਈ ਮਜਬੂਰ ਹੋਵੇ। ਇਸ ਕਾਰਨ ਦੋਹਾਂ ਨੇ ਆਪਣੀ ਸੁੱਖਣਾ ਵੀ ਲਿਖੀ ਹੈ, ਜਿਸ ਨੂੰ ਉਹ ਵਿਆਹ ਵਾਲੇ ਦਿਨ 19 ਤਰੀਕ ਨੂੰ ਪੜ੍ਹਣਗੇ। ਸ਼ਿਬਾਨੀ ਅਤੇ ਫਰਹਾਨ ਨੂੰ ਜਾਣਨ ਵਾਲੇ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਦਾ ਪਿਆਰ ਧਾਰਮਿਕ ਪਰੰਪਰਾ ਤੋਂ ਉੱਪਰ ਹੈ। ਇਸ ਕਾਰਨ ਦੋਵਾਂ ਨੇ ਇੱਕ ਦੂਜੇ ਨੂੰ ਪੂਰੀ ਆਜ਼ਾਦੀ ਦਿੱਤੀ ਹੋਈ ਹੈ। ਉਨ੍ਹਾਂ ਨੇ ਵਿਆਹ ਲਈ ਬਹੁਤ ਹੀ ਖੂਬਸੂਰਤ ਪਲੈਨਿੰਗ ਕੀਤੀ ਹੈ।