Bhediya New Poster: ਜਾਣੋ ਕਿਸ ਦਿਨ ਰਿਲੀਜ਼ ਹੋ ਰਿਹਾ ਹੈ ਵਰੁਣ ਧਵਨ ਤੇ ਕ੍ਰਿਤੀ ਸੈਨਨ ਦੀ ਫ਼ਿਲਮ ‘ਭੇੜੀਆ’ ਦਾ ਟ੍ਰੇਲਰ
'Bhediya' movie trailer : ਵਰੁਣ ਧਵਨ ਅਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ 'ਭੇੜੀਆ' ਦੀ ਪਹਿਲੀ ਝਲਕ ਸਾਹਮਣੇ ਆਈ ਹੈ 'ਵਰੁਣ ਧਵਨ ਲੀਡ 'ਚ ਗੁੱਸੇ ਵਾਲੀ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਬੈਕਗ੍ਰਾਊਂਡ 'ਚ ਕ੍ਰਿਤੀ ਅਤੇ ਹੋਰ ਕਲਾਕਾਰ ਨਜ਼ਰ ਆ ਰਹੇ ਹਨ। ਵਰੁਣ ਅਤੇ ਕ੍ਰਿਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦਾ ਹਿੰਦੀ ਅਤੇ ਅੰਗਰੇਜ਼ੀ ਟਾਈਟਲ ਪੋਸਟਰ ਸ਼ੇਅਰ ਕੀਤਾ ਹੈ। ਅਮਰ ਕੌਸ਼ਿਕ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਦਾ ਟ੍ਰੇਲਰ 19 ਅਕਤੂਬਰ ਨੂੰ ਰਿਲੀਜ਼ ਹੋਵੇਗਾ।
image source: instagram
ਵਰੁਣ ਧਵਨ ਪਿਛਲੇ ਕਈ ਦਿਨਾਂ ਤੋਂ ਆਪਣੀ ਫ਼ਿਲਮ 'ਭੇੜੀਆ' ਨੂੰ ਲੈ ਕੇ ਚਰਚਾ 'ਚ ਹਨ। ਦਿਨੇਸ਼ ਵਿਜਾਨ ਦੁਆਰਾ ਨਿਰਮਿਤ ਇਸ ਫ਼ਿਲਮ ਵਿੱਚ ਵਰੁਣ ਇੱਕ ਬਹੁਤ ਹੀ ਵੱਖਰੇ ਕਿਰਦਾਰ ਵਿੱਚ ਨਜ਼ਰ ਆਉਣਗੇ। ਕ੍ਰਿਤੀ ਇਕ ਵਾਰ ਫਿਰ ਉਨ੍ਹਾਂ ਨਾਲ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਦੋਵੇਂ ਫ਼ਿਲਮ 'ਦਿਲਵਾਲੇ' 'ਚ ਇਕੱਠੇ ਨਜ਼ਰ ਆਏ ਸਨ।
image source: instagram
ਪਿਛਲੇ ਕਈ ਦਿਨਾਂ ਤੋਂ ਇਸ ਹਾਰਰ ਕਾਮੇਡੀ ਫ਼ਿਲਮ ਦੀ ਚਰਚਾ ਹੈ। ਇਸ ਫ਼ਿਲਮ ਦਾ ਪਹਿਲਾ ਟੀਜ਼ਰ ਫਰਵਰੀ 2021 ਵਿੱਚ ਰਿਲੀਜ਼ ਹੋਇਆ ਸੀ। ਇਹ ਫਿਲਮ 25 ਨਵੰਬਰ 2022 ਨੂੰ ਦਰਸ਼ਕਾਂ ਦੇ ਸਾਹਮਣੇ ਆਵੇਗੀ। ਫਿਲਮ 'ਚ ਕ੍ਰਿਤੀ ਅਤੇ ਵਰੁਣ ਤੋਂ ਇਲਾਵਾ ਅਭਿਸ਼ੇਕ ਬੈਨਰਜੀ ਅਤੇ ਦੀਪਕ ਡੋਬਰਿਆਲ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਹਿਮਾਚਲ ਪ੍ਰਦੇਸ਼ 'ਚ ਹੋਈ ਹੈ।
image source: instagram
ਪਿਛਲੇ ਕਈ ਦਿਨਾਂ ਤੋਂ ਇਸ ਹਾਰਰ ਕਾਮੇਡੀ ਫਿਲਮ ਦੀ ਚਰਚਾ ਹੈ। ਫਿਲਮ 'ਚ ਕ੍ਰਿਤੀ ਅਤੇ ਵਰੁਣ ਤੋਂ ਇਲਾਵਾ ਅਭਿਸ਼ੇਕ ਬੈਨਰਜੀ ਅਤੇ ਦੀਪਕ ਡੋਬਰਿਆਲ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਹਿਮਾਚਲ ਪ੍ਰਦੇਸ਼ 'ਚ ਹੋਈ ਹੈ। ਇਹ ਫ਼ਿਲਮ 25 ਨਵੰਬਰ 2022 ਨੂੰ ਦਰਸ਼ਕਾਂ ਦੇ ਸਾਹਮਣੇ ਆਵੇਗੀ।
View this post on Instagram