ਘਰ ਰਹਿ-ਰਹਿ ਹੋ ਚੁੱਕੇ ਹੋ ਬੋਰ ਅਤੇ ਵੀਕੇਂਡ ਨੂੰ ਬਨਾਉਣਾ ਚਾਹੁੰਦੇ ਹੋ ਖ਼ਾਸ ਤਾਂ ਇਨ੍ਹਾਂ ਥਾਵਾਂ ‘ਤੇ ਜਾ ਕੇ ਕਰ ਸਕਦੇ ਹੋ ਆਊਟਿੰਗ

Reported by: PTC Punjabi Desk | Edited by: Shaminder  |  September 04th 2020 03:14 PM |  Updated: September 04th 2020 03:14 PM

ਘਰ ਰਹਿ-ਰਹਿ ਹੋ ਚੁੱਕੇ ਹੋ ਬੋਰ ਅਤੇ ਵੀਕੇਂਡ ਨੂੰ ਬਨਾਉਣਾ ਚਾਹੁੰਦੇ ਹੋ ਖ਼ਾਸ ਤਾਂ ਇਨ੍ਹਾਂ ਥਾਵਾਂ ‘ਤੇ ਜਾ ਕੇ ਕਰ ਸਕਦੇ ਹੋ ਆਊਟਿੰਗ

ਕੋਰੋਨਾ ਵਾਇਰਸ ਨੇ ਜ਼ਿੰਦਗੀ ਦੀ ਰਫ਼ਤਾਰ ਨੂੰ ਠੱਲ ਜਿਹੀ ਪਾ ਦਿੱਤੀ ਹੈ। ਪਰ ਹੁਣ ਸਰਕਾਰ ਵੱਲੋਂ ਕੁਝ ਰਿਆਇਤਾਂ ਦੇ ਨਾਲ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਹੈ । ਇਸ ਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਵਰਗੀਆਂ ਹਿਦਾਇਤਾਂ ਦੇ ਪਾਲਣ ਕਰਨ ਦੀ ਗੱਲ ਵੀ ਲੋਕਾਂ ਨੂੰ ਆਖੀ ਹੈ ।ਪਰ ਜੇ ਤੁਸੀਂ ਵੀ ਲਾਕਡਾਊਨ ਦੌਰਾਨ ਘਰ ‘ਚ ਰਹਿ-ਰਹਿ ਕੇ ਪ੍ਰੇਸ਼ਾਨ ਹੋ ਚੁੱਕੇ ਹੋ ਅਤੇ ਬਾਹਰ ਨਿਕਲਣਾ ਚਾਹੁੰਦੇ ਹੋ ਅਤੇ ਤੁਸੀਂ ਚੰਡੀਗੜ ਜਾਂ ਟ੍ਰਾਈਸਿਟੀ ‘ਚ ਰਹਿੰਦੇ ਹੋ ਤਾਂ ਤੁਹਾਡੇ ਲਈ ਕਈ ਆਪਸ਼ਨ ਹਨ । ਜਿੱਥੇ ਤੁਸੀਂ ਘੁੰਮ ਫਿਰ ਸਕਦੇ ਹੋ ।

morni-hills morni-hills

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੋਰਨੀ ਦੀ ਜੋ ਹਰਿਆਣਾ ਦੇ ਪੰਚਕੂਲਾ ‘ਚ ਪੈਂਦਾ ਹੈ । ਇੱਥੋਂ ਦੇ ਕੁਦਰਤੀ ਨਜ਼ਾਰੇ ਤੁਹਾਡਾ ਮਨ ਮੋਹ ਲੈਣਗੇ ।ਚੰਡੀਗੜ੍ਹ ਸ਼ਹਿਰ ਤੋਂ ਲਗਭਗ 45 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਮੋਰਨੀ ਹਿਲਜ਼ ਦੋ ਝੀਲਾਂ, ਟਿੱਕਰ ਤਾਲ ਅਤੇ ਛੋਟਾ ਟਿੱਕਰ ਤਾਲ ਦੇ ਨਾਲ ਇੱਕ ਛੋਟਾ ਜਿਹਾ ਪਰਬਤ ਹੈ। ਇਨ੍ਹਾਂ ਦੋਹਾਂ ਝੀਲਾਂ ਨੂੰ ਘੇਰਦੀਆਂ ਹਨ ਪਹਾੜੀਆਂ ਅਤੇ ਪਹਾੜੀ ਸਟੇਸ਼ਨ ਲਗਪਗ 1,267 ਮੀਟਰ ਦੀ ਉਚਾਈ 'ਤੇ ਸਥਿਤ ਹੈ।

Morni hills Morni hills

ਮੋਰਨੀ ਹਿੱਲਸ ‘ਚ ਤੁਹਾਨੂੰ ਹਰਿਆਲੀ ਨਾਲ ਭਰੀਆਂ ਪਹਾੜੀਆਂ, ਜੰਗਲੀ ਜੀਵ ਜੰਤੂ ਅਤੇ ਹੋਰ ਕਈ ਨਜ਼ਾਰੇ ਵੇਖਣ ਨੂੰ ਮਿਲ ਜਾਣਗੇ । ਇਸ ਦੇ ਨਾਲ ਹੀ ਸੋਲਨ ਤੋਂ ਥੋੜੀ ਦੂਰੀ ‘ਤੇ ਹੀ ਸਥਿਤ ਹੈ ਟਿੰਬਰ ਟ੍ਰੇਲ ।

ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ‘ਚ ਸਥਿਤ ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਤੁਸੀਂ ਘੁੰਮ ਸਕਦੇ ਹੋ । ਇਹ ਇੱਕ ਬਿਹਤਰੀਨ ਪਿਕਨਿੱਕ ਸਪਾਟ ਹੈ । ਜਿੱਥੇ ਖਾਣ-ਪੀਣ ਦੇ ਨਾਲ-ਨਾਲ ਟਿੰਬਰ ਟ੍ਰੇਲ ਦਾ ਮਜ਼ਾ ਵੀ ਤੁਸੀਂ ਲੈ ਸਕਦੇ ਹੋ ।

morni morni

ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਹਿਮਾਚਲ ਵੱਲ ਜਾਂਦੇ ਹੋਏ ਪਿੰਜੌਰ ਗਾਰਡਨ ਵੀ ਇੱਕ ਮਨਮੋਹਕ ਜਗ੍ਹਾ ਹੈ । ਜਿੱਥੇ ਤੁਸੀਂ ਘੁੰਮਣ ਫਿਰਨ ਲਈ ਜਾ ਸਕਦੇ ਹੋ ਇੱਥੋਂ ਦੇ ਪਾਰਕ ਅਤੇ ਹਸੀਨ ਵਾਦੀਆਂ ਤੁਹਾਡਾ ਮਨ ਮੋਹ ਲੈਣਗੀਆਂ । ਇਸ ਦੇ ਨਾਲ ਹੀ ਠਹਿਰਨ ਲਈ ਹੋਟਲ ਵੀ ਹਨ ।

panchkula-pinjore-garden-157392957252-orij panchkula-pinjore-garden-157392957252-orij

ਜੇ ਤੁਸੀਂ ਕਿਸੇ ਕਿਤਾਬ ਨੂੰ ਪੜ੍ਹਦੇ ਹੋਏ ਕੁਦਰਤ ਦੀ ਸ਼ਲਾਘਾ ਕਰਨ ਦੌਰਾਨ ਅਰਾਮ ਕਰਨਾ ਚਾਹੁੰਦੇ ਹੋ ਅਤੇ ਸਮਾਂ ਬਿਤਾਉਣਾ ਚਾਹੁੰਦੇ ਹੋ, ਤਾਂ ਕਸੌਲੀ ਤੋਂ ਵਧੀਆ ਥਾਂ ਕੋਈ ਨਹੀਂ ਹੋ ਸਕਦੀ।  ਇਹ ਖੇਤਰ ਸੰਘਣੇ ਜੰਗਲ ਤੇ ਜਾਨਵਰਾਂ ਦਾ ਘਰ ਹੈ। ਪਾਈਨ ਅਤੇ ਓਕ ਦੇ ਜੰਗਲਾਂ ਨਾਲ ਢੱਕੇ ਰਸਤੇ 'ਤੇ ਲੰਮੀ ਸੈਰ ਕਰ ਕੁਦਰਤ ਦੇ ਨਜ਼ਾਰੇ ਲਏ ਜਾ ਸਕਦੇ ਹਨ।

kasuali 222 kasuali 222

ਇਸ ਦੇ ਨਾਲ ਵਾਤਾਵਰਣ ਦੇ ਪੈਨੋਰਾਮਿਕ ਵਿਚਾਰਾਂ ਦਾ ਅਨੰਦ ਲੈਣ ਲਈ ਤੁਸੀਂ ਮੌਸਾਲ ਪੁਆਇੰਟ, ਕਸੌਲੀ ਦਾ ਸਭ ਤੋਂ ਉੱਚਾ ਸਥਾਨ ਦੀ ਸੈਰ ਜ਼ਰੂਰ ਕਰਨਾ ਪੰਸਦ ਕਰੋਗੇ। ਸੂਬੇ ਦਾ ਸਭ ਤੋਂ ਪੁਰਾਣਾ ਚਰਚ ਕ੍ਰਾਈਸਟ ਚਰਚ ਦੀ ਆਰਕੀਟੈਕਚਰਲ ਸੁੰਦਰਤਾ ਦੀ ਕਰਨ ਲਈ ਵੀ ਸਮਾਂ ਬਤੀਤ ਕੀਤਾ ਜਾ ਸਕਦਾ ਹੈ। ਇਸ ਦੀ ਚੰਡੀਗੜ੍ਹ ਤੋਂ ਦੂਰੀ ਲਗਪਗ 58.2 ਕਿਮੀ ਦੀ ਹੈ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network