ਜਾਣੋ ਗਰਮੀਆਂ ‘ਚ ਹਰਾ ਸਲਾਦ ਇਸਤੇਮਾਲ ਕਰਨ ਦੇ ਕਈ ਫਾਇਦੇ
ਸਲਾਦ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਅਤੇ ਖ਼ਾਸ ਤੌਰ ‘ਤੇ ਗਰਮੀਆਂ ‘ਚ ਇਸ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ।ਹਰਾ ਸਲਾਦ (Green Salad ) ‘ਚ ਕਈ ਸਬਜ਼ੀਆਂ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ । ਜਿਸ ‘ਚ ਪੱਤਾ ਗੋਭੀ, ਬ੍ਰੋਕਲੀ, (Brokely) ਟਮਾਟਰ ਤੇ ਪਿਆਜ਼ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਖੀਰਾ ਅਤੇ ਤਰ ਵੀ ਗਰਮੀਆਂ ‘ਚ ਵੱਡੇ ਪੱਧਰ ‘ਤੇ ਸਲਾਦ ਦੇ ਤੌਰ ‘ਤੇ ਵਰਤੇ ਜਾਂਦੇ ਹਨ ।ਇਸ ਸਲਾਦ ਨੂੰ ਤੁਸੀਂ ਧਨੀਏ ਦੇ ਨਾਲ ਗਾਰਨਿਸ਼ ਕਰ ਸਕਦੇ ਹੋ ।
image From google
ਹੋਰ ਪੜ੍ਹੋ : ਜਾਣੋ ਟਮਾਟਰ ਦੇ ਫਾਇਦੇ, ਕਈ ਬਿਮਾਰੀਆਂ ਬਿਮਾਰੀਆਂ ਨੂੰ ਕਰਦਾ ਹੈ ਦੂਰ
ਗਾਜਰ ਦਾ ਇਸਤੇਮਾਲ ਸਲਾਦ ‘ਚ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਸ ‘ਚ ਬੀਟਾ ਕੈਰੋਟੀਨ ਹੁੰਦਾ ਹੈ। ਗਾਜਰ ਦੇ ਸੇਵਨ ਕਰਨ ਦੇ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਅਤੇ ਇਹ ਐਂਟੀ ਆਕਸੀਡੈਂਟ ਗੁਣਾਂ ਦੇ ਨਾਲ ਭਰਪੂਰ ਹੁੰਦੀ ਹੈ । ਇਸ ਤੋਂ ਇਲਾਵਾ ਖੀਰਾ ਵੀ ਸਿਹਤ ਦੇ ਲਈ ਬਹੁਤ ਲਾਹੇਵੰਦ ਮੰਨਿਆ ਜਾਂਦਾ ਹੈ ।
image From google
ਖੀਰੇ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਗਰਮੀਆਂ ‘ਚ ਖੀਰੇ ਦਾ ਇਸਤੇਮਾਲ ਜਿੱਥੇ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ, ਉੱਥੇ ਹੀ ਇਸ ‘ਚ ਭਰਪੂਰ ਮਾਤਰਾ ‘ਚ ਪਾਣੀ ਹੁੰਦਾ ਹੈ ਜੋ ਸਰੀਰ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦਾ ਹੈ । ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਗੋਭੀ, ਪਾਲਕ ਦਾ ਸੇਵਨ ਕਰਨ ਦੇ ਨਾਲ ਥਕਾਨ ਦੂਰ ਹੁੰਦੀ ਹੈ । ਇਹ ਵਿਟਾਮਿਨ ਬੀ ਦੇ ਨਾਲ ਭਰਪੂਰ ਹੁੰਦਾ ਹੈ । ਇਸ ਦੇ ਨਾਲ ਹੀ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਵੀ ਪੂਰੀ ਹੁੰਦੀ ਹੈ । ਗਰਮੀਆਂ ‘ਚ ਅਕਸਰ ਪੇਟ ਖਰਾਬ ਹੋਣ ਸਣੇ ਪੇਟ ਨਾਲ ਸਬੰਧਤ ਸਮੱਸਿਆਵਾਂ ਦੂਰ ਹੁੰਦੀਆਂ ਹਨ ।