ਅਦਾਕਾਰ ਜਿੰਮੀ ਸ਼ੇਰਗਿੱਲ ਨੇ ਆਪਣੀ ਐਨੀਵਰਸਿਰੀ ‘ਤੇ ਸਾਂਝੀ ਕੀਤੀ ਤਸਵੀਰ, ਜੱਸੀ ਗਿੱਲ, ਸਰਗੁਣ ਮਹਿਤਾ ਸਣੇ ਪਾਲੀਵੁੱਡ ਦੇ ਸਿਤਾਰਿਆਂ ਨੇ ਦਿੱਤੀ ਵਧਾਈ

Reported by: PTC Punjabi Desk | Edited by: Shaminder  |  April 16th 2020 11:43 AM |  Updated: April 16th 2020 11:43 AM

ਅਦਾਕਾਰ ਜਿੰਮੀ ਸ਼ੇਰਗਿੱਲ ਨੇ ਆਪਣੀ ਐਨੀਵਰਸਿਰੀ ‘ਤੇ ਸਾਂਝੀ ਕੀਤੀ ਤਸਵੀਰ, ਜੱਸੀ ਗਿੱਲ, ਸਰਗੁਣ ਮਹਿਤਾ ਸਣੇ ਪਾਲੀਵੁੱਡ ਦੇ ਸਿਤਾਰਿਆਂ ਨੇ ਦਿੱਤੀ ਵਧਾਈ

ਅਦਾਕਾਰ ਜਿੰਮੀ ਸ਼ੇਰਗਿੱਲ ਨੇ ਆਪਣੇ ਵਿਆਹ ਦੀ ਵਰੇ੍ਹਗੰਢ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਥੈਂਕ ਯੂ ਏਨੇ ਸਾਲ ਮੈਨੂੰ ਬਰਦਾਸ਼ਤ ਕਰਨ ਲਈ” ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਹਾਸੇ ਵਾਲੇ ਅਤੇ ਕੇਕ ਦੇ ਇਮੋਜੀ ਵੀ ਪੋਸਟ ਕੀਤੇ ਹਨ ।ਜਿੰਮੀ ਸ਼ੇਰਗਿੱਲ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ‘ਤੇ ਪੰਜਾਬੀ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਜੱਸੀ ਗਿੱਲ, ਸਰਗੁਣ ਮਹਿਤਾ ਨੇ ਲਾਈਕ ਕੀਤਾ ਅਤੇ ਸੁਖਸ਼ਿੰਦਰ ਛਿੰਦਾ ਨੇ ਮੈਰਿਜ ਐਨੀਵਰਸਿਰੀ ‘ਤੇ ਵਧਾਈ ਦਿੱਤੀ ਹੈ ।

ਹੋਰ ਵੇਖੋ:ਸੱਜਣ ਅਦੀਬ ਹੁਣ ਜਿੰਮੀ ਸ਼ੇਰਗਿੱਲ ਨਾਲ ਇਸ ਫ਼ਿਲਮ ‘ਚ ਆਉਣਗੇ ਨਜ਼ਰ

https://www.instagram.com/p/B-__XkQpKug/

ਦੱਸ ਦਈਏ ਕਿ ਜਿੰਮੀ ਸ਼ੇਰਗਿੱਲ ਨੇ ਪ੍ਰਿਯੰਕਾ ਪੁਰੀ ਦੇ ਨਾਲ ਵਿਆਹ ਕਰਵਾਇਆ ਸੀ । ਪੰਜ ਸਾਲ ਤੱਕ ਇਹ ਜੋੜਾ ਇੱਕ ਦੂਜੇ ਨੂੰ ਡੇਟ ਕਰਦਾ ਰਿਹਾ ਸੀ । ਦੋਵੇਂ ਪਹਿਲੀ ਵਾਰ ਜਿੰਮੀ ਦੇ ਚਾਚੇ ਦੇ ਮੁੰਡੇ ਦੇ ਵਿਆਹ ‘ਚ ਮਿਲੇ ਸਨ, ਜੋ ਕਿ ਦਿੱਲੀ ਵਿੱਚ ਹੋਇਆ ਸੀ । ਇਸ ਵਿਆਹ ਨੂੰ ਲੈ ਕੇ ਪ੍ਰਿਯੰਕਾ ਦੇ ਪਰਿਵਾਰ ‘ਚ ਕੁਝ ਝਿਜਕ ਜਿਹੀ ਸੀ । ਪਰ ਜਿੰਮੀ ਸ਼ੇਰਗਿੱਲ ਨੇ ਸਹਿਜੇ ਹੋ ਉਨ੍ਹਾਂ ਦੇ ਪਰਿਵਾਰ ਨੂੰ ਮਨਾ ਲਿਆ ਸੀ ।

https://www.instagram.com/p/B7XseKPlm0L/

‘ਮੁਹੱਬਤੇਂ’ ਦੀ ਸ਼ੂਟਿੰਗ ਦੇ ਦੌਰਾਨ ਹੀ ਪ੍ਰਿਯੰਕਾ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਹ ਜਿੰਮੀ ਨਾਲ ਵਿਆਹ ਕਰਵਾਏਗੀ । ਜਿਸ ਤੋਂ ਬਾਅਦ ਦੋਵਾਂ ਪਰਿਵਾਰਾਂ ਦੀ ਰਜ਼ਾਮੰਦੀ ਦੇ ਨਾਲ ਵਿਆਹ ਹੋਇਆ ।

https://www.instagram.com/p/B5HhQ-MlvRS/

ਜਿੰਮੀ ਸ਼ੇਰਗਿੱਲ ਇੱਕ ਬਿਹਤਰੀਨ ਇਨਸਾਨ ਹਨ ਅਤੇ ਉਨ੍ਹਾਂ ਨੇ ਬਾਲੀਵੁੱਡ ਦੇ ਨਾਲ ਨਾਲ ਪਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਨ੍ਹਾਂ ‘ਚ ਸ਼ਰੀਕ ਫ਼ਿਲਮ ਮੁੱਖ ਤੌਰ ਤੇ ਹੈ । ਬਾਲੀਵੁੱਡ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਤਨੁ ਵੈਡਸ ਮਨੁ’ ‘ਮੋਹਬੱਤੇਂ’, ‘ਮਾਚਿਸ’ , ‘ਹੈਪੀ ਭਾਗ ਜਾਏਗੀ’ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network