ਜਾਣੋ ਪੁਦੀਨੇ ਦੇ ਬਾਕਮਾਲ ਦੇ ਫਾਇਦਿਆਂ ਬਾਰੇ, ਦੂਰ ਹੁੰਦੀਆਂ ਨੇ ਕਈ ਬਿਮਾਰੀਆਂ
ਪੁਦੀਨਾ ਅਜਿਹਾ ਗੁਣਕਾਰੀ ਪੌਦਾ ਹੈ ਜੋ ਹਰ ਘਰ ਵਿੱਚ ਆਮ ਪਾਇਆ ਜਾਂਦਾ ਹੈ । ਲੋਕੀਂ ਬਹੁਤ ਸ਼ੌਕ ਦੇ ਨਾਲ ਇਸਦੀ ਚਟਨੀ ਖਾਂਦੇ ਨੇ । ਪੁਦੀਨਾ ਦੀ ਚਟਨੀ ਜੇ ਖਾਣੇ ਦੇ ਨਾਲ ਖਾਈ ਜਾਵੇ ਤਾਂ ਖਾਣੇ ਦੇ ਸਵਾਦ ਨੂੰ ਹੋਰ ਵਧਾ ਦਿੰਦੀ ਹੈ । ਪੁਦੀਨੇ ਦੀ ਤਾਸੀਰ ਠੰਢੀ ਹੁੰਦੀ ਹੈ, ਜੋ ਸਾਡੇ ਸਰੀਰ ਨੂੰ ਅੰਦਰੋਂ ਅਤੇ ਬਾਹਰੋਂ ਠੰਡਾ ਰੱਖਦੀ ਹੈ । ਪੁਦੀਨੇ ਵਿਚ ਬਹੁਤ ਸਾਰੇ ਅਜਿਹੇ ਗੁਣ ਪਾਏ ਜਾਂਦੇ ਨੇ ਜਿਸ ਨਾਲ ਸਾਡੇ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ । ਆਓ ਜਾਣਦੇ ਹਾਂ ਪੁਦੀਨੇ ਦੇ ਫਾਇਦਿਆਂ ਬਾਰੇ-
ਵਜ਼ਨ ਨੂੰ ਘਟਾਉਂਦਾ ਹੈ- ਅੱਜ-ਕੱਲ੍ਹ ਦੇ ਖਾਣ-ਪੀਣ ਦੇ ਲਾਈਫ ਸਟਾਈਲ ਕਰਕੇ ਬਹੁਤ ਸਾਰੇ ਲੋਕ ਆਪਣੇ ਵੱਧਦੇ ਹੋਏ ਵਜ਼ਨ ਤੋਂ ਪ੍ਰੇਸ਼ਾਨ ਰਹਿੰਦੇ ਨੇ । ਇਸ ਲਈ ਜੇ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ, ਤਾਂ ਰੋਜ਼ਾਨਾ ਪੁਦੀਨੇ ਦੀ ਚਟਨੀ ਜਾਂ ਫਿਰ ਪਦੀਨੇ ਦੀ ਡ੍ਰਿੰਕ ਦਾ ਸੇਵਨ ਜ਼ਰੂਰ ਕਰੋ । ਪੁਦੀਨਾ ਵਜ਼ਨ ਘੱਟ ਕਰਨ ਲਈ ਬਹੁਤ ਹੀ ਲਾਭਕਾਰੀ ਹੈ ।
ਚਿਹਰੇ ਦੇ ਕਿੱਲ ਮੁਹਾਸੇ ਦੂਰ ਹੁੰਦੇ ਨੇ- ਪੁਦੀਨੇ ਦੀ 8 ਪੱਤੀਆਂ ਨੂੰ ਮੋਟਾ-ਮੋਟਾ ਪਿਸ ਲੋ ਤੇ ਇਸ ‘ਚ ਤਿੰਨ ਬੂੰਦਾਂ ਨਿੰਬੂ ਦਾ ਰਸ ਪਾ ਕੇ ਪੇਸਟ ਬਣਾ ਲੋ । ਫਿਰ ਚਿਹਰੇ ਦੇ ਕਿੱਲ ਮੁਹਾਸਿਆਂ ‘ਤੇ ਇਸ ਪੇਸਟ ਨੂੰ ਲਗਾ ਕੇ 5 ਮਿੰਟ ਤੇ ਰੱਖੋ । ਫਿਰ ਚਿਹਰਾ ਪਾਣੀ ਦੇ ਨਾਲ ਧੋ ਲਵੋ। ਇਕ ਹਫ਼ਤਾ ਤੱਕ ਇਸੇ ਤਰ੍ਹਾਂ ਕਰਨ ਨਾਲ ਚਿਹਰੇ ਦੇ ਮੁਹਾਸੇ ਤੇ ਕਿੱਲਾਂ ਖ਼ਤਮ ਹੋ ਜਾਂਦੀਆਂ ਹਨ ।
ਬੁਖਾਰ ‘ਚ ਲਾਹੇਮੰਦ- ਬੁਖਾਰ ਆਉਣ ‘ਤੇ ਪੁਦੀਨੇ ਦੀਆਂ ਪੱਤੀਆਂ ਦਾ ਰਸ ਅਤੇ ਅਦਰਕ ਦੇ ਰਸ ਦੀ ਬਰਾਬਰ ਮਾਤਰਾ ਮਿਲਾ ਕੇ ਰੋਗੀ ਨੂੰ ਦੇਣ ਨਾਲ ਆਰਾਮ ਮਿਲਦਾ ਹੈ । ਜੇ ਤੁਹਾਡੀ ਖਾਂਸੀ ਤੇ ਜ਼ੁਕਾਮ ਠੀਕ ਨਹੀਂ ਹੋ ਰਿਹਾ ਤਾਂ ਇਕ ਗਿਲਾਸ ਪਾਣੀ ‘ਚ 10 ਪੁਦੀਨੇ ਦੀ ਪੱਤੀਆਂ, ਥੋੜੀ ਜਿਹੀ ਕਾਲੀ ਮਿਰਚ ਤੇ ਥੋੜਾ ਕਾਲਾ ਨਮਕ ਪਾ ਕੇ ਉਬਾਲ ਲਓ । ਪੰਜ ਮਿੰਟ ਉਬਾਲਣ ਤੋਂ ਬਾਅਦ ਇਸ ਪਾਣੀ ਨੂੰ ਛਾਣ ਕੇ ਪੀਣ ਨਾਲ ਖਾਂਸੀ, ਜ਼ੁਕਾਮ ਅਤੇ ਬੁਖ਼ਾਰ ਤੋਂ ਆਰਾਮ ਮਿਲਦਾ ਹੈ ।
ਮੂੰਹ ਦੀ ਬਦਬੂ ਤੋਂ ਰਾਹਤ- ਜੇ ਤੁਸੀਂ ਵੀ ਮੂੰਹ ਦੀ ਬਦਬੂ ਤੋਂ ਪ੍ਰੇਸ਼ਾਨ ਹੋ ਤਾਂ ਪੁਦੀਨਾ ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਬਹੁਤ ਹੀ ਲਾਭਕਾਰੀ ਹੈ । ਮੂੰਹ 'ਚੋਂ ਬਦਬੂ ਦੂਰ ਕਰਨ ਲਈ ਪੁਦੀਨੇ ਦੀਆਂ ਸੁੱਕੀਆਂ ਪੱਤੀਆਂ ਨੂੰ ਪੀਹ ਕੇ ਉਸ ਦਾ ਚੂਰਣ ਬਣਾ ਦੰਦਾਂ ਤੇ ਰਗੜਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ । ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਮਸੂੜੇ ਵੀ ਮਜ਼ਬੂਤ ਬਣਦੇ ਹਨ ।
ਦਸਤ ਤੋਂ ਰਾਹਤ- ਜੇ ਤੁਹਾਡਾ ਪੇਟ ਖਰਾਬ ਹੈ ਤੇ ਤੁਸੀਂ ਦਸਤ ਤੋਂ ਪ੍ਰੇਸ਼ਾਨ ਹੋਵੋ ਤਾਂ ਇੱਕ ਕੱਪ ਪਾਣੀ ‘ਚ ਚਾਹ ਪੱਤੀ, ਪੁਦੀਨੇ ਦੇ ਦੋ-ਚਾਰ ਪੱਤੇ ਤੇ ਕੁਝ ਖੰਡ ਪਾ ਕੇ ਇੱਕ-ਦੋ ਉਬਾਲ ਦੇਣ ਤੋਂ ਬਾਅਦ ਪੁਣ ਲਵੋ । ਇਸ ਬਣੇ ਹੋਏ ਘੋਲ ‘ਚ ਤਿੰਨ ਬੂੰਦਾਂ ਨਿੰਬੂ ਦਾ ਰਸ ਪਾ ਲਵੋ । ਫਿਰ ਇਸ ਨੂੰ ਪੀ ਲਵੋ, ਕੁਝ ਸਮਾਂ ‘ਚ ਦਸਤ ਠੀਕ ਹੋ ਜਾਣਗੇ ।