ਆਪਣੇ ਸਮੇਂ 'ਚ ਮਸ਼ਹੂਰ ਰਹੀ ਗਾਇਕਾ ਰਣਜੀਤ ਕੌਰ ਨੇ ਮੁਹੰਮਦ ਰਫ਼ੀ ਨਾਲ ਵੀ ਗਾਏ ਨੇ ਗੀਤ 

Reported by: PTC Punjabi Desk | Edited by: Shaminder  |  March 22nd 2019 11:43 AM |  Updated: March 22nd 2019 11:43 AM

ਆਪਣੇ ਸਮੇਂ 'ਚ ਮਸ਼ਹੂਰ ਰਹੀ ਗਾਇਕਾ ਰਣਜੀਤ ਕੌਰ ਨੇ ਮੁਹੰਮਦ ਰਫ਼ੀ ਨਾਲ ਵੀ ਗਾਏ ਨੇ ਗੀਤ 

ਰਣਜੀਤ ਕੌਰ ਪੰਜਾਬ ਦੀ ਇੱਕ ਉੱਘੀ ਗਾਇਕਾ ਹਨ ਜੋ ਆਪਣੇ ਦੌਰ 'ਚ ਕਾਫੀ ਮਸ਼ਹੂਰ ਹੋਏ ਹਨ । ਮੁਹੰਮਦ ਸਦੀਕ ਨਾਲ ਉਨ੍ਹਾਂ ਨੇ ਦੋਗਾਣੇ ਗਾਏ । ਰਣਜੀਤ ਕੌਰ ਦਾ ਜਨਮ ਜ਼ਿਲ੍ਹਾ ਰੋਪੜ 'ਚ ਪਿਤਾ ਗਿਆਨੀ ਆਤਮਾ ਸਿੰਘ ਦੇ ਘਰ ਹੋਇਆ ਸੀ । ਰੋਪੜ 'ਚ ਪ੍ਰਾਇਮਰੀ ਸਕੂਲ 'ਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦੇ ਪਿਤਾ ਪਰਿਵਾਰ ਸਣੇ ਲੁਧਿਆਣਾ ਆ ਕੇ ਵੱਸ ਗਏ ਸਨ ।

ਹੋਰ ਵੇਖੋ :ਖੰਡੇ ਤੋਂ ਖਾਲਸਾ ‘ਚ ਜੈਜ਼ੀ ਬੀ ਨੇ ਖਾਲਸੇ ਦੀ ਮਹਿਮਾ ਦਾ ਕੀਤਾ ਹੈ ਗੁਣਗਾਣ,ਸੁਣੋ ਜੈਜ਼ੀ ਬੀ ਦਾ ਨਵਾਂ ਧਾਰਮਿਕ ਗੀਤ

https://www.youtube.com/watch?v=LmgS7Drxkr0

ਰਣਜੀਤ ਕੌਰ ਜਦੋਂ ਦਸਵੀਂ 'ਚ ਪੜ੍ਹ ਰਹੇ ਸਨ ਤਾਂ ਉਸ ਸਮੇਂ ਪੜਾਈ ਦੌਰਾਨ ਹੀ ਉਨ੍ਹਾਂ ੧੯੬੬ 'ਚ ਉਨ੍ਹਾਂ ਦੇ ਇੱਕ ਗੀਤ ਦੀ ਰਿਕਾਰਡਿੰਗ ਅਮਰ ਸਿੰਘ ਸ਼ੇਰਪੁਰੀ ਨਾਲ ਹੋ ਗਈ,ਇਸ 'ਚ ਉਨ੍ਹਾਂ ਦੇ ਦੋ ਗੀਤ ਰਿਕਾਰਡ ਕਰਵਾਏ ਗਏ । ਜਿਸ 'ਚ ਮਾਹੀ ਵੇ ਮੈਨੂੰ ਭੰਗ ਚੜ ਗਈ ਅਤੇ ਦੂਸਰਾ ਸੀ ਜੱਟ ਗਾਲ ਬਿਨਾਂ ਨਾ ਬੋਲੇ। ਇਹ ਦੋਵੇਂ ਗੀਤ ਉਸ ਦੌਰ 'ਚ ਬਹੁਤ ਹੀ ਮਸ਼ਹੂਰ ਹੋਏ ਸਨ ।

ਹੋਰ ਵੇਖੋ:ਹਾਰਬੀ ਸੰਘਾ ਅਤੇ ਗਾਇਕ ਰਣਜੀਤ ਬਾਠ ਪਕਾ ਰਹੇ ਹਨ ਕੋਈ ਖਿਚੜੀ, ਵੀਡਿਓ ‘ਚ ਦੇਖੋ ਕਿਸ ਤਰ੍ਹਾਂ ਸੰਘਾ ਕਰ ਰਹੇ ਹਨ ਬਾਠ ਨੂੰ ਮਜ਼ਾਕ

https://www.youtube.com/watch?v=Adz6d064U_I

ਰਣਜੀਤ ਕੌਰ ਨੇ ਉਸਤਾਦ ਜਨਾਬ ਬਾਕਿਰ ਹੁਸੈਨ ਨੂੰ ਆਪਣਾ ਉਸਤਾਦ ਧਾਰਿਆ । ਜਿਨ੍ਹਾਂ ਤੋਂ ਉਨ੍ਹਾਂ ਨੇ ਗਾਇਕੀ ਦੇ ਗੁਰ ਸਿੱਖੇ ਸਨ,ਇਸ ਤੋਂ ਬਾਅਦ ਰਣਜੀਤ ਕੌਰ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਸੀ ਵੇਖਿਆ ਅਤੇ ਉਨ੍ਹਾਂ ਦੀ ਜੋੜੀ ੧੯੬੭ 'ਚ ਪੰਜਾਬ ਦੇ ਉਸ ਸਮੇਂ ਦੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਨਾਲ ਬਣ ਗਈ । ਮੁਹੰਮਦ ਸਦੀਕ ਨਾਲ ਉਨ੍ਹਾਂ ਨੇ ਢਾਈ ਸੌ ਦੇ ਕਰੀਬ ਦੋਗਾਣੇ ਅਤੇ ਉਨਤਾਲੀ ਦੇ ਕਰੀਬ ਸੋਲੋ ਗੀਤ ਰਿਕਾਰਡ ਕਰਵਾਏ ।

ਹੋਰ ਵੇਖੋ:ਬੈਂਡ ਵਾਜੇ ਫ਼ਿਲਮ ਦਾ ਪੰਜਵਾਂ ਗੀਤ ਕਿੱਥੇ ਪਿੱਤਲ-ਪਿੱਤਲ ਕਿੱਥੇ ਸੋਨਾ, ਹੋਇਆ ਰਿਲੀਜ਼

https://www.youtube.com/watch?v=ThFZY9cxVy0

ਉਨ੍ਹਾਂ ਨੇ ਜ਼ਿਆਦਾਤਰ ਗੀਤ ਮਾਨ ਮਰਾੜ੍ਹਾਂ ਵਾਲਾ,ਸੁਰਜੀਤ ਸਿੰਘ ਢਿੱਲੋਂ,ਦੇਵ ਸੰਗਤਪੁਰਾ,ਧਰਮ ਕੰਮੇਆਣਾ ਅਤੇ ਜਨਕ ਸ਼ਰਮੀਲਾ ਦੇ ਲਿਖੇ ਗੀਤ ਗਾਏ । ਜਿਨ੍ਹਾਂ ਵਿੱਚੋਂ 'ਅੱਜ ਮੈਨੁੰ ਮਾਰ ਪਵਾਈ ਨਣਦੇ',ਖਾਲੀ ਘੋੜੀ ਹਿਣਕਦੀ ਉੱਤੇ ਨ੍ਹੀਂ ਦੀਂਹਦਾ ਵੀਰ,ਲਾਹ ਲਈ ਮੁੰਦਰੀ ਮੇਰੀ,ਚਾਲਾਂ ਦੇ ਨਾਲ ਵਈ ਵਈ,ਮਾਏ ਨੀ ਮਾਏ ਮੇਰੇ ਦਿਲਾਂ ਦੀਏ ਮਹਿਰਮੇ,ਬੁੱਝ ਮੇਰੀ ਮੁੱਠੀ ਵਿੱਚ ਕੀ ਸਣੇ ਕਈ ਹਿੱਟ ਗੀਤ ਰਣਜੀਤ ਕੌਰ ਨੇ ਗਾਏ ।

ਹੋਰ ਵੇਖੋ :ਹੋਲੀ ਦੇ ਤਿਉਹਾਰ ਦੀਆਂ ਰੌਣਕਾਂ,ਹੋਲੀ ਤੋਂ ਇੱਕ ਦਿਨ ਪਹਿਲਾਂ ਕਿਉਂ ਹੁੰਦਾ ਹੈ ਹੋਲਿਕਾ ਦਹਿਣ,ਜਾਣੋ ਪੂਰੀ ਕਹਾਣੀ

https://www.youtube.com/watch?v=vQjARttwjH0

ਉਨ੍ਹਾਂ ਨੇ ਮਸ਼ਹੂਰ ਗਾਇਕ ਮੁਹੰਮਦ ਰਫੀ ਨਾਲ ਵੀ ਕਈ ਗੀਤ ਗਾਏ । ਹੱਸ ਬੱਲੀਏ ਨਹੀਂ ਹੱਸਣਾ ਇਹ ਗੀਤ ਉਨਹਾਂ ਨੇ ਮੁਹੰਮਦ ਰਫ਼ੀ ਨਾਲ ਪੰਜਾਬੀ ਫ਼ਿਲਮ ਸੈਦਾਂ ਜੋਗਣ ਲਈ ਗੀਤ ਗਾਇਆ ਸੀ । ਸੌ ਦਾ ਨੋਟ ਉਨ੍ਹਾਂ ਨੇ ਮੁਹੰਮਦ ਸਦੀਕ ਨਾਲ ਗਾਇਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਰਾਣੋ ਫ਼ਿਲਮ 'ਚ ਤੇਰੀ ਸੱਪਣੀ ਵਰਗੀ ਤੋਰ ਮਹਿੰਦਰ ਕਪੂਰ ਨਾਲ ਵੀ ਗੀਤ ਗਾਇਆ । ਰਣਜੀਤ ਕੌਰ ਨੂੰ ਉਨ੍ਹਾਂ ਦੇ ਫੈਨਜ਼ ਵੀ ਅੱਜ ਵੀ ਸੁਣਦੇ ਨੇ ਅਤੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਵੀ ਰਣਜੀਤ ਕੌਰ ਦੇ ਵੱਡੇ ਫੈਨ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network