ਇਸ ਗਾਇਕਾ ਨੇ ਬਚਪਨ 'ਚ ਹੀ ਸ਼ੁਰੂ ਕਰ ਦਿੱਤਾ ਸੀ ਗਾਉਣਾ,ਕੀ ਤੁਸੀਂ ਜਾਣਦੇ ਹੋ ਇਸ ਗਾਇਕਾ ਨੂੰ,ਇਸ ਗੀਤ ਤੋਂ ਮਿਲੀ ਸੀ ਬਾਲੀਵੁੱਡ 'ਚ ਪਹਿਚਾਣ
ਗਾਇਕਾ ਜਸਪਿੰਦਰ ਨਰੂਲਾ ਇੱਕ ਅਜਿਹੀ ਗਾਇਕਾ ਨੇ । ਜਿਨ੍ਹਾਂ ਨੂੰ ਗਾਉਣ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ । ਉਨ੍ਹਾਂ ਨੇ ਅਨੇਕਾਂ ਹੀ ਪੰਜਾਬੀ ਗੀਤ ਗਾਏ ਨੇ ।ਜਸਪਿੰਦਰ ਨਰੂਲਾ ਨੇ ਬਚਪਨ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਉਨ੍ਹਾਂ ਨੇ ਉੱਨੀ ਸੌ ਪਚੱਤਰ 'ਚ ਦਮਾ ਦਮ ਮਸਤ ਕਲੰਦਰ ਗੀਤ ਵੀ ਗਾਇਆ ਸੀ,ਜਦੋਂ ਉਹ ਛੋਟੇ ਜਿਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਗਾਇਆ ਹੈ ।
ਹੋਰ ਵੇਖੋ :ਕੌਣ ਬਣੇਗਾ ਸੁਰਾਂ ਦਾ ਸਰਤਾਜ, ਜਾਣਨ ਲਈ ਦੇਖੋ ਵਾਇਸ ਆਫ ਪੰਜਾਬ ਗ੍ਰੈਂਡ ਫਿਨਾਲੇ
https://www.youtube.com/watch?v=BNYaUG6XRZY
ਉਨ੍ਹਾਂ ਨੂੰ ਵੱਡੀ ਕਾਮਯਾਬੀ ਮਿਲੀ ਉੱਨੀ ਸੌ ਅਠਾਨਵੇਂ 'ਚ ਆਈ ਹਿੰਦੀ ਫ਼ਿਲਮ ਦੇ ਜ਼ਰੀਏ,ਜਿਸ ਦਾ ਨਾਂਅ ਸੀ 'ਪਿਆਰ ਤੋ ਹੋਨਾ ਹੀ ਥਾ' 'ਚ । ਜਿਸ ਲਈ 1999 'ਚ ਉਨ੍ਹਾਂ ਨੁੰ ਫ਼ਿਲਮ ਫੇਅਰ 'ਚ ਬੈਸਟ ਫੀਮੇਲ ਪਲੇਬੈਕ ਸਿੰਗਰ ਦਾ ਅਵਾਰਡ ਵੀ ਹਾਸਿਲ ਹੋਇਆ ।ਇਸ ਤੋਂ ਇਲਾਵਾ ਮੋਹਬੱਤੇਂ,ਫਿਰ ਭੀ ਦਿਲ ਹੈ ਹਿੰਦੁਸਤਾਨੀ ਅਤੇ ਬੰਟੀ ਔਰ ਬਬਲੀ ਸਣੇ ਕਈ ਫ਼ਿਲਮਾਂ ਲਈ ਉਨ੍ਹਾਂ ਨੇ ਗੀਤ ਗਾਏ ।
ਹੋਰ ਵੇਖੋ:ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਦੀ ਭਾਰਤੀ ਅਦਾਕਾਰਾ ਨੇ ਇਸ ਤਰ੍ਹਾਂ ਕੀਤੀ ਬੋਲਤੀ ਬੰਦ
https://www.youtube.com/watch?v=Q6aOWA08g-Y
ਪਰ ਅੱਜ ਇਸ ਗਾਇਕਾ ਦਾ ਇੱਕ ਅਜਿਹਾ ਗੀਤ ਸੁਨਾਉਣ ਜਾ ਰਹੇ ਹਾਂ ਜੋ ਉਨ੍ਹਾਂ ਨੇ ਦੂਰਦਰਸ਼ਨ 'ਤੇ ਗਾਇਆ ਸੀ । ਜਸਪਿੰਦਰ ਨਰੂਲਾ ਨੇ ਦੂਰਦਰਸ਼ਨ 'ਤੇ ਉਸ ਸਮੇਂ ਇਹ ਗੀਤ ਗਾਇਆ ਸੀ, ਜਦੋਂ ਦੂਰਦਰਸ਼ਨ 'ਤੇ ਪਰਫਾਰਮੈਂਸ ਦੇਣਾ ਇੱਕ ਵੱਡੀ ਉਪਲਬਧੀ ਮੰਨਿਆ ਜਾਂਦਾ ਸੀ ।'ਚੰਨਾ ਜੁਦਾਈ ਖਾ ਗਈ' ਜਸਪਿੰਦਰ ਨਰੂਲਾ ਨੇ ਇਹ ਗੀਤ ਉੱੱਨੀ ਸੌ ਨੱਬੇ 'ਚ ਨਵੇਂ ਸਾਲ ਦੀ ਆਮਦ 'ਤੇ ਇਹ ਗੀਤ ਗਾਇਆ ਸੀ ।ਜਸਪਿੰਦਰ ਨਰੂਲਾ ਨੇ ਆਪਣੀ ਗਾਇਕੀ ਦੀ ਸ਼ੁਰੂਆਤੀ ਦਿਨਾਂ 'ਚ ਇਹ ਗੀਤ ਗਾਇਆ ਸੀ ।