ਬਲੈਕੀਆ ਫ਼ਿਲਮ ਦਾ ਟਾਈਟਲ ਟ੍ਰੈਕ ਗਾਉਣ ਵਾਲੇ ਗਾਇਕ ਹਿੰਮਤ ਸੰਧੂ ਨੇ ਗਾਇਕੀ ਲਈ ਛੱਡ ਦਿੱਤੀ ਸੀ ਪੜ੍ਹਾਈ,ਨਹੀਂ ਗਏ ਕਾਲਜ,ਵਾਇਸ ਆਫ਼ ਪੰਜਾਬ ਦੇ ਰਹੇ ਹਨ ਸੈਕਿੰਡ ਰਨਰ ਅੱਪ  

Reported by: PTC Punjabi Desk | Edited by: Shaminder  |  July 05th 2019 11:41 AM |  Updated: July 05th 2019 11:41 AM

ਬਲੈਕੀਆ ਫ਼ਿਲਮ ਦਾ ਟਾਈਟਲ ਟ੍ਰੈਕ ਗਾਉਣ ਵਾਲੇ ਗਾਇਕ ਹਿੰਮਤ ਸੰਧੂ ਨੇ ਗਾਇਕੀ ਲਈ ਛੱਡ ਦਿੱਤੀ ਸੀ ਪੜ੍ਹਾਈ,ਨਹੀਂ ਗਏ ਕਾਲਜ,ਵਾਇਸ ਆਫ਼ ਪੰਜਾਬ ਦੇ ਰਹੇ ਹਨ ਸੈਕਿੰਡ ਰਨਰ ਅੱਪ  

ਪੰਜਾਬੀ ਮਿਊਜ਼ਿਕ ਇੰਡਸਟਰੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ । ਆਏ ਦਿਨ ਨਵਾਂ –ਨਵਾਂ ਟੈਲੇਂਟ ਵੇਖਣ ਨੂੰ ਮਿਲ ਰਿਹਾ ਹੈ । ਪੰਜਾਬੀ ਮਾਂ ਬੋਲੀ ਦੇ ਅਜਿਹੇ ਕਈ ਪੁੱਤਰ ਹਨ ਜੋ ਮਾਂ ਬੋਲੀ ਪੰਜਾਬੀ ਨੂੰ ਦੁਨੀਆਂ ਦੇ ਕੋਨੇ-ਕੋਨੇ 'ਚ ਪਹੁੰਚਾ ਰਹੇ ਹਨ । ਉਨ੍ਹਾਂ ਵਿੱਚੋਂ ਹੀ ਇੱਕ ਦਾ ਜ਼ਿਕਰ ਅਸੀਂ ਕਰਨ ਜਾ ਰਹੇ ਹਾਂ । ਅਸੀਂ ਗੱਲ ਕਰ ਰਹੇ ਹਾਂ ਹਿੰਮਤ ਸੰਧੂ ਦੀ ।ਹਿੰਮਤ ਸਿੰਘ ਸੰਧੂ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਜੀਵਨ ਬਾਰੇ ਦੱਸਾਂਗੇ,ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਸਿਰਕੱਢ ਗਾਇਕ ਦਾ ਜਨਮ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਇੱਕ ਜੱਟ ਸਿੱਖ ਪਰਿਵਾਰ 'ਚ 1997 ਵਿੱਚ ਹੋਇਆ ।

ਹੋਰ ਵੇਖੋ:ਹਿੰਮਤ ਸੰਧੂ ਦੀ ਅਵਾਜ਼ ‘ਚ ‘ਡੀ.ਐੱਸ.ਪੀ.ਦੇਵ ਦਾ ਅਗਲਾ ਗੀਤ ਹੋਵੇਗਾ 29 ਜੂਨ ਨੂੰ ਰਿਲੀਜ਼

https://www.instagram.com/p/BzIcRethFGN/

ਪਰ ਉਨ੍ਹਾਂ ਦੇ ਜੱਦੀ ਪਿੰਡ ਦੀ ਗੱਲ ਕਰੀਏ ਤਾਂ ਉਹ ਤਰਨਤਾਰਨ 'ਚ ਸਥਿਤ ਇੱਕ ਪਿੰਡ ਹੈ । ਨੱਚਣ ਗਾਉਣ ਅਤੇ ਕ੍ਰਿਕੇਟ ਖੇਡਣ ਦਾ ਸ਼ੌਂਕ ਹਿੰਮਤ ਸੰਧੂ ਨੂੰ ਬਚਪਨ ਤੋਂ ਹੀ ਸੀ ਅਤੇ ਇਹ ਸ਼ੌਂਕ ਹੁਣ ਉਨ੍ਹਾਂ ਦੇ ਪ੍ਰੋਫੈਸ਼ਨ 'ਚ ਤਬਦੀਲ ਹੋ ਚੁੱਕਿਆ ਹੈ ।ਉਨ੍ਹਾਂ ਦੇ ਪਿਤਾ ਇੱਕ ਕਿਸਾਨ ਹਨ ਅਤੇ ਕਿਸਾਨ ਪਰਿਵਾਰ ਵਿੱਚ ਜਨਮੇ ਹਿੰਮਤ ਸੰਧੂ ਤੋਂ ਇਲਾਵਾ ਉਨ੍ਹਾਂ ਦੀ ਇੱਕ ਭੈਣ ਵੀ ਹੈ ।

https://www.instagram.com/p/By-MVHphnvy/

ਉਨ੍ਹਾਂ ਦੇ ਪਸੰਦੀਦਾ ਅਦਾਕਾਰ ਦੀ ਗੱਲ ਕੀਤੀ ਜਾਵੇ ਤਾਂ ਗੱਗੂ ਗਿੱਲ ਉਨ੍ਹਾਂ ਦੇ ਪਸੰਦੀਦਾ ਅਦਾਕਾਰ ਹਨ ਅਤੇ ਖਾਣੇ 'ਚ ਉਨ੍ਹਾਂ ਨੂੰ ਪੰਜਾਬੀ ਖਾਣਾ ਬਹੁਤ ਪਸੰਦ ਹੈ । ਜਿਸ 'ਚ ਉਹ ਸਰੋਂ੍ਦਾ ਸਾਗ ਅਤੇ ਮੱਕੀ ਦੀ ਰੋਟੀ ਅਤੇ ਇਸ ਤੋਂ ਇਲਾਵਾ ਕੜੀ ਚੌਲ ਉਨ੍ਹਾਂ ਦਾ ਮਨਪਸੰਦ ਖਾਣਾ ਹੈ । ਗਾਇਕਾਂ ਵਿੱਚੋਂ ਅਮਰ ਸਿੰਘ ਚਮਕੀਲਾ ਅਤੇ ਸੁਰਜੀਤ ਸਿੰਘ ਬਿੰਦਰਖੀਆ ਦੀ ਗਾਇਕੀ ਦੇ ਉਹ ਕਾਇਲ ਹਨ ।

https://www.instagram.com/p/By2O__rBXGp/

ਹਿੰਮਤ ਸੰਧੂ ਨੇ ਗਾਇਕੀ 'ਚ ਆਪਣੀ ਕਿਸਮਤ ਅਜ਼ਮਾਉਣ ਲਈ ਕਰੜਾ ਸੰਘਰਸ਼ ਕੀਤਾ ਅਤੇ ਬਚਪਨ ਤੋਂ ਹੀ ਗਾਇਕੀ ਦੇ ਪਿੜ 'ਚ ਕੁੱਦ ਗਏ ਸਨ ਅਤੇ ਕਈ ਸੰਗੀਤਕ ਮੁਕਾਬਲਿਆਂ 'ਚ ਭਾਗ ਲਿਆ । ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਬਠਿੰਡਾ 'ਚ ਬਲਦੀਪ ਸਿੰਘ ਨਾਂਅ ਦੀ ਇੱਕ ਮਿਊਜ਼ਿਕ ਅਕੈਡਮੀ 'ਚ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ ।

https://www.instagram.com/p/By4ctEFBXcW/

ਹਿੰਮਤ ਸੰਧੂ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਣ ਵਾਲੇ ਵਾਇਸ ਆਫ਼ ਪੰਜਾਬ ਦੇ ਸੱਤਵੇਂ ਸੀਜ਼ਨ ਦਾ ਸੈਕਿੰਡ ਰਨਰ ਅੱਪ ਵੀ ਰਹੇ ਹਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਵਾਇਸ ਆਫ਼ ਪੰਜਾਬ ਸੀਜ਼ਨ ਦੋ ਦੇ ਲਈ ਵੀ ਆਡੀਸ਼ਨ ਦਿੱਤਾ ਸੀ ਪਰ ਬਦਕਿਸਮਤੀ ਨਾਲ ਉਹ ਇਸ 'ਚ ਚੁਣੇ ਨਹੀਂ ਸਨ ਗਏ ।

ਹਿੰਮਤ ਸੰਧੂ ਨੇ ਕਈ ਹਿੱਟ ਗੀਤ ਗਾਏ ਅਤੇ ਇਨ੍ਹਾਂ ਗੀਤਾਂ ਨੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖ਼ਾਸ ਪਹਿਚਾਣ ਬਣਾ ਲਈ ਉਨ੍ਹਾਂ ਗੀਤਾਂ 'ਚ ਸਭ ਤੋਂ ਪਹਿਲਾਂ ਨਾਂਅ ਆਉਂਦਾ ਹੈ ਧੋਖਾ ਅਤੇ ਫ਼ੈਸਲੇ ਪਰ ਸਾਬ ਗੀਤ ਨੇ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪੱਕੇ ਪੈਰੀਂ ਖੜੇ ਕਰ ਦਿੱਤਾ ਸੀ ।

https://www.instagram.com/p/BwjoAckn3Ou/

ਇਸੇ ਗੀਤ ਨੇ ਉਨ੍ਹਾਂ ਨੂੰ ਸ਼ੌਹਰਤ ਦਿਵਾਈ ਬਲਾਕ ਬਸਟਰ ਫ਼ਿਲਮ ਬਲੈਕੀਆ 'ਚ ਉਨ੍ਹਾਂ ਦੇ ਗਾਏ ਗੀਤ ਟਾਈਟਲ ਗੀਤ ਨੇ ਤਾਂ ਹਰ ਪਾਸੇ ਉਨ੍ਹਾਂ ਦੇ ਚਰਚੇ ਛੇੜ ਦਿੱਤੇ । ਇਸ ਤੋਂ ਇਲਾਵਾ ਵੀ ਉਹ ਕਈ ਫ਼ਿਲਮਾਂ ਲਈ ਗੀਤ ਗਾ ਰਹੇ ਹਨ ।

https://www.instagram.com/p/BwKHoY2Hp95/

ਹਿੰਮਤ ਸੰਧੂ ਗਾਇਕੀ ਦੇ ਨਾਲ-ਨਾਲ ਵਧੀਆ ਦੇ ਲੇਖਣੀ ਦੇ ਵੀ ਮਾਲਕ ਹਨ,ਦੱਸਿਆ ਜਾਂਦਾ ਹੈ ਕਿ ਜਦੋਂ ਉਹ ਸੱਤਵੀਂ ਜਮਾਤ 'ਚ ਪੜ੍ਹਦੇ ਸਨ ਤਾਂ ਉਨ੍ਹਾਂ ਨੇ ਪਹਿਲਾ ਗੀਤ ਲਿਖ ਦਿੱਤਾ ਸੀ ।

ਹਿੰਮਤ ਸੰਧੂ 'ਚ ਗਾਇਕੀ ਦੇ ਖੇਤਰ 'ਚ ਨਾਂਅ ਬਨਾਉਣ ਦਾ ਜਨੂੰਨ ਏਨਾ ਹਾਵੀ ਸੀ ਕਿ ਉਨ੍ਹਾਂ ਨੇ ਕਾਲਜ ਤੱਕ ਜੁਆਇਨ ਨਹੀਂ ਕੀਤਾ ਅਤੇ ਸਕੂਲੀ ਪੜ੍ਹਾਈ ਤੋਂ ਬਾਅਦ ਹੀ ਗਾਇਕੀ ਦੇ ਖੇਤਰ 'ਚ ਆ ਗਏ ਅਤੇ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ ਸਨ । ਵੱਡੇ ਜਿਗਰੇ,ਬਲੈਕੀਆ ਦੇ ਟਾਈਟਲ ਗੀਤ ਨੇ ਉਨ੍ਹਾਂ ਦੀ ਗੁੱਡੀ ਚੜਾ ਦਿੱਤੀ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network