ਪਾਲੀ ਦੇਤਵਾਲੀਆ ਦਾ ਨਵਾਂ ਅੰਦਾਜ਼ ,ਤੁਹਾਨੂੰ ਵੀ ਆਏਗਾ ਪਸੰਦ ,ਵੇਖੋ ਵੀਡਿਓ

Reported by: PTC Punjabi Desk | Edited by: Shaminder  |  January 15th 2019 02:41 PM |  Updated: January 15th 2019 02:41 PM

ਪਾਲੀ ਦੇਤਵਾਲੀਆ ਦਾ ਨਵਾਂ ਅੰਦਾਜ਼ ,ਤੁਹਾਨੂੰ ਵੀ ਆਏਗਾ ਪਸੰਦ ,ਵੇਖੋ ਵੀਡਿਓ

ਪਾਲੀ ਦੇਤਵਾਲੀਆ ਇੱਕ ਅਜਿਹਾ ਨਾਂਅ ਹੈ ਜਿਸ ਨੇ ਸਾਫ ਸੁਥਰੀ ਗਾਇਕੀ ਨਾਲ ਸਰੋਤਿਆਂ 'ਚ ਆਪਣੀ ਖਾਸ ਥਾਂ ਬਣਾਈ । ਅੱਜ ਅਸੀਂ ਤੁਹਾਨੂੰ ਇਸ ਗਾਇਕ ਬਾਰੇ ਦੱਸਣ ਜਾ ਰਹੇ ਹਾਂ ਜਿੰਨ੍ਹਾਂ ਨੇ ਆਪਣੀ ਗਾਇਕੀ ਨਾਲ ਸਭ ਨੂੰ ਮੋਹਿਆ । ਪਰਿਵਾਰਕ ਗੀਤ ਗਾਉਣ ਵਾਲੇ ਪਾਲੀ ਦੇਤਵਾਲੀਆ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੇਤਵਾਲ 'ਚ ਹੋਇਆ ।ਉਨ੍ਹਾਂ ਨੇ ਆਪਣੀ ਪੜਾਈ ਪਿੰਡ ਦੇ ਸਕੂਲ 'ਚ ਹੀ ਪੂਰੀ ਕੀਤੀ। ਪਿੰਡ 'ਚ ਰਹਿਣ ਵਾਲੇ ਪਾਲੀ ਨੂੰ ਪਿੰਡ ਬਹੁਤ ਪਸੰਦ ਨੇ ।

ਹੋਰ ਵੇਖੋ : ਘਰੋਂ ਆਇਆ ਮੈਂ ਖਾ ਕੇ ਸਹੁੰ ਮੈਂ ਹੀ ਬਣਾਂਗਾ ਵਾਈਸ ਆਫ ਪੰਜਾਬ ਨੌਂ, ਦੇਖੋ ਵਾਇਸ ਆਫ ਪੰਜਾਬ ਸੀਜ਼ਨ-9 ਦੇ ਲੁਧਿਆਣਾ ਆਡੀਸ਼ਨ

pali detwalia pali detwalia

ਮੇਰਾ ਪਿੰਡ ਮੇਰੀ ਮਾਂ ਵਰਗਾ ਗੀਤ ਗਾਉਣ ਵਾਲੇ ਪਾਲੀ ਨੂੰ ਪਿੰਡ ਬੇਹੱਦ ਪਸੰਦ ਨੇ । ਪਿੰਡਾਂ ਦੀ ਆਬੋ ਹਵਾ 'ਚ ਪਲੇ ਸਰਕਾਰੀ ਨੌਕਰੀ ਕਰਨ ਵਾਲੇ ਪਾਲੀ  ਪਬਲਿਕ ਰਿਲੇਸ਼ਨ ਮਹਿਕਮੇ 'ਚ ਕੰਮ ਕਰਦੇ ਸਨ ।ਪਰ ਪਾਲੀ ਦੇਤਵਾਲੀਆ ਨੂੰ ਲੋਕ ਬੋਲੀਆਂ,ਲੋਕ ਕਲਾਕਾਰਾਂ ਨਾਲ ਏਨਾ ਮੋਹ ਸੀ ਕਿ ਉਨ੍ਹਾਂ ਨੇ ਕਲਾਕਾਰੀ ਦੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਸਰਕਾਰੀ ਨੌਕਰੀ ਵੀ ਛੱਡ ਦਿੱਤੀ ।

ਹੋਰ ਵੇਖੋ : ਖਿਦਰਾਣੇ ਦੇ ਯੁੱਧ ‘ਚ ਸ਼ਹੀਦ ਹੋਏ ਸਿੰਘਾਂ ਨੂੰ ਗੁਰੂ ਸਾਹਿਬ ਨੇ ਦਿੱਤੀ ਸੀ ਇਹ ਖਾਸ ਉਪਾਧੀ, ਮਾਘੀ ‘ਤੇ ਜਾਣੋਂ ਪੂਰਾ ਇਤਿਹਾਸ

https://www.youtube.com/watch?v=fiU-RzCcZoI&start_radio=1&list=RDEMK_KDtSdCq8aF57RQX5urWA

ਉਨ੍ਹਾਂ ਨੇ ਜ਼ਿਆਦਾਤਰ ਗੀਤ ਮਾਵਾਂ ਧੀਆਂ ਅਤੇ ਦੇਸ਼ ਪਿਆਰ ਦੇ ਗਾਏ ।ਅੱਜ ਬੇਸ਼ੱਕ ਸਮਾਂ ਬਦਲ ਗਿਆ ਹੈ ਅਤੇ ਹਿੱਪ ਹਾਪ ਦੇ ਜ਼ਮਾਨੇ 'ਚ ਵੀ ਪਾਲੀ ਦੇਤਵਾਲੀਆ ਸਾਫ ਸੁਥਰੀ ਗਾਇਕੀ ਨੂੰ ਸਮਰਪਿਤ ਹੈ । ਸੁਰਿੰਦਰ ਛਿੰਦਾ ਨੇ ਵੀ ਉਨ੍ਹਾਂ ਦੇ ਲਿਖੇ ਗੀਤ ਗਾਏ ।ਮਿਹਨਤੀ ਪਰਿਵਾਰ 'ਚ ਪੈਦਾ ਹੋਏ ਪਾਲੀ ਦੇਤਵਾਲੀਆ ਪੰਜ ਭਰਾਵਾਂ ਚੋਂ ਸਭ ਤੋਂ ਛੋਟੇ ਸਨ । ਉਨ੍ਹਾਂ ਦੇ ਪਰਿਵਾਰ 'ਚ ਇੱਕ ਧੀ ਅਤੇ ਇੱਕ ਪੁੱਤਰ ਹੈ ਬੇਟਾ ਇੰਗਲਿਸ਼ ਦੀ ਐੱਮਏ ਕਰ ਚੁੱਕਿਆ ਹੈ ਜਦਕਿ ਉਨ੍ਹਾਂ ਦੀ ਧੀ ਟੀਚਰ ਲੱਗੀ ਹੋਈ ਹੈ ।

ਹੋਰ ਵੇਖੋ : ਪੁਲਿਸ ਵਾਲੀ ਬਣਕੇ ਸਪਨਾ ਚੌਧਰੀ ਨੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡਿਓ

https://www.youtube.com/watch?v=Yet-Dt9rdO0

ਪਾਲੀ ਦੇਤਵਾਲੀਆ ਨੂੰ ਮਿਊਜ਼ਿਕ ਡਾਇਰੈਕਟਰਾਂ 'ਚ ਆਹੁਜਾ ਸਾਹਿਬ ਸਭ ਤੋਂ ਜ਼ਿਆਦਾ ਪਸੰਦ ਨੇ । ਪਾਲੀ ਦੇਤਵਾਲੀਆਂ ਨੇ ਕਈ ਸਾਲ ਤੱਕ ਪੀਆਰ ਮੁਲਾਜ਼ਮ ਦੇ ਤੌਰ 'ਤੇ ਸਰਕਾਰੀ ਨੌਕਰੀ ਕੀਤੀ ਪਰ ਉਨ੍ਹਾਂ ਦੇ ਮਨ 'ਚ ਕਲਾਕਾਰ ਬਣਨ ਦੀ ਏਨੀ ਇੱਛਾ ਸੀ ਕਿ ਉਨ੍ਹਾਂ ਨੇ ਇਸ ਲਈ ਆਪਣੀ ਸਰਕਾਰੀ ਨੌਕਰੀ ਤੱਕ ਛੱਡ ਦਿੱਤੀ ਸੀ । ਉਨ੍ਹਾਂ ਨੇ ਬਹੁਤ ਸਾਰੇ ਗੀਤ ਲਿਖੇ ।

ਹੋਰ ਵੇਖੋ :ਇਮਰਾਨ ਹਾਸ਼ਮੀ ਨੂੰ ਪੇਪਰਾਂ ਤੋਂ ਲੱਗਦਾ ਸੀ ਡਰ ,ਪੇਪਰਾਂ ‘ਚ ਪਾਸ ਹੋਣ ਲਈ ਚੁੱਕਿਆ ਸੀ ਇਹ ਕਦਮ

https://www.youtube.com/watch?v=r6IWVSsTpBQ

ਜਿਨ੍ਹਾਂ ਨੂੰ ਕਿ ਸੁਰਿੰਦਰ ਛਿੰਦਾ ,ਕੁਲਦੀਪ ਮਾਣਕ ਅਤੇ ਚਮਕੀਲੇ ਨੇ ਵੀ ਗਾਏ ।ਹਾਲਾਂਕਿ ਸਮੇਂ ਦੇ ਬਦਲਾਅ ਨਾਲ ਹੁਣ ਗਾਇਕੀ 'ਚ ਵੀ ਕਾਫੀ ਬਦਲਾਅ ਆਏ ਨੇ ਪਰ ਇਸ ਦੇ ਬਾਵਜੂਦ ਪਾਲੀ ਦੇਤਵਾਲੀਆ ਸਾਫ ਸੁਥਰੇ ਗਾਣਿਆਂ ਨੂੰ ਹੀ ਤਰਜੀਹ ਦਿੰਦੇ ਨੇ ।ਉਨ੍ਹਾਂ ਦਾ ਕਹਿਣਾ ਹੈ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ।ਉਨ੍ਹਾਂ ਨੂੰ ਆਪਣਾ ਇਹ ਗੀਤ ਸਭ ਤੋਂ ਜ਼ਿਆਦਾ ਪਸੰਦ ਹੈ 'ਦੁਨੀਆਂ ਦੇ ਉਤੇ ਰਿਸ਼ਤੇ ,ਮਾਵਾਂ 'ਤੇ ਧੀਆਂ ਵਰਗਾ ਰਿਸ਼ਤਾ ਪਸੰਦ ਹੈ ।

https://www.youtube.com/watch?v=LZkGE3dOqAY

ਪਿੰਡ ਨਾਲ ਉਨ੍ਹਾਂ ਦਾ ਬਹੁਤ ਮੋਹ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਵਰਗਾ ਨਜ਼ਾਰਾ ਹੋਰ ਕਿਤੇ ਨਹੀਂ ਹੈ । ਉਨ੍ਹਾਂ ਨੇ ਕਈ ਐਲਬਮਾਂ ਵੀ ਕੱਢੀਆਂ ਨੇ ਜਿਸ 'ਚ ਮੇਰਾ ਪਿੰਡ ,ਮਾਪਿਆਂ ਦੀ ਸੇਵਾ ,ਆ ਜਾ ਢੋਲਣਾ ਸਣੇ ਕਈ ਐਲਬਮਾਂ ਕੱਢੀਆਂ ਹਨ ਜੋ ਕਿ ਲੋਕਾਂ 'ਚ ਕਾਫੀ ਮਕਬੂਲ ਨੇ । ਇਸ ਤੋਂ ਇਲਾਵਾ ਦੇਸ਼ ਭਗਤੀ ਨੂੰ  ਸਮਰਪਿਤ ਕਈ ਗੀਤ ਵੀ ਉਨ੍ਹਾਂ ਨੇ ਕੱਢੇ  ਨੇ । ਭਗਤ ਸਿੰਘ ,ਦੁਨੀਆ ,ਲੋਕ ਤੱਥ ,ਮਾਂ ,ਮਿਰਜ਼ਾ ,ਭੈਣਾਂ ਮੰਗਣ ਦੁਆਵਾਂ ,ਮੌਜ ਨੀ ਪੰਜਾਬ ਵਰਗੀ ਸਣੇ ਕਈ ਗੀਤ ਉਨ੍ਹਾਂ ਨੇ ਗਾਏ ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network