ਸੁਪਰਹਿੱਟ ਅਦਾਕਾਰਾ ਮਨਜੀਤ ਕੁਲਾਰ ਕਿਉਂ ਹੋਈ ਫਿਲਮ ਇੰਡਸਟਰੀ ਤੋਂ ਦੂਰ,ਇਹ ਰਿਹਾ ਵੱਡਾ ਕਾਰਨ 

Reported by: PTC Punjabi Desk | Edited by: Shaminder  |  January 11th 2019 02:15 PM |  Updated: January 11th 2019 03:13 PM

ਸੁਪਰਹਿੱਟ ਅਦਾਕਾਰਾ ਮਨਜੀਤ ਕੁਲਾਰ ਕਿਉਂ ਹੋਈ ਫਿਲਮ ਇੰਡਸਟਰੀ ਤੋਂ ਦੂਰ,ਇਹ ਰਿਹਾ ਵੱਡਾ ਕਾਰਨ 

ਮਨਜੀਤ ਕੁਲਾਰ ਇੱਕ ਅਜਿਹੀ ਅਦਾਕਾਰਾ ਹੈ । ਜਿਸ ਨੇ ਇੱਕ ਲੰਬਾ ਅਰਸਾ ਪੰਜਾਬੀ ਅਤੇ ਹਿੰਦੀ ਫਿਲਮਾਂ 'ਚ ਕੰਮ ਕਰਕੇ ਦਰਸ਼ਕਾਂ ਦੀ ਖੂਬ ਵਾਹ ਵਾਹੀ ਲੁੱਟੀ । ਪਰ ਅੱਜ ਇਹ ਅਦਾਕਾਰਾ ਫਿਲਮ ਇੰਡਸਟਰੀ ਚੋਂ ਗਾਇਬ ਹੋ ਚੁੱਕੀ ਹੈ । ਮਨਜੀਤ ਕੁਲਾਰ ਅਜਿਹੀ ਅਦਾਕਾਰਾ ਹਨ ਜਿਨ੍ਹਾਂ ਨੇ ਜਿੱਥੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਉੱਥੇ ਹੀ ਕਈ ਗੀਤਾਂ 'ਚ ਕੰਮ ਕੀਤਾ ਹੈ । ਉਨ੍ਹਾਂ ਨੇ ਹੰਸ ਰਾਜ ਹੰਸ ਦੇ ਨੱਬੇ ਦੇ ਦਹਾਕੇ 'ਚ ਪ੍ਰਸਿੱਧ ਗੀਤ 'ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ' 'ਚ ਵੀ ਐਕਟ ਕੀਤਾ ਸੀ ।

ਹੋਰ ਵੇਖੋ:ਸੈਡ ਸੌਂਗ ਦੇ ਬਾਦਸ਼ਾਹ ਮੇਜਰ ਰਾਜਸਥਾਨੀ ਦੇ ਨਾਂ ਹੈ ਖਾਸ ਰਿਕਾਰਡ, ਹੁਣ ਤੱਕ ਕੋਈ ਵੀ ਗਾਇਕ ਨਹੀਂ ਤੋੜ ਸਕਿਆ ਰਿਕਾਰਡ

https://www.youtube.com/watch?v=mks4ipc7icM&pbjreload=10

ਉਨ੍ਹਾਂ ਦੀਆਂ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਫਿਲਮ 'ਬਗਾਵਤ', 'ਅਣਖੀਲਾ ਸੂਰਮਾ', 'ਜੱਟ ਜਿਊਣਾ ਮੋੜ' , 'ਵੈਰੀ' ,ਮਿਰਜ਼ਾ ਜੱਟ, 'ਦੇਸੋਂ ਪ੍ਰਦੇਸ' ਸਣੇ ਹੋਰ ਕਈ ਫਿਲਮਾਂ 'ਚ ਕੰਮ ਕੀਤਾ । ਇਸ ਤੋਂ ਇਲਾਵਾ ਉਨ੍ਹਾਂ ਨੇ ਮਹਿੰਦੀ ਵਾਲੇ ਹੱਥ ,ਜੈਲਦਾਰ ,ਮੈਂ ਮਾਂ ਪੰਜਾਬ ਦੀ ਸਣੇ ਕਈ ਹਿੱਟ ਫਿਲਮਾਂ ਕੀਤੀਆਂ ।

ਹੋਰ ਵੇਖੋ :  ਮਲਾਇਕਾ ਅਰੋੜਾ ਨੂੰ ਲੈ ਕੇ ਅਰਜੁਨ ਕਪੂਰ ਨੇ ਫੋਟੋਗ੍ਰਾਫਰਾਂ ਨੂੰ ਦਿੱਤੇ ਖਾਸ ਨਿਰਦੇਸ਼

https://www.youtube.com/watch?v=iuvI5JUrdtI

ਮਨਜੀਤ ਕੁਲਾਰ ਨੇ ਉਸ ਦੌਰ 'ਚ ਪੰਜਾਬੀ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜ਼ਰੀਏ ਥਾਂ ਬਣਾਈ ਜਦੋਂ ਇਸ ਇੰਡਸਟਰੀ 'ਚ ਨਾਂਅ ਕਮਾਉਣ ਲਈ ਲੋਕਾਂ ਨੂੰ ਬਹੁਤ ਲੰਬਾ ਸੰਘਰਸ਼ ਕਰਨ ਤੋਂ ਬਾਅਦ ਹੀ ਕਾਮਯਾਬੀ ਮਿਲਦੀ ਸੀ ਅਤੇ ਹਰ ਦੂਜੀ ਪੰਜਾਬੀ ਫਿਲਮ 'ਚ ਮਨਜੀਤ ਕੁਲਾਰ ਨੂੰ ਵੇਖਿਆ ਜਾ ਸਕਦਾ ਸੀ । ਉਹ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣ 'ਚ ਮਾਹਿਰ ਸਨ ।

ਹੋਰ ਵੇਖੋ  :ਪਾਵ ਧਾਰੀਆ ਨੂੰ ਲੱਗਿਆ ਵੱਟਣਾ , ਚਾਚੀਆਂ ਤਾਈਆਂ ਨੇ ਕੀਤਾ ਮਜ਼ਾਕ ‘ਤੇ ਮਸਤੀ ,ਵੇਖੋ ਤਸਵੀਰਾਂ

https://www.youtube.com/watch?v=6vKXAC-dbEw

ਭਾਵੇਂ ਉਹ ਕੋਈ ਰੋਮਾਂਟਿਕ ਕਿਰਦਾਰ ਹੋਵੇ ,ਕਿਸੇ ਅੱਖੜਖਾਂਦ ਅਤੇ ਅਣਖੀਲੀ ਮੁਟਿਆਰ ਦਾ ਰੋਲ ਹੋਵੇ ਹਰ ਕਿਰਦਾਰ ਨੂੰ ਉਹ ਖੁਦ ਜਿਉਂਦੇ ਸਨ । ਇਹੀ ਕਾਰਨ ਹੈ ਕਿ ਉਨ੍ਹਾਂ ਦੀ ਫਿਲਮ ਜਦੋਂ ਪਰਦੇ 'ਤੇ ਦਿੱਸਦੀ ਤਾਂ ਉਨ੍ਹਾਂ ਦੀ ਪੇਸ਼ਕਾਰੀ ਏਨੀ ਜੀਵੰਤ ਹੁੰਦੀ ਸੀ ਕਿ ਜੇ ਉਨ੍ਹਾਂ ਦਾ ਕਿਰਦਾਰ ਹੱਸਦਾ ਤਾਂ ਉਹ ਹੱਸਣ ਲੱਗ ਪੈਂਦੇ ਅਤੇ ਕਦੇ ਰੋਣ ਲੱਗਦਾ ਤਾਂ ਦਰਸ਼ਕ ਵੀ ਰੋਣ ਲੱਗ ਪੈਂਦੇ ।

ਹੋਰ ਵੇਖੋ : ਗਾਇਕਾ ਨੇਹਾ ਕੱਕੜ ਨੂੰ ਇਸ ਸ਼ਖਸ ਨੇ ਕਿਹਾ ਸਭ ਦੇ ਸਾਹਮਣੇ ਗਧਾ, ਦੇਖੋ ਵੀਡਿਓ

manjit kular manjit kular

ਟੀਵੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਉੱਨੀ ਸੌ ਛਿਆਨਵੇਂ 'ਚ 'ਦਾਸਤਾਨ ਏ ਹਾਤਿਮਤਾਈ' , ਸ਼ਕਤੀਮਾਨ , ਓਮ ਨਮ ਸ਼ਿਵਾਏ , ਮਹਿੰਦੀ ਤੇਰੇ ਨਾਮ ਕੀ ,ਆਰੀਆਮਨ ਬ੍ਰਹਿਮਾਂਡ ਕਾ ਯੋਧਾ,ਸ਼ਕਤੀਮਾਨ ਸਣੇ ਹੋਰ ਕਈ ਸੀਰੀਅਲਸ 'ਚ ਕੰਮ ਕੀਤਾ ।

ਹੋਰ ਵੇਖੋ: ਪ੍ਰਧਾਨ ਮੰਤਰੀ ਮੋਦੀ ਨਾਲ ਫਿਲਮੀ ਸਿਤਾਰਿਆਂ ਦੀ ਮੁਲਾਕਾਤ, ਮੁਲਾਕਾਤ ਦੀ ਹੈ ਇਹ ਵੱਡੀ ਵਜ੍ਹਾ, ਦੇਖੋ ਵੀਡਿਓ

manjit kular manjit kular

ਇਸ ਤੋਂ ਇਲਾਵਾ ਕਈ ਹਿੰਦੀ ਫਿਲਮਾਂ 'ਚ ਵੀ ਉਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ 'ਚ ਯਲਗਾਰ ਜੋ ਕਿ ਬਾਲੀਵੁੱਡ ਦੀ ਉਸ ਸਮੇਂ ਦੀ ਹਿੱਟ ਫਿਲਮ ਸੀ ਉਸ 'ਚ ਲਿੱਲੀ ਦਾ ਕਿਰਦਾਰ ਨਿਭਾਇਆ ।

manjit kular manjit kular

ਜਦਕਿ ਅਹਿਸਾਨ ,ਮਿਸਾਲ ,ਮੁਹੱਬਤ ਕੇ ਦੁਸਮਣ ,ਲੁਟੇਰਾ ਸੁਲਤਾਨ ਸਣੇ ਕਈ ਫਿਲਮਾਂ 'ਚ ਕੰਮ ਕਰਕੇ ਆਪਣੀ ਅਦਾਕਾਰੀ ਦਾ ਲੋਹਾ ਬਾਲੀਵੁੱਡ 'ਚ ਵੀ ਮੰਨਵਾਇਆ । ਪਰ ਅੱਜ ਇਹ ਅਦਾਕਾਰਾ ਕਿਧਰੇ ਗਾਇਬ ਜਿਹੀ ਹੋ ਗਈ ਹੈ । ਪੰਜਾਬ ਦੇ ਜ਼ਿਲਾ ਬਠਿੰਡਾ ਦੀ ਜੰਮਪਲ ਇਸ ਅਦਾਕਾਰਾ ਨੇ ਪੰਜਾਬੀ ਅਤੇ ਹਿੰਦੀ ਫਿਲਮ ਇੰਡਸਟਰੀ 'ਚ ਕਾਫੀ ਨਾਂਅ ਕਮਾਇਆ ਹੈ ।

manjit kular manjit kular

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network