ਪਥਰੀਲੀ ਪਹਾੜੀਆਂ 'ਚੋਂ ਰਾਹ ਬਨਾਉਣਾ ਜਾਣਦੀ ਹੈ ਦਿਵਿਆ ਰਾਵਤ,ਫੌਲਾਦੀ ਇਰਾਦਿਆਂ ਨਾਲ ਬਦਲੀ ਕਈਆਂ ਦੀ ਕਿਸਮਤ

Reported by: PTC Punjabi Desk | Edited by: Shaminder  |  June 20th 2019 04:09 PM |  Updated: June 20th 2019 04:09 PM

ਪਥਰੀਲੀ ਪਹਾੜੀਆਂ 'ਚੋਂ ਰਾਹ ਬਨਾਉਣਾ ਜਾਣਦੀ ਹੈ ਦਿਵਿਆ ਰਾਵਤ,ਫੌਲਾਦੀ ਇਰਾਦਿਆਂ ਨਾਲ ਬਦਲੀ ਕਈਆਂ ਦੀ ਕਿਸਮਤ

ਦਿਲ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ । ਬਸ਼ਰਤੇ ਕਿ ਉਸ ਕੰਮ ਨੂੰ ਕਰਨ ਦਾ ਜਜ਼ਬਾ ਅਤੇ ਜਨੂੰਨ ਹੋਵੇ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਮਹਿਲਾ ਨਾਲ ਮਿਲਵਾਉਣ ਜਾ ਰਹੇ ਹਾਂ ਜਿਸ ਨੇ ਨਾਂ ਸਿਰਫ਼ ਆਪਣੀ ਮਿਹਨਤ ਦੇ ਨਾਲ ਆਪਣੇ ਅਤੇ ਆਪਣੇ ਪਰਿਵਾਰ ਦੇ ਹਾਲਾਤ ਬਦਲੇ ਬਲਕਿ ਆਪਣੀ ਮਿਹਨਤ ਦੇ ਨਾਲ ਕਈ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ ।

ਹੋਰ ਵੇਖੋ:‘ਸਿਰਜਨਹਾਰੀ’ ‘ਚ ਇਸ ਵਾਰ ਵੇਖੋ ‘ਮਸ਼ਰੂਮ ਲੇਡੀ’ ਦੇ ਨਾਂਅ ਨਾਲ ਮਸ਼ਹੂਰ ਦਿਵਿਆ ਰਾਵਤ ਦੀ ਕਾਮਯਾਬੀ ਦੀ ਕਹਾਣੀ

दिव्या रावत के लिए इमेज परिणाम

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਉੱਤਰਾਖੰਡ ਦੀ ਦਿਵਿਆ ਰਾਵਤ ਦੀ ।ਦਿਵਿਆ ਰਾਵਤ ਉਹਨਾਂ ਔਰਤਾਂ ਲਈ ਮਿਸਾਲ ਹੈ ਜਿਹੜੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਕੁਝ ਕਰਨਾ ਚਹੁੰਦੀਆਂ ਹਨ । ਉੱਤਰਾਖੰਡ ਦੀ ਰਹਿਣ ਵਾਲੀ ਦਿਵਿਆ ਰਾਵਤ ਮਸ਼ਰੂਮ ਦੀ ਖੇਤੀ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ । ਦਿਵਿਆ ਇਨੋਵੇਟਿਵ ਤਰੀਕੇ ਨਾਲ ਮਸ਼ਰੂਮ ਦਾ ਉਤਪਾਦਨ ਕਰਦੀ ਹੈ। ਉਤਰਾਖੰਡ ਦੇ ਪਿੰਡ ਮੋਠਰੋਵਾਲਾ ਦੀ ਰਹਿਣ ਵਾਲੀ ਦਿਵਿਆ ਕਰਕੇ ਕਈ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੋਇਆ ਹੈ।

https://www.youtube.com/watch?v=anHCBTx3fk0

ਦਿਵਿਆ ਦਾ ਮਸ਼ਰੂਮ ਦੀ ਖੇਤੀ ਕਰਨ ਦੇ ਤਰੀਕੇ ਹੋਰ ਕਿਸਾਨਾਂ ਤੋਂ ਵੱਖਰੇ ਹਨ । ਉਹ ਲੋਹੇ ਜਾਂ ਐਲੂਮੀਨੀਅਮ ਦੇ ਰੈਕ ਦੀ ਜਗ੍ਹਾ ਥਾਂ ਬਾਂਸ ਦੇ ਰੈਕ ਦਾ ਇਸਤੇਮਾਲ ਕਰਦੀ ਹੈ। ਉਹ ਵੱਖ–ਵੱਖ ਵੈਰਾਇਟੀ ਦੇ ਮਸ਼ਰੂਮ ਉਗਾਉਂਦੀ ਹੈ।ਦਿਵਿਆ ਹਰ ਮਹੀਨੇ 12 ਟਨ ਮਸ਼ਰੂਮ ਦਾ ਉਤਪਾਦਨ ਕਰ ਰਹੀ ਹੈ।ਇੱਥੇ ਹੀ ਬਸ ਨਹੀਂ, ਦਿਵਿਆ ਨੂੰ ਕੀੜਾ ਜੜੀ ਚਾਹ ਕਰਕੇ ਵੀ ਜਾਣਿਆ ਜਾਂਦਾ ਹੈ । ਦਿਵਿਆ ਦੀ ਇੱਕ ਕੱਪ ਕੀੜਾ ਜੜੀ ਦੀ ਚਾਹ ਦਾ ਮੁੱਲ 400  ਰੁਪਏ ਹੈ। ਦਿਵਿਆ ਮੁਤਾਬਿਕ ਕੀੜਾ ਜੜੀ ਚਾਹ ਸਿਹਤ ਲਈ ਕਾਫ਼ੀ ਲਾਭਦਾਇਕ ਹੈ।ਪਿਛਲੇ ਸਾਲ ਪੀਟੀਸੀ ਦੇ ਸ਼ੋਅ ਸਿਰਜਨਹਾਰੀ 'ਚ ਦਿਵਿਆ ਨੂੰ ਇਸ ਉਪਲਬਧੀ ਲਈ ਸਨਮਾਨਿਤ ਵੀ ਕੀਤਾ ਗਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network