ਕੌਣ ਸੀ ਦੁੱਲਾ ਭੱਟੀ ਅਤੇ ਲੋਹੜੀ ਦੇ ਗੀਤਾਂ 'ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ ,ਜਾਣੋ ਸਾਰੀ ਕਹਾਣੀ
ਲੋਹੜੀ ਦਾ ਤਿਉਹਾਰ ਪੰਜਾਬ 'ਚ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਇਸ ਤਿਉਹਾਰ ਨੂੰ ਲੈ ਕੇ ਲੋਕਾਂ 'ਚ ਉਤਸ਼ਾਹ ਵੇਖਦਿਆਂ ਹੀ ਬਣਦਾ ਹੈ । ਇਸ ਤਿਉਹਾਰ ਦੇ ਮੌਕੇ 'ਤੇ ਬੱਚਿਆਂ ਪਿੰਡਾਂ 'ਚ ਛੋਟੀਆਂ ਛੋਟੀਆਂ ਟੋਲੀਆਂ ਬਣਾ ਕੇ ਲੋਹੜੀ ਮੰਗਣ ਜਾਂਦੇ ਹਨ ।ਪਰ ਇਸ ਦਾ ਇਤਿਹਾਸ ਕੀ ਹੈ ਇਸ ਦੇ ਬਾਰੇ ਸ਼ਾਇਦ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ । ਅੱਜ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਤਿਉਹਾਰ ਨੂੰ ਮਨਾਉਣ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ ।
ਹੋਰ ਵੇਖੋ : ਮਿਸ ਪੂਜਾ ਹੋਈ ਆਪਣੇ ਦਿਲਬਰ ਤੋਂ ਦੂਰ ,ਕਹਿੰਦੀ ਲੈ ਜਾ ਕਿਤੇ ਦੂਰ ,ਵੇਖੋ ਵੀਡਿਓ
lohri festival
ਇਸ ਬਾਰੇ ਤੁਹਾਨੂੰ ਦੱਸਾਂਗੇ । ਦਰਅਸਲ ਪ੍ਰਾਚੀਨ ਸਮੇਂ 'ਚ ਇੱਕ ਰਾਜਾ ਹੁੰਦਾ ਸੀ ਜੋ ਕਿ ਅਕਸਰ ਗਰੀਬ ਅਤੇ ਮਜ਼ਲੂਮ ਲੋਕਾਂ ਨਾਲ ਧੱਕਾ ਕਰਦਾ ਸੀ । ਉਹ ਗਰੀਬ ਕੁੜੀ ਜਿਸ ਨੂੰ ਵੀ ਉਹ ਪਸੰਦ ਕਰਦਾ ਸੀ ਉਹ ਚੁੱਕ ਕੇ ਲੈ ਜਾਂਦਾ ਸੀ ।
ਹੋਰ ਵੇਖੋ : ਜਦੋਂ ਗਾਇਕਾ ਅਮਰ ਨੂਰੀ ਨੇ ਆਪਣੇ ਸੁਹਾਗ ਦੀ ਖਾਤਿਰ ਦਿੱਤੀ ਸੀ ਵੱਡੀ ਕੁਰਬਾਨੀ,ਜਾਣੋ ਕੀ ਹੈ ਕਹਾਣੀ
lohri festival
ਇਸੇ ਤਰ੍ਹਾਂ ਇੱਕ ਪੰਡਤ ਜਿਸ ਦੀਆਂ ਕਿ ਦੋ ਧੀਆਂ ਸਨ ਸੁੰਦਰੀ ਅਤੇ ਮੁੰਦਰੀ ਜਿਨ੍ਹਾਂ ਦਾ ਵਿਆਹ ਉਸ ਨੇ ਤੈਅ ਕੀਤਾ ਹੋਇਆ ਸੀ । ਪਰ ਰਾਜੇ ਦੇ ਡਰੋਂ ਉਹ ਰਾਤ ਨੂੰ ਹੀ ਆਪਣੀਆਂ ਦੋਨਾਂ ਧੀਆਂ ਨੂੰ ਲੈ ਕੇ ਜਾ ਰਿਹਾ ਸੀ ਤਾਂ ਰਸਤੇ 'ਚ ਦੁੱਲਾ ਭੱਟੀ ਨਾਂਅ ਦਾ ਬਹਾਦਰ ਯੋਧਾ ਪੰਡਤ ਨੂੰ ਮਿਲਿਆ ।
ਹੋਰ ਵੇਖੋ :ਸੁਪਰਹਿੱਟ ਅਦਾਕਾਰਾ ਮਨਜੀਤ ਕੁਲਾਰ ਕਿਉਂ ਹੋਈ ਫਿਲਮ ਇੰਡਸਟਰੀ ਤੋਂ ਦੂਰ,ਇਹ ਰਿਹਾ ਵੱਡਾ ਕਾਰਨ
lohri festival
ਦੁੱਲਾ ਭੱਟੀ ਨੇ ਜਦੋਂ ਪੰਡਤ ਨੂੰ ਆਪਣੀਆਂ ਦੋਹਾਂ ਧੀਆਂ ਨੂੰ ਅੱਧੀ ਰਾਤ ਨੂੰ ਨਾਲ ਲਿਜਾਣ ਦਾ ਕਾਰਨ ਪੁੱਛਿਆ ਤਾਂ ਪੰਡਤ ਨੇ ਆਪਣੀ ਸਾਰੀ ਵਿਥਿਆ ਸੁਣਾਈ । ਜਿਸ ਤੋਂ ਬਾਅਦ ਦੁੱਲਾ ਭੱਟੀ ਨੇ ਉਸੇ ਜੰਗਲ 'ਚ ਦੋਨਾਂ ਕੁੜੀਆਂ ਦਾ ਕੰਨਿਆ ਦਾਨ ਖੁਦ ਕੀਤਾ ਅਤੇ ਦੋਹਾਂ ਦੇ ਫੇਰੇ ਉਸ ਜੰਗਲ 'ਚ ਹੀ ਕਰਵਾਏ । ਇਸੇ ਲਈ ਇਸ ਲੋਕ ਨਾਇਕ ਦੀ ਬਹਾਦਰੀ ਨੂੰ ਲੋਹੜੀ ਦੇ ਮੌਕੇ 'ਤੇ ਯਾਦ ਕੀਤਾ ਜਾਂਦਾ ਹੈ ।
ਹੋਰ ਵੇਖੋ :ਪਾਵ ਧਾਰੀਆ ਨੂੰ ਲੱਗਿਆ ਵੱਟਣਾ , ਚਾਚੀਆਂ ਤਾਈਆਂ ਨੇ ਕੀਤਾ ਮਜ਼ਾਕ ‘ਤੇ ਮਸਤੀ ,ਵੇਖੋ ਤਸਵੀਰਾਂ
https://www.instagram.com/p/BshuqKbnZwg/
ਸੁੰਦਰ ਮੁੰਦਰੀਏ ਹੋ ,ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ,ਹੋ
ਦੁੱਲੇ ਦੀ ਧੀ ਵਿਆਹੀ ,ਹੋ
ਸੇਰ ਸੱਕਰ ਪਾਈ ,ਹੋ
ਕੁੜੀ ਦਾ ਲਾਲ ਪਟਾਕਾ ,ਹੋ
ਕੁੜੀ ਦਾ ਸ਼ਾਲੂ ਪਾਟਾ ,ਹੋ
ਹੋਰ ਵੇਖੋ : ਕੌਣ ਨਹੀਂ ਚੁੱਕ ਰਿਹਾ ਕੌਰ ਬੀ ਦੀ ਫੋਨ ਕਾਲ ,ਪ੍ਰੇਸ਼ਾਨ ਹੋਈ ਕੌਰ ਬੀ ਨੇ ਚੁੱਕਿਆ ਸਖਤ ਕਦਮ ,ਵੇਖੋ ਵੀਡਿਓ
https://www.instagram.com/p/BshuE4fn02s/
ਪਿੰਡਾਂ 'ਚ ਲੋਹੜੀ ਮੰਗਣ ਦਾ ਰਿਵਾਜ਼
ਲੋਹੜੀ ਦਾ ਤਿਉਹਾਰ ਉਂਝ ਤਾਂ ਬੱਚਾ ਪੈਦਾ ਹੋਣ ਖਾਸ ਕਰਕੇ ਜਿਨ੍ਹਾਂ ਘਰਾਂ 'ਚ ਮੁੰਡਾ ਪੈਦਾ ਹੁੰਦਾ ਹੈ ਤਾਂ ਉਸ ਘਰ ਖੁਸ਼ੀ ਮਨਾਈ ਜਾਂਦੀ ਹੈ । ਇਸ ਦੇ ਨਾਲ ਹੀ ਜਿਨ੍ਹਾਂ ਘਰਾਂ 'ਚ ਮੁੰਡਿਆਂ ਦੇ ਵਿਆਹ ਹੁੰਦੇ ਹਨ ਉਸ ਘਰ 'ਚ ਲੋਹੜੀ ਮੰਗੀ ਜਾਂਦੀ ਹੈ ਅਤੇ ਲੋਹੜੀ ਮੰਗਣ ਵਾਲੀਆਂ ਕੁੜੀਆਂ ਉਨ੍ਹਾਂ ਘਰਾਂ ਚੋਂ ਲੋਹੜੀ ਮੰਗਦੀਆਂ ਹਨ । ਜਿਸ 'ਚ ਤਿਲ ,ਗੁੜ ,ਰਿਉੜੀਆਂ ਅਤੇ ਮੂੰਗਫਲੀ ਅਤੇ ਪੈਸੇ ਲੋਹੜੀ ਵਾਲੇ ਘਰ ਚੋਂ ਲੈਂਦੀਆਂ ਨੇ । ਕੁੜੀਆਂ ਲੋਹੜੀ ਦੇ ਗੀਤ ਗਾਉਂਦੀਆਂ ਨੇ
ਰਾਤ ਪਈ ਤ੍ਰਿਕਾਲਾਂ ਪਈਆਂ ,ਤਾਰੇ ਚਮਕਣ ਲਾਲ-ਲਾਲ
ਕਿਸੇ ਕੁੜੀ ਮੈਨੂੰ ਆ ਕੇ ਦੱਸਿਆ ਤੇਰਾ ਵੀਰਾ ਤ੍ਰਿਹਾਇਆ
https://www.instagram.com/p/BshuOFZHd4J/
ਇਸ ਦੇ ਨਾਲ ਹੀ ਜਿਸ ਘਰ ਵਾਲੇ ਲੋਹੜੀ ਦੇਣ 'ਚ ਦੇਰੀ ਕਰਨ ਤਾਂ ਕੁੜੀਆਂ ਗਾਉੇਂਦੀਆਂ ਕਹਿੰਦੀਆਂ ਨੇ
ਅੰਦਰ ਕੀ ਬਣਾਉਂਦੀ ਏਂ
ਸੁੱਥਣ ਨੂੰ ਟਾਕੀ ਲਾਉਂਦੀ ਏਂ
ਟਾਕੀ ਨਾ ਪਾ ਨੀ ਸੁੱਥਣ ਨਵੀਂ ਪਾ ਨੀ
ਜੇ ਕੁੜੀਆਂ ਨੂੰ ਥੋੜੇ ਪੈਸੇ ਦਿੱਤੇ ਜਾਣ ਤਾਂ ਕੁੜੀਆਂ ਗਾਉਂਦੀਆਂ ਹੋਈਆਂ ਕਹਿੰਦੀਆਂ ਨੇ …
ਆਪਣੇ ਪੈਸਿਆਂ ਵੱਲ ਵੇਖ ਸਾਡੀਆਂ ਕੁੜੀਆਂ ਵੱਲ ਵੇਖ
ਅਤੇ ਇਸ ਦੇ ਨਾਲ ਹੀ ਗਾਉਂਦੀਆਂ ਨੇ
ਘੱਟ ਦੇਣ 'ਤੇ ਮਿਹਣੇ ਦੇਂਦੀਆਂ ਹੋਈਆਂ ਕਹਿੰਦੀਆਂ ਨੇ
ਦੋ ਕੁ ਫੁੱਲੜੀਆਂ ਲਿਆਈ ਉੱਤੇ ਮਂੈਗਣ ਧਰ ਲਿਆਈ
ਜੇ ਕੁੜੀਆਂ ਨੂੰ ਉਨ੍ਹਾਂ ਦੇ ਮਨ ਮਾਫਿਕ ਪੈਸੇ ਅਤੇ ਲੋਹੜੀ ਮਿਲਦੀ ਹੈ ਤਾਂ ਕੁੜੀਆਂ ਖੁਸ਼ ਹੋ ਕੇ ਉਸ ਪਰਿਵਾਰ ਨੂੰ ਅਸੀਸਾਂ ਦਿੰਦੀਆਂ ਹਨ ਕਿ ….
ਕੋਠੇ ਉੱਤੇ ਮੋਰ ਇੱਥੇ ਮੁੰਡਾ ਜੰਮੇ ਹੋਰ
ਸਾਲ ਨੂੰੁ ਫੇਰ ਆਈਏ
ਇਸ ਤਰ੍ਹਾਂ ਸਭ ਘਰਾਂ ਚੋਂ ਲੋਹੜੀ ਮੰਗਣ ਤੋਂ ਬਾਅਦ ਇਹ ਕੁੜੀਆਂ ਸ਼ਾਮ ਨੂੰ ਇੱਕਠੀਆਂ ਹੋ ਕੇ ਲੋਹੜੀ ਵਾਲੇ ਘਰਾਂ ਚੋਂ ਮਿਲੇ ਪੈਸਿਆਂ ਅਤੇ ਗੁੜ ਰਿਉੜੀਆਂ ਨੂੰ ਵੰਡ ਲੈਂਦੀਆਂ ਨੇ ।
ਰਾਤ ਨੂੰ ਹੁੰਦਾ ਹੈ ਜਸ਼ਨ 'ਤੇ ਪੈਂਦਾ ਹੈ ਖਰੂਦ
lohri
ਲੋਹੜੀ ਵਾਲੇ ਘਰਾਂ 'ਚ ਰਾਤ ਦੇ ਸਮੇਂ ਭੁੱਗਾ ਬਾਲਿਆ ਜਾਂਦਾ ਹੈ ਅਤੇ ਇਸ ਭੁੱਗੇ ਦੀ ਸਭ ਤੋਂ ਪਹਿਲਾਂ ਅਗਨੀ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ । ਜਿਸ 'ਚ ਤਿਲ ਰਿਉੜੀਆਂ ਅਗਨੀ ਦੇਵਤਾ ਨੂੰ ਸਪੁਰਦ ਕੀਤੀਆਂ ਜਾਂਦੀਆਂ ਨੇ ।ਔਰਤਾਂ ਗਾਉਂਦੀਆਂ ਨੇ
ਜਿੰਨੇ ਜਠਾਣੀ ਤਿਲ ਸੁੱਟੇਗੀ ਓਨੇ ਹੀ ਦਰਾਣੀ ਮੁੰਡੇ ਜੰਮੇਗੀ
lohri festival
ਇਸ ਦੇ ਨਾਲ ਹੀ ਹੋਰ ਵੀ ਕਈ ਗੀਤ ਗਾਏ ਜਾਂਦੇ ਨੇ ।ਇਸ ਦੇ ਨਾਲ ਹੀ ਗੱਭਰੂ ਅਤੇ ਮੁਟਿਆਰਾਂ ਢੋਲ ਦੇ ਡਗੇ 'ਤੇ ਖੂਬ ਭੰਗੜੇ ਪਾਉਂਦੇ ਨੇ । ਮਘਦੇ ਹੋਏ ਭੁੱਗੇ ਦੇ ਨਾਲ ਨਾਲ ਜਿਉਂ ਜਿਉਂ ਰਾਤ ਬੀਤਦੀ ਜਾਂਦੀ ਹੈ ਤਾਂ ਉਸ ਦੇ ਨਾਲ ਨਾਲ ਗਿੱਧੇ ਅਤੇ ਭੰਗੜੇ ਅਤੇ ਗੀਤਾਂ ਦਾ ਜੋਸ਼ ਵੀ ਵੱਧਦਾ ਜਾਂਦਾ ਹੈ ਅਤੇ ਲੋਹੜੀ ਦਾ ਇਹ ਤਿਉਹਾਰ ਹਰ ਕਿਸੇ ਦੇ ਘਰ ਰਿਉੜੀਆਂ ਵਰਗੀ ਮਿਠਾਸ ਭਰ ਦਿੰਦਾ ਹੈ । ਆਖਿਰਕਾਰ ਭੁੱਗੇ 'ਚ ਤਿਲ ਸੁੱਟ ਕੇ ਔਰਤਾਂ ਗਾਉਂਦੀਆਂ ਨੇ …..
ਈਸ਼ਰ ਆਏ ਦਲਿੱਦਰ ਜਾਏ
ਦਲਿੱਦਰ ਦੀ ਜੜ ਚੁੱਲ੍ਹੇ ਪਏ ।
ਕਿਉਂਕਿ ਪੋਹ ਦੀ ਰਾਤ ਲੋਹੜੀ ਹੁੰਦੀ ਹੈ ਅਤੇ ਅਗਲੇ ਹੀ ਦਿਨ ਮਾਘ ਦਾ ਮਹੀਨਾ ਚੜ ਜਾਂਦਾ ਹੈ ਅਤੇ ਇਸ ਦਿਨ ਪੋਹ ਦੀ ਰਾਤ ਨੂੰ ਬਣਾਈ ਗਈ ਖਿੱਚੜੀ ਖਾਧੀ ਜਾਂਦੀ ਹੈ ।ਇਸ ਦੇ ਨਾਲ ਹੀ ਹਰਿਆਲੀ ਦਾ ਪ੍ਰਤੀਕ ਸਾਗ ਵੀ ਘਰਾਂ 'ਚ ਬਣਾਇਆ ਜਾਂਦਾ ਹੈ ।ਇਸ ਤਰ੍ਹਾਂ ਲੋਹੜੀ ਦਾ ਇਹ ਤਿਉਹਾਰ ਹਰ ਕਿਸੇ ਦੀ ਜ਼ਿੰਦਗੀ 'ਚ ਰਸ ਘੋਲ ਦਿੰਦਾ ਹੈ ।