ਜਾਣੋ ਗੁਰਦਾਸ ਮਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ
ਗੁਰਦਾਸ ਮਾਨ ਨੇ ਆਪਣੇ ਜਨਮ ਦਿਨ 'ਤੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਦਾ ਜ਼ਿਕਰ ਕੀਤਾ ਹੈ । ਉਨ੍ਹਾਂ ਨੇ ਆਪਣੀ ਮਾਤਾ ਤੇਜ ਕੌਰ ਦੀ ਤਸਵੀਰ ਇੰਸਟਾਗ੍ਰਾਮ 'ਤੇ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ "ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਕਿ ਇਸ ਮਾਂ ਨੇ ਮੈਨੂੰ ਜਨਮ ਦਿੱਤਾ ।
ਹੋਰ ਵੇਖੋ: ਜਦੋਂ ਬੱਚਿਆਂ ਨਾਲ ਬੱਚੇ ਬਣ ਗਏ ਬੋਹੀਮੀਆਂ ,ਵੇਖੋ ਵੀਡਿਓ
https://www.instagram.com/p/BsM4YxkF7Fh/
ਹਮੇਸ਼ਾ ਅੱਜ ਦੇ ਦਿਨ ਫੋਨ ਕਰਕੇ ਕਹਿੰਦੇ ਸੀ "ਮਾਲਕ ਬਾਲ੍ਹੇ ਬਾਲ੍ਹੇ ਭਾਗ ਲਾਵੇ …..ਗੁਰਦਾਸ ਹੈਪੀ ਬਰਥਡੇ ।#ਬੀਬੀ ਤੇਜ ਕੌਰ ।ਦੱਸ ਦਈਏ ਕਿ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਗੁਰਦਾਸ ਮਾਨ ਦਾ ਅੱਜ ਜਨਮ ਦਿਨ ਹੈ ਅਤੇ ਅੱਜ ਉਹ ੬੨ ਸਾਲ ਦੇ ਹੋ ਗਏ ਨੇ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।
ਹੋਰ ਵੇਖੋ: ਆਪਣੇ ਜਨਮ ਦਿਨ ‘ਤੇ ਗੁਰਦਾਸ ਮਾਨ ਦੱਸ ਰਹੇ ‘ਗੱਲ ਮਤਲਬ ਦੀ ‘,ਵੇਖੋ ਵੀਡਿਓ
gurdas maan
ਜਿਨ੍ਹਾਂ 'ਚ ਮਸ਼ਹੂਰ ਗੀਤ ਹੈ ਛੱਲਾ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ 'ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ',ਪੀੜ ਤੇਰੇ ਜਾਣ ਦੀ ,ਹੀਰ ਆਖਦੀ ਜੋਗੀਆ ਝੂਠ ਬੋਲੇਂ,ਵੇ ਕਬੂਤਰਾਂ ਵੇ ਕਾਸਦਾ ਤੈਨੂੰ ਸੱਚੇ ਰੱਬ ਦਾ ਵਾਸਤਾ, ਨੀ ਕਮਲੀ ਯਾਰ ਦੀ ,ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫਿਲਮਾਂ 'ਚ ਅਦਾਕਾਰੀ ਰਾਹੀਂ ਵੀ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ ।
gurdas maan
ਗੁਰਦਾਸ ਮਾਨ ਨੇ ਆਪਣੀ ਗਾਇਕੀ ਰਾਹੀਂ ਜਿੱਥੇ ਸਮਾਜਿਕ ਬੁਰਾਈਆਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ।ਉਸ ਦੇ ਨਾਲ ਹੀ ਇੱਕ ਸਾਰਥਕ ਸੁਨੇਹਾ ਉਨ੍ਹਾਂ ਨੇ ਸਮਾਜ ਨੂੰ ਪਹੁੰਚਾਉਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ ।ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਨੂੰ ਲੱਖ-ਲੱਖ ਮੁਬਾਰਕਾਂ ।