ਵਿਸਰ ਰਹੇ ਲੋਕ ਸਾਜ਼,ਕਈ ਗਾਇਕ ਕਰਦੇ ਸਨ ਇਸਤੇਮਾਲ
ਲੋਕ ਸਾਜ਼ਾਂ ਦਾ ਪੰਜਾਬੀ ਸੱਭਿਆਚਾਰ 'ਚ ਅਹਿਮ ਸਥਾਨ ਹੈ । ਪੰਜਾਬੀ ਸੱਭਿਆਚਾਰ 'ਚ ਅਲਗੋਜ਼ੇ ਵੀ ਅਜਿਹਾ ਲੋਕ ਸਾਜ਼ ਹੈ । ਜਿਸ ਨੂੰ ਲੋਕ ਗੀਤਾਂ 'ਚ ਇਸਤੇਮਾਲ ਕੀਤਾ ਜਾਂਦਾ ਸੀ । ਕਿਤੇ-ਕਿਤੇ ਇਸ ਨੂੰ ਨਗੋਜ਼ੇ ਵੀ ਕਿਹਾ ਜਾਂਦਾ ਹੈ ਅਤੇ ਆਮ ਤੌਰ 'ਤੇ ਇਸ ਨੂੰ ਅਲਗੋਜ਼ਿਆਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਪਹਿਲਾਂ ਪਿੰਡਾਂ 'ਚ ਅਲਗੋਜ਼ਿਆਂ ਦਾ ਇਸਤੇਮਾਲ ਅਕਸਰ ਪਾਲੀਆਂ ਵੱਲੋਂ ਕੀਤਾ ਜਾਂਦਾ ਸੀ ।
ਹੋਰ ਵੇਖੋ:ਪੰਜਾਬੀ ਅਦਾਕਾਰ ਯੋਗਰਾਜ ਸਿੰਘ ਦੀ ਹੈ ਇਹ ਸਭ ਤੋਂ ਵੱਡੀ ਇੱਛਾ, ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ
folk instruments algoze
ਜਿਸ 'ਚ ਪਾਲੀ ਨਾਲੇ ਆਪਣੇ ਪਸ਼ੂਆਂ ਨੂੰ ਚਾਰਦੇ ਅਤੇ ਅਲਗੋਜ਼ਿਆਂ ਨਾਲ ਆਪਣਾ ਮਨੋਰੰਜਨ ਵੀ ਕਰਦੇ ਸਨ । ਇਸ ਸਾਜ਼ ਨੂੰ ਬਨਾਉਣ ਲਈ ਬਾਂਸ ਨੂੰ ਖੋਖਲਾ ਕੀਤਾ ਜਾਂਦਾ ਹੈ ਅਤੇ ਦੋਵਾਂ 'ਚ ਇੱਕਠਿਆਂ ਹੀ ਫੂਕ ਮਾਰੀ ਜਾਂਦੀ ਹੈ ।ਇਸ ਸਾਜ਼ ਨੂੰ ਦੋਵਾਂ ਹੱਥਾਂ ਨਾਲ ਵਜਾਇਆ ਜਾਂਦਾ ਹੈ । ਹਰੇਕ ਬੰਸਰੀ 'ਤੇ ਤਿੰਨ-ਤਿੰਨ ਉਂਗਲਾਂ ਰੱਖੀਆਂ ਜਾਂਦੀਆਂ ਹਨ ।
ਹੋਰ ਵੇਖੋ:ਇਸ ਸਰਦਾਰ ਦੇ ਨਾਂਅ ਹੈ ਵਿਸ਼ਵ ਦੀ ਸਭ ਤੋਂ ਵੱਡੀ ਪੱਗ ਬੰਨਣ ਦਾ ਰਿਕਾਰਡ
algozee
ਇਸ ਸਾਜ਼ ਦਾ ਸੁਰ ਕਾਫੀ ਉੱਚਾ ਹੁੰਦਾ ਹੈ ਅਤੇ ਜਿਸ ਕਾਰਨ ਇਸ ਸਾਜ਼ ਨਾਲ ਗਾਉਣ ਵਾਲੇ ਨੂੰ ਵੀ ਆਪਣਾ ਸੁਰ ਕਾਫੀ ਉੱਚਾ ਰੱਖਣਾ ਪੈਂਦਾ ਹੈ । ਅੱਜ ਕੱਲ੍ਹ ਇਸ ਲੋਕ ਸਾਜ਼ ਦਾ ਇਸਤੇਮਾਲ ਭੰਗੜੇ ਵਾਲਿਆਂ ਵੱਲੋਂ ਕੀਤਾ ਜਾਂਦਾ ਹੈ । ਕੁਲਦੀਪ ਮਾਣਕ,ਸੁਰਜੀਤ ਬਿੰਦਰਖੀਆ,ਗੁਰਮੀਤ ਬਾਵਾ ਅਤੇ ਹੁਣ ਨਵੇਂ ਗਾਇਕਾਂ 'ਚ ਨਿੰਜਾ ਵੀ ਅਜਿਹਾ ਗਾਇਕ ਹੈ ਜੋ ਇਸ ਸਾਜ਼ ਨੂੰ ਵਜਾਉਣ 'ਚ ਮਾਹਿਰ ਵੀ ਹੈ ਅਤੇ ਆਪਣੇ ਗੀਤਾਂ 'ਚ ਉਹ ਇਸ ਲੋਕ ਸਾਜ਼ ਦਾ ਇਸਤੇਮਾਲ ਵੀ ਕਰਦਾ ਹੈ ।
algoze