ਵਿਰਾਸਤ ‘ਚ ਮਿਲੀ ਮਿੰਟੂ ਧੂਰੀ ਨੂੰ ਗਾਇਕੀ, ਪੰਜਾਬ ਦੇ ਇਸ ਵੱਡੇ ਕਲਾਕਾਰ ਦੇ ਹਨ ਪੁੱਤਰ
ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੇਂ-ਨਵੇਂ ਗਾਇਕਾਂ ਅਤੇ ਅਦਾਕਾਰਾਂ ਦੀ ਐਂਟਰੀ ਹੋ ਰਹੀ ਹੈ । ਪਰ ਕੁਝ ਅਜਿਹੇ ਵੀ ਗਾਇਕ ਹਨ ਜਿਨ੍ਹਾਂ ਨੇ ਲੰਮਾ ਅਰਸਾ ਪੰਜਾਬੀ ਇੰਡਸਟਰੀ ‘ਤੇ ਰਾਜ ਕੀਤਾ ਅਤੇ ਇਨ੍ਹਾਂ ਗਾਇਕਾਂ ਨੇ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ ।ਪਰ ਕੁਝ ਸਿਤਾਰੇ ਅਜਿਹੇ ਵੀ ਨੇ ਜੋ ਆਪਣੇ ਸਮੇਂ ‘ਚ ਹਿੱਟ ਗਾਇਕ ਰਹੇ ਨੇ । ਅੱਜ ਅਸੀਂ ਤੁਹਾਨੁੰ ਇੱਕ ਅਜਿਹੇ ਹੀ ਗਾਇਕ ਬਾਰੇ ਦੱਸਣ ਜਾ ਰਹੇ ਹਾਂ । ਜੋ ਆਪਣੇ ਸਮੇਂ ‘ਚ ਹਿੱਟ ਗਾਇਕ ਰਹੇ ਨੇ, ਪਰ ਅਚਾਨਕ ਉਹ ਇੰਡਸਟਰੀ ਚੋਂ ਗਾਇਬ ਜਿਹੇ ਹੋ ਗਏ ।
ਹੋਰ ਵੇਖੋ:ਮਸ਼ਹੂਰ ਪੰਜਾਬੀ ਗਾਇਕ ਕਰਮਜੀਤ ਸਿੰਘ ਧੂਰੀ ਦੀ ਇਕ ਸੜਕ ਦੁਰਘਟਨਾ ‘ਚ ਮੌਤ
ਅੱਜ ਕੱਲ੍ਹ ਉਹ ਕਿੱਥੇ ਨੇ ਅਤੇ ਲੰਮਾ ਸਮਾਂ ਉਨ੍ਹਾਂ ਨੇ ਇੰਡਸਟਰੀ ਤੋਂ ਕਿਉਂ ਦੂਰੀ ਬਣਾਈ ਰੱਖੀ ਇਸ ਆਰਟੀਕਲ ‘ਚ ਤੁਹਾਨੂੰ ਦੱਸਾਂਗੇ ।ਮਿੰਟੂ ਧੂਰੀ ਦੇ ਜਨਮ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਬਲਵਿੰਦਰ ਕੌਰ ਅਤੇ ਪਿਤਾ ਕਰਮਜੀਤ ਸਿੰਘ ਧੂਰੀ ਦੇ ਘਰ ਸੰਗਰੂਰ ਦੇ ਧੂਰੀ ‘ਚ ਉਨ੍ਹਾਂ ਦਾ ਜਨਮ ਹੋਇਆ ਸੀ ਅਤੇ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ ।
ਕਿਉਂਕਿ ਉਨ੍ਹਾਂ ਦੇ ਪਿਤਾ ਕਰਮਜੀਤ ਸਿੰਘ ਧੂਰੀ ਵੀ ਆਪਣੇ ਸਮੇਂ ਦੇ ਮੰਨੇ ਪ੍ਰਮੰਨੇ ਗਾਇਕ ਸਨ । ਉਨ੍ਹਾਂ ਦਾ ਹਰ ਗੀਤ ਹਿੱਟ ਸੀ ਅਤੇ ‘ਮਿੱਤਰਾਂ ਦੀ ਲੂਣ ਦੀ ਡਲੀ’ ਉਨ੍ਹਾਂ ਦਾ ਆਪਣੇ ਸਮੇਂ ਦਾ ਹਿੱਟ ਗੀਤ ਸੀ ਜੋ ਅੱਜ ਵੀ ਓਨਾ ਹੀ ਹਰਮਨ ਪਿਆਰਾ ਹੈ ।
ਸਕੂਲ ‘ਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ‘ਚ ਮਿੰਟੂ ਧੂਰੀ ਅਕਸਰ ਭਾਗ ਲਿਆ ਕਰਦੇ ਸਨ ਅਤੇ ਆਪਣੇ ਹੁਨਰ ਦਾ ਅਕਸਰ ਪ੍ਰਦਰਸ਼ਨ ਕਰਦੇ ਰਹਿੰਦੇ ਸਨ । ਮੁੱਢਲੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਉਚੇਰੀ ਸਿੱਖਿਆ ਲਈ ਧੂਰੀ ਦੇ ਬਲਡਵਾਲ ਦੇ ਇੱਕ ਕਾਲਜ ‘ਚ ਅਡਮਿਸ਼ਨ ਲਿਆ ।
ਸੰਨ 1993 ‘ਚ ਉਨ੍ਹਾਂ ਦੀ ਪਹਿਲੀ ਐਲਬਮ ਆਈ ਜਿਸ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਅਤੇ ਐਲਬਮਾਂ ਉਨ੍ਹਾਂ ਨੇ ਕੱਢੀਆਂ । 25 ਤੋਂ ਵੀ ਵੱਧ ਉਨ੍ਹਾਂ ਦੀਆਂ ਐਲਬਮਾਂ ਆ ਚੁੱਕੀਆਂ ਹਨ ਜਦੋਂਕਿ 400 ਤੋਂ ਵੀ ਵੱਧ ਗੀਤ ਉਨ੍ਹਾਂ ਨੇ ਗਾਏ ।
2001-2002 ‘ਚ ਉਨ੍ਹਾਂ ਨੇ ਪਰਿਵਾਰ ‘ਚ ਹੋੋਈ ਕਿਸੇ ਸਮੱਸਿਆ ਕਾਰਨ ਗਾਇਕੀ ਤੋਂ ਦੂਰੀ ਬਣਾ ਲਈ ਸੀ ।ਪਰ ਹੁਣ ਉਹ ਇੰਡਸਟਰੀ ‘ਚ ਸਰਗਰਮ ਹੋ ਚੁੱਕੇ ਹਨ ਅਤੇ ਕਈ ਹਿੱਟ ਗੀਤ ਦੇ ਰਹੇ ਨੇ ।