ਇੱਕ ਤੋਂ ਬਾਅਦ ਹਿੱਟ ਗੀਤ ਦੇ ਰਹੇ ਹਨ ਰਾਜ ਰਣਜੋਧ,ਦਿਲਜੀਤ ਦੋਸਾਂਝ ਵੀ ਕਰਦੇ ਹਨ ਗੀਤਾਂ ਨੂੰ ਪਸੰਦ
ਨੀਂ ਲੱਕ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ ਜੀਨਾਂ ਨੀ ਵਰਗੇ ਹਿੱਟ ਗੀਤ ਦੇਣ ਵਾਲੇ ਰਾਜ ਰਣਜੋਧ । ਜੋ ਇੱਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਵਧੀਆ ਲੇਖਣੀ ਦੇ ਮਾਲਕ ਵੀ ਹਨ । ਅੱਜ ਇਸ ਪ੍ਰਸਿੱਧ ਗੀਤਕਾਰ ਅਤੇ ਗਾਇਕ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਰਾਜ ਰਣਜੋਧ ਨੂੰ ਰਾਂਝਾ ਅਤੇ ਸਵਾਹ ਬਣ ਕੇ ਲਈ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2015 ਲਈ ਬੈਸਟ ਲਿਰਿਸਿਸਟ ਦਾ ਅਵਾਰਡ ਵੀ ਮਿਲਿਆ ਸੀ।
ਹੋਰ ਵੇਖੋ:ਲਾਈਏ ਜੇ ਯਾਰੀਆਂ ਫ਼ਿਲਮ ਦਾ ਨਵਾਂ ਗੀਤ ‘ਆਹ ਕੀ ਹੋਇਆ’ ਦਰਸ਼ਕਾਂ ਦੇ ਰੁਬਰੂ
https://www.youtube.com/watch?v=752UOd0EcL0
ਰਾਜ ਰਣਜੋਧ ਦਾ ਜਨਮ 9 ਅਗਸਤ 1986 ਨੂੰ ਪਿਤਾ ਲਖਵਿੰਦਰ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੀ ਕੁੱਖੋਂ ਹੋਇਆ ।ਰਾਜ ਰਣਜੋਧ ਦਾ ਪੂਰਾ ਨਾਂਅ ਰਣਜੋਧ ਸਿੰਘ ਚੀਮਾ ਹੈ । ਉਨ੍ਹਾਂ ਦੇ ਬੀ.ਏ.ਤੱਕ ਦੀ ਸਿੱਖਿਆ ਹਾਸਲ ਕੀਤੀ ਹੈ ।
https://www.youtube.com/watch?v=8mkzfZRfHAI
ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2015'ਚ ਉਨ੍ਹਾਂ ਨੂੰ ਸਵਾਹ ਬਣ ਕੇ ਨੂੰ ਸਾਲ ਦਾ ਬੈਸਟ ਲਿਰਿਸਿਸਟ ਚੁਣਿਆ ਗਿਆ ਸੀ । ਰਾਜ ਰਣਜੋਧ ਦੇ ਸ਼ੌਂਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਸੈਰ ਸਪਾਟੇ,ਸ਼ਾਪਿੰਗ ਦੇ ਉਹ ਸ਼ੁਕੀਨ ਹਨ ਅਤੇ ਕੜੀ ਚੌਲ ਅਤੇ ਛੋਲੇ ਭਟੂਰੇ ਉਨ੍ਹਾਂ ਦਾ ਪਸੰਦੀਦਾ ਭੋਜਨ ਹੈ ।
https://www.youtube.com/watch?v=CVhWL34AYgk
ਸਕੂਲੀ ਪੜ੍ਹਾਈ ਦੌਰਾਨ ਹੀ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਉਨ੍ਹਾਂ ਨੇ 2008 'ਚ ਵਿਰਸੇ ਦੇ ਵਾਰਿਸ ਨਾਲ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ।ਸੋਲਾਂ ਸਾਲ ਪੁਰਾਣੀ ਦਾਰੂ ਗੀਤ ਨੇ ਉਨ੍ਹਾਂ ਨੂੰ ਕਾਫੀ ਸ਼ੌਹਰਤ ਦਿਵਾਈ ।
ਉਸ ਤੋਂ ਬਾਅਦ ਰਾਜ ਰਣਜੋਧ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦਾ ਹਾਲ ਹੀ ਵਿੱਚ ਆਇਆ ਗੀਤ ਟੌਮੀ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
https://www.youtube.com/watch?v=jWLFMMZ0XUs
ਇਸ ਗੀਤ ਨੂੰ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ 'ਤੇ ਫ਼ਿਲਮਾਇਆ ਗਿਆ ਹੈ । ਇਸ ਦੇ ਨਾਲ ਹੀ ਆਹ ਕੀ ਹੋਇਆ ਗੀਤ ਵੀ ਉਨ੍ਹਾਂ ਵੱਲੋਂ ਗਾਇਆ ਗਿਆ ਹੈ ਜੋ ਕਿ ਲਾਈਏ ਜੇ ਯਾਰੀਆਂ ਫ਼ਿਲਮ ਦਾ ਹੈ ਅਤੇ ਇਸ ਨੂੰ ਅਦਾਕਾਰ ਹਰੀਸ਼ ਵਰਮਾ,ਰੁਬੀਨਾ ਬਾਜਵਾ ਅਤੇ ਰੂਪੀ ਗਿੱਲ 'ਤੇ ਫ਼ਿਲਮਾਇਆ ਗਿਆ ਸੀ ।