ਕੁਲਵਿੰਦਰ ਢਿੱਲੋਂ ਨੇ ਆਪਣੇ ਛੋਟੇ ਜਿਹੇ ਸੰਗੀਤਕ ਸਫਰ 'ਚ ਬਣਾਈ ਸੀ ਖਾਸ ਪਛਾਣ,ਇਹ ਸੀ ਮੌਤ ਦਾ ਕਾਰਨ ,ਵੇਖੋ ਵੀਡਿਓ 

Reported by: PTC Punjabi Desk | Edited by: Shaminder  |  January 10th 2019 03:07 PM |  Updated: January 11th 2019 01:55 PM

ਕੁਲਵਿੰਦਰ ਢਿੱਲੋਂ ਨੇ ਆਪਣੇ ਛੋਟੇ ਜਿਹੇ ਸੰਗੀਤਕ ਸਫਰ 'ਚ ਬਣਾਈ ਸੀ ਖਾਸ ਪਛਾਣ,ਇਹ ਸੀ ਮੌਤ ਦਾ ਕਾਰਨ ,ਵੇਖੋ ਵੀਡਿਓ 

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਜਿਹੇ ਫਨਕਾਰ ਹੋਏ ਨੇ । ਜਿਨ੍ਹਾਂ ਨੇ ਇਸ ਇੰਡਸਟਰੀ ਨੂੰ ਕਈ ਯਾਦਗਾਰ ਗੀਤ ਦਿੱਤੇ ਨੇ ਜੋ ਅੱਜ ਵੀ ਹਰ ਕਿਸੇ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਨੇ । ਪਰ ਅੱਜ ਅਸੀਂ ਜਿਸ ਫਨਕਾਰ ਦੀ ਗੱਲ ਕਰਨ ਜਾ ਰਹੇ ਹਾਂ ਉਸ ਨੇ ਆਪਣੇ ਇੱਕ ਛੋਟੇ ਜਿਹੇ ਸੰਗੀਤਕ ਸਫਰ 'ਚ ਅਜਿਹੇ ਹਿੱਟ ਗੀਤ ਦਿੱਤੇ ਜੋ ਯਾਦਗਾਰ ਹੋ ਨਿੱਬੜੇ ਨੇ । ਜੋ ਅੱਜ ਵੀ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਨੇ ।

ਹੋਰ ਵੇਖੋ:ਲੋਕਾਂ ਨੂੰ “ਆਸ਼ਕੀ” ਸਿਖਾਉਣ ਵਾਲੀ ਬਾਲੀਵੁੱਡ ਅਦਾਕਾਰਾ ਅਨੁ ਨੂੰ ਭੁੱਲੇ ਲੋਕ, ਇੱਕ ਝਟਕੇ ‘ਚ ਬਦਲ ਗਈ ਸੀ ਅਨੁ ਦੀ ਜ਼ਿੰਦਗੀ , ਜਾਣੋਂ ਪੂਰੀ ਕਹਾਣੀ

https://www.youtube.com/watch?v=KT0LNVdl1aM

ਸੰਨ ੨੦੦੧ ਤੋਂ ਲੈ ਕੇ ੨੦੧੬ ਤੱਕ ਦੇ ਆਪਣੇ ਸੰਗੀਤ ਦੇ ਇਸ ਸਫਰ 'ਚ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਨੇ। ਕੁਲਵਿੰਦਰ ਢਿੱਲੋਂ ਦਾ ਜਨਮ ਛੇ ਜੂਨ ਉੱਨੀ ਸੌ ਪਚੱਤਰ ਨੂੰ ਹੁਸ਼ਿਆਰਪੁਰ ਦੇ ਪੰਡੋਰੀ ਲੱਧਾ 'ਚ ਹੋਇਆ ਸੀ । ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਦੋ ਹਜ਼ਾਰ ਇੱਕ 'ਚ ਕੀਤੀ ਅਤੇ ਆਪਣੀ ਪਹਿਲੀ ਐਲਬਮ ਹੀ ਹਿੱਟ ਸਾਬਿਤ ਹੋਈ ।

ਹੋਰ ਵੇਖੋ: ਇਸ ਵਜ੍ਹਾ ਕਰਕੇ ਬਾਦਸ਼ਾਹ ਨੂੰ ਹੈ ਸਿੱਧੂ ਮੂਸੇਵਾਲਾ ਸਭ ਤੋਂ ਵੱਧ ਪਸੰਦ

https://www.youtube.com/watch?v=VQ1dsQZv7YU

ਜੋ ਕਿ 'ਕਚਹਿਰੀਆਂ 'ਚ ਮੇਲੇ ਲੱਗਦੇ' ਨਾਂਅ ਦੇ ਟਾਈਟਲ ਹੇਠ ਆਈ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਪਿਆਰ ਮਿਲਿਆ ਅਤੇ ਇਸ ਗੀਤ ਨੇ ਹਰ ਪਾਸੇ ਕੁਲਵਿੰਦਰ ਢਿੱਲੋਂ ਦੀ ਸ਼ੌਹਰਤ ਦੀਆਂ ਉਚਾਈਆਂ 'ਤੇ ਪਹੁੰਚਾ ਦਿੱਤਾ ਸੀ ਅਤੇ ਉਸ ਦੀਆਂ ਬੋਲੀਆਂ ਨੇ ਤਾਂ ਹਰ ਪਾਸੇ ਧੁੰਮਾਂ ਮਚਾ ਦਿੱਤੀਆਂ ਸਨ । ਦੋ ਹਜ਼ਾਰ ਦੋ 'ਚ ਆਈ 'ਗਲਾਸੀ ਖੜਕੇ' ਵੀ ਕਾਫੀ ਮਕਬੂਲ ਹੋਈ ।

ਹੋਰ ਵੇਖੋ: ਪਤਾ ਨਹੀਂ ਕਿਹੜੇ ਪਹਾੜੇ ਪੜ੍ਹ ਗਈ ਈਸ਼ਾ ਰਿਖੀ ,ਗਿਆਰਾਂ ਜਨਵਰੀ ਨੂੰ ਹੋਵੇਗਾ ਖੁਲਾਸਾ

https://www.youtube.com/watch?v=m7nUFj-0wLQ

ਇਸ ਤੋਂ ਬਾਅਦ ਉਨ੍ਹਾਂ ਦੇ ਗੀਤ 'ਮਸ਼ੂਕ' ਨੇ ਤਾਂ ਹਰ ਨੌਜਵਾਨ ਦੇ ਦਿਲ ਨੂੰ ਟੁੰਬਿਆ । ਦੋ ਹਜ਼ਾਰ ਤਿੰਨ 'ਚ ਉਨ੍ਹਾਂ ਦੀ ਐਲਬਮ ਆਈ 'ਕਾਲਜ' ਨੇ ਤਾਂ ਕਾਲਜੀਏਟ ਮੁੰਡਿਆਂ ਅਤੇ ਕੁੜੀਆਂ ਨੂੰ ਕੀਲ ਲਿਆ ਅਤੇ ਹਰ ਕਾਲਜ ਦੇ ਫੰਕਸ਼ਨ 'ਚ ਇਸ ਦੇ ਗੀਤ ਵੱਜਦੇ ਸੁਣਾਈ ਦਿੰਦੇ । ਕਾਲਜ 'ਚ ਕੁੰਡੀਆਂ ਦੇ ਸਿੰਗ ਫਸ ਗਏ ਨੀ ਤੂੰ ਪਵਾ 'ਤੇ ਪਿੱਟਣੇ ਇਹ ਗੀਤ ਕਾਫੀ ਪਸੰਦ ਕੀਤਾ ਗਿਆ ।

kulwinder dhillion kulwinder dhillion

ਪਰ ਇਸ ਐਲਬਮ ਦਾ ਸਭ ਤੋਂ ਮਸ਼ਹੂਰ ਗੀਤ ਸੀ 'ਕੱਲੀ ਕਿਤੇ ਮਿਲ' ਲੋਕਾਂ ਵੱਲੋਂ ਇਸ ਐਲਬਮ ਨੂੰ ਮਿਲਦੇ ਪਿਆਰ ਨੂੰ ਵੇਖਦੇ ਹੋਏ ਇਸ ਨੂੰ ਕੌਮਾਂਤਰੀ ਪੱਧਰ 'ਤੇ ਵੀ ਰਿਲੀਜ਼ ਕੀਤਾ ਗਿਆ ਸੀ । ਇਸ ਐਲਬਮ ਦੇ ਗੀਤਾਂ ਨੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ 'ਤੇ ਪਛਾਣ ਦਿਵਾਈ । ਇਸ ਤੋਂ ਬਾਅਦ ਦੋ ਹਜ਼ਾਰ ਪੰਜ 'ਚ ਆਈ ਉਨ੍ਹਾਂ ਦੀ ਐਲਬਮ 'ਵੈਲੀ' ਵੀ ਸੁਪਰ ਡੁਪਰ ਹਿੱਟ ਰਹੀ।

kulwinder dhillion kulwinder dhillion

ਇਸ ਐਲਬਮ ਨੂੰ ਵੀ ਕੌਮਾਂਤਰੀ ਪੱਧਰ 'ਤੇ ਕਾਮਯਾਬੀ ਮਿਲੀ ਅਤੇ ਵਿਸ਼ਵ ਪੱਧਰ 'ਤੇ ਹਜ਼ਾਰਾਂ ਦੀ ਗਿਣਤੀ 'ਚ ਇਸ ਐਲਬਮ ਦੀਆਂ ਸੀਡੀਜ਼ ਅਤੇ ਕੈਸੇਟਾਂ ਵਿਕੀਆਂ । ਕੁਲਵਿੰਦਰ ਢਿੱਲੋਂ ਨੇ ਜਿੰਨੇ ਵੀ ਗੀਤ ਗਾਏ ਉਨ੍ਹਾਂ ਵਿੱਚੋਂ ਜ਼ਿਆਦਾਤਰ ਗੀਤ ਬਲਵੀਰ ਬੋਪਾਰਾਏ ਨੇ ਲਿਖੇ ਸਨ ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਧਾਰਮਿਕ ਐਲਬਮ ਵੀ ਕੱਢੀਆਂ । ਕੁਲਵਿੰਦਰ ਢਿੱਲੋਂ ਅਜਿਹੇ ਗਾਇਕ ਸਨ ਜਿਨ੍ਹਾਂ ਦੇ ਅਖਾੜੇ ਪਿੰਡਾਂ 'ਚ ਲੱਗਦੇ ਤਾਂ ਲੋਕ ਵਹੀਰਾਂ ਘੱਤ ਉਨ੍ਹਾਂ ਦੇ ਅਖਾੜਿਆਂ ਨੂੰ ਸੁਣਨ ਲਈ ਪਹੁੰਚਦੇ ।

kulwinder dhillion kulwinder dhillion

ਪਰ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਹ ਸਿਤਾਰਾ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ।ਦੋ ਹਜ਼ਾਰ ਛੇ 'ਚ ਫਗਵਾੜਾ ਬੰਗਾ ਰੋਡ 'ਤੇ ਉੱਨੀ ਮਾਰਚ ਨੂੰ ਉਨ੍ਹਾਂ ਦੀ ਕਾਰ ਸੰਤੁਲਨ ਗੁਆ ਕੇ ਸੜਕ ਕਿਨਾਰੇ ਇੱਕ ਰੁੱਖ 'ਚ ਜਾ ਟਕਰਾਈ ਜਿਸ ਕਾਰਨ ਉਨਘਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ

kulwinder dhillion kulwinder dhillion

ਬੇਸ਼ੱਕ ਅੱਜ ਕੁਲਵਿੰਦਰ ਢਿੱਲੋਂ ਸਾਡੇ 'ਚ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੇ ਗੀਤ ਸਾਡੇ ਦਰਮਿਆਨ ਉਨ੍ਹਾਂ ਦੀ ਮੌਜੂਦਗੀ ਦਰਜ ਕਰਵਾਉਂਦੇ ਰਹਿਣਗੇ । ਤੁਸੀਂ ਵੀ ਵੇਖੋ ਉਨ੍ਹਾਂ ਦੇ ਹਿੱਟ ਗੀਤਾਂ ਦੇ ਕੁਝ ਵੀਡਿਓ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network