ਲੋਹੜੀ ਦੇ ਗੀਤਾਂ 'ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ,ਲੋਹੜੀ ਮੌਕੇ ਜਾਣੋ ਪੂਰੀ ਕਹਾਣੀ

Reported by: PTC Punjabi Desk | Edited by: Shaminder  |  January 13th 2020 12:01 PM |  Updated: January 13th 2020 12:01 PM

ਲੋਹੜੀ ਦੇ ਗੀਤਾਂ 'ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ,ਲੋਹੜੀ ਮੌਕੇ ਜਾਣੋ ਪੂਰੀ ਕਹਾਣੀ

ਲੋਹੜੀ ਦਾ ਤਿਉਹਾਰ ਦੇਸ਼ ਭਰ 'ਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਤਿਉਹਾਰ ਨੂੰ ਲੈ ਕੇ ਪੰਜਾਬੀਆਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਹੈ ।ਇਸ ਦਿਨ ਜਿਨ੍ਹਾਂ ਦੇ ਘਰਾਂ 'ਚ ਬੱਚਿਆਂ ਦਾ ਜਨਮ ਹੋਇਆ ਹੋਵੇ ਜਾਂ ਫਿਰ ਵਿਆਹ ਹੋਵੇ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਇਸ ਦਿਨ ਪੂਰੇ ਪੰਜਾਬ 'ਚ ਜਸ਼ਨ ਦਾ ਮਹੌਲ ਹੁੰਦਾ ਹੈ ਅਤੇ ਖੂਬ ਰੌਣਕਾਂ ਲੱਗਦੀਆਂ ਹਨ । ਘਰਾਂ 'ਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ,ਜਿਸ 'ਚ ਖਿੱਚੜੀ,ਸਾਗ ਰਹੁ ਦੀ ਖੀਰ ਬਣਾਈ ਜਾਂਦੀ ਹੈ ।ਲੋਹੜੀ ਤੋਂ ਅਗਲੇ ਹੀ ਦਿਨ ਮਾਘ ਦਾ ਮਹੀਨਾ ਚੜ੍ਹਦਾ ਹੈ ਅਤੇ ਇਸ ਦਿਨ ਖਿੱਚੜੀ ਖਾਧੀ ਜਾਂਦੀ ਹੈ , ਜਿਸ ਨੂੰ ਪੋਹ ਰਿੱਧੀ ਮਾਘ ਖਾਧੀ ਕਿਹਾ ਜਾਂਦਾ ਹੈ ।

ਹੋਰ ਵੇਖੋ:ਪੰਜਾਬੀਸ ਦਿਸ ਵੀਕ ‘ਚ ਇਸ ਹਫ਼ਤੇ ਪੰਜਾਬੀ ਸਿਤਾਰੇ ਲਗਾਉਣਗੇ ਲੋਹੜੀ ਦੀਆਂ ਰੌਣਕਾਂ

Dulla_Bhatti_ Dulla_Bhatti_

ਇਸ ਤਿਉਹਾਰ ਦੇ ਮੌਕੇ 'ਤੇ ਬੱਚਿਆਂ ਪਿੰਡਾਂ 'ਚ ਛੋਟੀਆਂ ਛੋਟੀਆਂ ਟੋਲੀਆਂ ਬਣਾ ਕੇ ਲੋਹੜੀ ਮੰਗਣ ਜਾਂਦੇ ਹਨ ।ਪਰ ਇਸ ਦਾ ਇਤਿਹਾਸ ਕੀ ਹੈ ਇਸ ਦੇ ਬਾਰੇ ਸ਼ਾਇਦ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ । ਅੱਜ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਤਿਉਹਾਰ ਨੂੰ ਮਨਾਉਣ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ ।ਇਸ ਬਾਰੇ ਤੁਹਾਨੂੰ ਦੱਸਾਂਗੇ । ਦਰਅਸਲ ਪ੍ਰਾਚੀਨ ਸਮੇਂ 'ਚ ਇੱਕ ਰਾਜਾ ਹੁੰਦਾ ਸੀ ਜੋ ਕਿ ਅਕਸਰ ਗਰੀਬ ਅਤੇ ਮਜ਼ਲੂਮ ਲੋਕਾਂ ਨਾਲ ਧੱਕਾ ਕਰਦਾ ਸੀ । ਉਹ ਗਰੀਬ ਕੁੜੀ ਜਿਸ ਨੂੰ ਵੀ ਉਹ ਪਸੰਦ ਕਰਦਾ ਸੀ ਉਹ ਚੁੱਕ ਕੇ ਲੈ ਜਾਂਦਾ ਸੀ ।

https://www.instagram.com/p/BshuqKbnZwg/

ਇਸੇ ਤਰ੍ਹਾਂ ਇੱਕ ਪੰਡਤ ਜਿਸ ਦੀਆਂ ਕਿ ਦੋ ਧੀਆਂ ਸਨ ਸੁੰਦਰੀ ਅਤੇ ਮੁੰਦਰੀ ਜਿਨ੍ਹਾਂ ਦਾ ਵਿਆਹ ਉਸ ਨੇ ਤੈਅ ਕੀਤਾ ਹੋਇਆ ਸੀ । ਪਰ ਰਾਜੇ ਦੇ ਡਰੋਂ ਉਹ ਰਾਤ ਨੂੰ ਹੀ ਆਪਣੀਆਂ ਦੋਨਾਂ ਧੀਆਂ ਨੂੰ ਲੈ ਕੇ ਜਾ ਰਿਹਾ ਸੀ ਤਾਂ ਰਸਤੇ 'ਚ ਦੁੱਲਾ ਭੱਟੀ ਨਾਂਅ ਦਾ ਬਹਾਦਰ ਯੋਧਾ ਪੰਡਤ ਨੂੰ ਮਿਲਿਆ ।

https://www.instagram.com/p/BshuhhVnEak/

ਦੁੱਲਾ ਭੱਟੀ ਨੇ ਜਦੋਂ ਪੰਡਤ ਨੂੰ ਆਪਣੀਆਂ ਦੋਹਾਂ ਧੀਆਂ ਨੂੰ ਅੱਧੀ ਰਾਤ ਨੂੰ ਨਾਲ ਲਿਜਾਣ ਦਾ ਕਾਰਨ ਪੁੱਛਿਆ ਤਾਂ ਪੰਡਤ ਨੇ ਆਪਣੀ ਸਾਰੀ ਵਿਥਿਆ ਸੁਣਾਈ । ਜਿਸ ਤੋਂ ਬਾਅਦ ਦੁੱਲਾ ਭੱਟੀ ਨੇ ਉਸੇ ਜੰਗਲ 'ਚ ਦੋਨਾਂ ਕੁੜੀਆਂ ਦਾ ਕੰਨਿਆ ਦਾਨ ਖੁਦ ਕੀਤਾ ਅਤੇ ਦੋਹਾਂ ਦੇ ਫੇਰੇ ਉਸ ਜੰਗਲ 'ਚ ਹੀ ਕਰਵਾਏ । ਇਸੇ ਲਈ ਇਸ ਲੋਕ ਨਾਇਕ ਦੀ ਬਹਾਦਰੀ ਨੂੰ ਲੋਹੜੀ ਦੇ ਮੌਕੇ 'ਤੇ ਯਾਦ ਕੀਤਾ ਜਾਂਦਾ ਹੈ ।

ਸੁੰਦਰ ਮੁੰਦਰੀਏ ਹੋ ,ਤੇਰਾ ਕੌਣ ਵਿਚਾਰਾ ਹੋ

ਦੁੱਲਾ ਭੱਟੀ ਵਾਲਾ ,ਹੋ

ਦੁੱਲੇ ਦੀ ਧੀ ਵਿਆਹੀ ,ਹੋ

ਸੇਰ ਸੱਕਰ ਪਾਈ ,ਹੋ

ਕੁੜੀ ਦਾ ਲਾਲ ਪਟਾਕਾ ,ਹੋ

ਕੁੜੀ ਦਾ ਸ਼ਾਲੂ ਪਾਟਾ ,ਹੋ

ਲੋਹੜੀ ਦਾ ਤਿਉਹਾਰ ਉਂਝ ਤਾਂ ਬੱਚਾ ਪੈਦਾ ਹੋਣ ਖਾਸ ਕਰਕੇ ਜਿਨ੍ਹਾਂ ਘਰਾਂ 'ਚ ਮੁੰਡਾ ਪੈਦਾ ਹੁੰਦਾ ਹੈ ਤਾਂ ਉਸ ਘਰ ਖੁਸ਼ੀ ਮਨਾਈ ਜਾਂਦੀ ਹੈ । ਇਸ ਦੇ ਨਾਲ ਹੀ ਜਿਨ੍ਹਾਂ ਘਰਾਂ 'ਚ ਮੁੰਡਿਆਂ ਦੇ ਵਿਆਹ ਹੁੰਦੇ ਹਨ ਉਸ ਘਰ 'ਚ ਲੋਹੜੀ ਮੰਗੀ ਜਾਂਦੀ ਹੈ ਅਤੇ ਲੋਹੜੀ ਮੰਗਣ ਵਾਲੀਆਂ ਕੁੜੀਆਂ ਉਨ੍ਹਾਂ ਘਰਾਂ ਚੋਂ ਲੋਹੜੀ ਮੰਗਦੀਆਂ ਹਨ ।

https://www.instagram.com/p/BshuE4fn02s/

ਜਿਸ 'ਚ ਤਿਲ ,ਗੁੜ ,ਰਿਉੜੀਆਂ ਅਤੇ ਮੂੰਗਫਲੀ ਅਤੇ ਪੈਸੇ ਲੋਹੜੀ ਵਾਲੇ ਘਰ ਚੋਂ ਲੈਂਦੀਆਂ ਨੇ । ਕੁੜੀਆਂ ਲੋਹੜੀ ਦੇ ਗੀਤ ਗਾਉਂਦੀਆਂ ਨੇ

ਰਾਤ ਪਈ ਤ੍ਰਿਕਾਲਾਂ ਪਈਆਂ ,ਤਾਰੇ ਚਮਕਣ ਲਾਲ-ਲਾਲ

ਕਿਸੇ ਕੁੜੀ ਮੈਨੂੰ ਆ ਕੇ ਦੱਸਿਆ ਤੇਰਾ ਵੀਰਾ ਤ੍ਰਿਹਾਇਆ

https://www.instagram.com/p/BshuOFZHd4J/

ਇਸ ਦੇ ਨਾਲ ਹੀ ਜਿਸ ਘਰ ਵਾਲੇ ਲੋਹੜੀ ਦੇਣ 'ਚ ਦੇਰੀ ਕਰਨ ਤਾਂ ਕੁੜੀਆਂ ਗਾਉੇਂਦੀਆਂ ਕਹਿੰਦੀਆਂ ਨੇ

ਅੰਦਰ ਕੀ ਬਣਾਉਂਦੀ ਏਂ

ਸੁੱਥਣ ਨੂੰ ਟਾਕੀ ਲਾਉਂਦੀ ਏਂ

ਟਾਕੀ ਨਾ ਪਾ ਨੀ ਸੁੱਥਣ ਨਵੀਂ ਪਾ ਨੀ

lohri_festival700X400 lohri_festival700X400

ਜੇ ਕੁੜੀਆਂ ਨੂੰ ਥੋੜੇ ਪੈਸੇ ਦਿੱਤੇ ਜਾਣ ਤਾਂ ਕੁੜੀਆਂ ਗਾਉਂਦੀਆਂ ਹੋਈਆਂ ਕਹਿੰਦੀਆਂ ਨੇ …

ਆਪਣੇ ਪੈਸਿਆਂ ਵੱਲ ਵੇਖ ਸਾਡੀਆਂ ਕੁੜੀਆਂ ਵੱਲ ਵੇਖ

ਅਤੇ ਇਸ ਦੇ ਨਾਲ ਹੀ ਗਾਉਂਦੀਆਂ ਨੇ

ਘੱਟ ਦੇਣ 'ਤੇ ਮਿਹਣੇ ਦੇਂਦੀਆਂ ਹੋਈਆਂ ਕਹਿੰਦੀਆਂ ਨੇ

ਦੋ ਕੁ ਫੁੱਲੜੀਆਂ ਲਿਆਈ ਉੱਤੇ ਮਂੈਗਣ ਧਰ ਲਿਆਈ

lohri festival lohri festival

ਜੇ ਕੁੜੀਆਂ ਨੂੰ ਉਨ੍ਹਾਂ ਦੇ ਮਨ ਮਾਫਿਕ ਪੈਸੇ ਅਤੇ ਲੋਹੜੀ ਮਿਲਦੀ ਹੈ ਤਾਂ ਕੁੜੀਆਂ ਖੁਸ਼ ਹੋ ਕੇ ਉਸ ਪਰਿਵਾਰ ਨੂੰ ਅਸੀਸਾਂ ਦਿੰਦੀਆਂ ਹਨ ਕਿ ….

ਕੋਠੇ ਉੱਤੇ ਮੋਰ ਇੱਥੇ ਮੁੰਡਾ ਜੰਮੇ ਹੋਰ

ਸਾਲ ਨੂੰ ਫੇਰ ਆਈਏ

ਇਸ ਤਰ੍ਹਾਂ ਸਭ ਘਰਾਂ ਚੋਂ ਲੋਹੜੀ ਮੰਗਣ ਤੋਂ ਬਾਅਦ ਇਹ ਕੁੜੀਆਂ ਸ਼ਾਮ ਨੂੰ ਇੱਕਠੀਆਂ ਹੋ ਕੇ ਲੋਹੜੀ ਵਾਲੇ ਘਰਾਂ ਚੋਂ ਮਿਲੇ ਪੈਸਿਆਂ ਅਤੇ ਗੁੜ ਰਿਉੜੀਆਂ ਨੂੰ ਵੰਡ ਲੈਂਦੀਆਂ ਨੇ ।ਪੀਟੀਸੀ ਪੰਜਾਬੀ ਵੱਲੋਂ ਤੁਹਾਨੂੰ ਸਭ ਨੂੰ ਵੀ ਲੋਹੜੀ ਦੀਆਂ ਵਧਾਈਆਂ ਇਹ ਤਿਉਹਾਰ ਕਿਸੇ ਦੀ ਜ਼ਿੰਦਗੀ 'ਚ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ ਅਤੇ ਹਰ ਕਿਸੇ ਦੀ ਜ਼ਿੰਦਗੀ ਰਿਉੜੀਆਂ ਦੀ ਮਿਠਾਸ ਨਾਲ ਭਰ ਜਾਵੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network