ਗਲੈਮਰਸ ਦੀ ਦੁਨੀਆ ਤੋਂ ਦੂਰ ਹੈ ਇਹ ਬਾਲੀਵੁੱਡ ਦਾ ਇਹ ਅਦਾਕਾਰ ,ਇਹ ਹੈ ਫਿਲਮਾਂ ਤੋਂ ਦੂਰੀ ਬਨਾਉਣ ਦਾ ਕਾਰਨ
ਬਾਲੀਵੁੱਡ ਐਕਟਰ ਫਰਦੀਨ ਖਾਨ ਗਲੈਮਰਸ ਅਤੇ ਫਿਲਮੀ ਦੁਨੀਆ ਤੋਂ ਕਾਫੀ ਲੰਬੇ ਸਮੇਂ ਤੋਂ ਦੂਰ ਹਨ ।ਉਨ੍ਹਾਂ ਦਾ ਵਿਆਹ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮੁਮਤਾਜ਼ ਦੀ ਧੀ ਨਤਾਸ਼ਾ ਮਾਧਵਾਨੀ ਨਾਲ ਹੋਈ ਸੀ । ਜਿਸ ਤੋਂ ਉਨ੍ਹਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ । ਦੋ ਕੁ ਸਾਲ ਪਹਿਲਾਂ ਉਨ੍ਹਾਂ ਦੀ ਇੱਕ ਤਸਵੀਰ ਕਾਫੀ ਵਾਇਰਲ ਹੋਈ ਸੀ ਜਿਸ 'ਚ ਉਹ ਕਾਫੀ ਮੋਟੇ ਦਿਖਾਈ ਦੇ ਰਹੇ ਸਨ ।
ਹੋਰ ਵੇਖੋ : ਜਾਣੋ ਮਾਸਟਰ ਸਲੀਮ ਨੂੰ ਕਿਵੇਂ ਅਤੇ ਕਦੋਂ ਮਿਲਿਆ ਸੀ ਮਾਸਟਰ ਹੋਣ ਦਾ ਖਿਤਾਬ
ਇਸ ਵਧੇ ਹੋਏ ਵਜ਼ਨ ਕਾਰਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਵਜ਼ਨ ਕਾਫੀ ਵੱਧ ਗਿਆ ਸੀ । ਉਹ ਬਾਲੀਵੁੱਡ 'ਚ ਗੁਜ਼ਰੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਫਿਰੋਜ਼ ਖਾਨ ਦੇ ਪੁੱਤਰ ਹਨ ।
ਹੋਰ ਵੇਖੋ : ਇਹ ਕਿਊਟ ਬੱਚੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਮਸ਼ਹੂਰ ਚਿਹਰਾ ,ਪਛਾਣੋ ਕੌਣ ਹੈ ਇਹ
ਉਨ੍ਹਾਂ ਨੇ ਉੱਨੀ ਸੌ ਅਠਾਨਵੇਂ 'ਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ ਪ੍ਰੇਮ ਅਗਨ ਨਾਲ ਕੀਤੀ ਸੀ ।ਪਰ ਉਨ੍ਹਾਂ ਨੂੰ ਪਛਾਣ ਮਿਲੀ ਰਾਮਗੋਪਾਲ ਵਰਮਾ ਦੀ ਫਿਲਮ ਜੰਗਲ ਤੋਂ।ਇਸ ਫਿਲਮ ਦੇ ਗੀਤ ਲੋਕਾਂ ਵੱਲੋਂ ਕਾਫੀ ਪਸੰਦ ਕੀਤੇ ਗਏ ਸਨ ।ਇਸ ਤੋਂ ਬਾਅਦ ਉਨ੍ਹਾਂ 'ਪਿਆਰ ਤੁਨੇ ਕਯਾ ਕਿਆ', 'ਓਮ ਜਯ ਜਗਦੀਸ਼', 'ਖੁਸ਼ੀ' , 'ਫਿਦਾ' 'ਚ ਕੰਮ ਕੀਤਾ।ਇਸ ਤੋਂ ਬਾਅਦ ਉਨ੍ਹਾਂ ਨੇ ਦੋ ਹਜ਼ਾਰ ਦਸ 'ਚ ਉਨ੍ਹਾਂ ਨੇ ਇੱਕ ਹੋਰ ਫਿਲਮ 'ਦੁਲਹਾ ਮਿਲ ਗਿਆ' 'ਚ ਕੰਮ ਕੀਤਾ ।
ਹੋਰ ਵੇਖੋ : ਜੌਰਡਨ ਸੰਧੂ ਨੂੰ ਵਿਆਹ ‘ਚ ਸੱਦਣ ਲਈ ਕਰਨਾ ਪਵੇਗਾ ਇਹ ਖਾਸ ਕੰਮ, ਵੇਖੋ ਵੀਡਿਓ
ਪਰ ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ 'ਚ ਕੰਮ ਕਰਨਾ ਘੱਟ ਕਰ ਦਿੱਤਾ । ਪਰ ਦੱਸਿਆ ਜਾ ਰਿਹਾ ਹੈ ਕਿ ਫਰਦੀਨ ਖਾਨ 'ਤੇ ਉਨ੍ਹਾਂ ਦਾ ਪਰਿਵਾਰ ਲੰਦਨ 'ਚ ਵੱਸ ਚੁੱਕਿਆ ਹੈ । ਪਰ ਇਸੇ ਦੌਰਾਨ ਕੁਝ ਖਬਰਾਂ ਅਜਿਹੀਆਂ ਵੀ ਸਾਹਮਣੇ ਆਈਆਂ ਕਿ ਫਰਦੀਨ ਖਾਨ ਮੁੰਬਈ ਆ ਸਕਦੇ ਨੇ ।