ਇਨ੍ਹਾਂ ਕਮੀਆਂ ਦੇ ਬਾਵਜੂਦ ਵਿਵੇਕ ਸ਼ੌਕ ਬਣੇ ਕਾਮਯਾਬ ਐਕਟਰ ,ਬਿਹਤਰੀਨ ਅਦਾਕਾਰੀ ਦੀ ਬਦੌਲਤ ਬਣਾਈ ਸੀ ਖਾਸ ਥਾਂ

Reported by: PTC Punjabi Desk | Edited by: Shaminder  |  January 14th 2019 12:01 PM |  Updated: January 14th 2019 12:01 PM

ਇਨ੍ਹਾਂ ਕਮੀਆਂ ਦੇ ਬਾਵਜੂਦ ਵਿਵੇਕ ਸ਼ੌਕ ਬਣੇ ਕਾਮਯਾਬ ਐਕਟਰ ,ਬਿਹਤਰੀਨ ਅਦਾਕਾਰੀ ਦੀ ਬਦੌਲਤ ਬਣਾਈ ਸੀ ਖਾਸ ਥਾਂ

ਆਪਣੇ ਗਮਾਂ ਨੂੰ ਭੁਲਾ ਕੇ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਬਿਖੇਰਨਾ ਇੱਕ ਬਹੁਤ ਹੀ ਚੁਣੌਤੀ ਭਰਿਆ ਕੰਮ ਹੁੰਦਾ ਹੈ 'ਤੇ ਇਹ ਕਲਾ ਕਿਸੇ ਕਿਸੇ ਕੋਲ ਹੀ ਹੁੰਦੀ ਹੈ।ਇਹ ਨੇਮਤਾਂ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਸਦਕਾ ਹੀ ਮਿਲਦੀਆਂ ਹਨ। ਇੱਕ ਅਜਿਹੀ ਹੀ ਸ਼ਖਸ਼ੀਅਤ ਬਾਰੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਜਿਸਦੇ ਸਿਰੋਂ ਉਸਦੇ ਮਾਤਾ ਪਿਤਾ ਦਾ ਸਹਾਰਾ ਨਿੱਕੀ ਉਮਰੇ ਹੀ ਉੱਠ ਗਿਆ ਸੀ ।

ਹੋਰ ਵੇਖੋ : ਸੂਫੀ ਗਾਇਕ ਪੂਰਨ ਚੰਦ ਵਡਾਲੀ ਤੇ ਲਖਵਿੰਦਰ ਵਡਾਲੀ ਨੇ ਲੋਹੜੀ ‘ਤੇ ਲੁੱਟੀਆਂ ਪਤੰਗਾਂ, ਦੇਖੋ ਵੀਡਿਓ

vivek shauk vivek shauk

ਪਰ ਉਸਨੂੰ ਜ਼ਿੰਦਗੀ ਨਾਲ ਕਦੇ ਵੀ ਕੋਈ ਗਿਲਾ ਸ਼ਿਕਵਾ ਨਹੀਂ ਰਿਹਾ। ਮਾਪਿਆਂ ਦਾ ਸਿਰ ਤੋਂ ਸਾਇਆ ਬਚਪਨ 'ਚ ਹੀ ਉੱਠ ਗਿਆ ਸੀ ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਜ਼ਿੰਦਗੀ 'ਚ ਹਾਰ ਮੰਨਣਾ ਨਹੀਂ ਸਿੱਖਿਆ ।ਜ਼ਿੰਦਗੀ 'ਚ ਕਰ ਕੁਝ ਕਰਨ ਦਾ ਜਜ਼ਬੇ ਨੇ ਹੀ ਉਨ੍ਹਾਂ ਨੂੰ ਕਾਮਯਾਬ ਅਦਾਕਾਰ ਬਣਾਇਆ ।

ਹੋਰ ਵੇਖੋ : ਜਸਲੀਨ ਮਠਾਰੂ ਨੇ ਅਨੂਪ ਜਲੋਟਾ ਨਾਲ ਮੁੜ ਤੋਂ ਸਾਂਝੀ ਕੀਤੀ ਤਸਵੀਰ ,ਲੋਕਾਂ ਨੇ ਕੁਝ ਇਸ ਤਰ੍ਹਾਂ ਟਰੋਲ

vivek shauk vivek shauk

ਮਾਪਿਆਂ ਦੀ ਕਮੀ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਮੁਕਾਮ ਹਾਸਲ ਕੀਤਾ ਅਤੇ ਇੱਕ ਲੰਬੇ ਸੰਘਰਸ਼ ਤੋਂ ਬਾਅਦ ਉਹ ਕਾਮਯਾਬੀ ਦੀ ਇਬਾਰਤ ਲਿਖਣ 'ਚ ਕਾਮਯਾਬ ਰਹੇ ।ਉਹ ਪ੍ਰਮਾਤਮਾ ਨੂੰ ਮੰਨਣ ਵਾਲਾ 'ਤੇ ਉਸਦੀ ਰਜ਼ਾ 'ਚ ਰਹਿਣ ਵਾਲਾ ਇਨਸਾਨ ਸੀ ।ਉਸਨੇ ਦੁੱਖਾਂ ਨੂੰ ਆਪਣੀ ਜ਼ਿੰਦਗੀ 'ਤੇ ਕਦੇ ਵੀ ਹਾਵੀ ਨਹੀਂ ਹੋਣ ਦਿੱਤਾ 'ਤੇ ਹਮੇਸ਼ਾ ਹੀ ਮੁਸਕਰਾਉਣਾ ਸਿਖਿਆ ।ਮੈਂ ਗੱਲ ਕਰ ਰਹੀ ਹਾਂ ਵਿਵੇਕ ਸ਼ੌਕ ਦੀ ।

ਹੋਰ ਵੇਖੋ :ਸੁਪਰਹਿੱਟ ਅਦਾਕਾਰਾ ਮਨਜੀਤ ਕੁਲਾਰ ਕਿਉਂ ਹੋਈ ਫਿਲਮ ਇੰਡਸਟਰੀ ਤੋਂ ਦੂਰ,ਇਹ ਰਿਹਾ ਵੱਡਾ ਕਾਰਨ

vivek shauk vivek shauk

ਵਿਵੇਕ ਸ਼ੌਕ ਦਾ ਜਨਮ 21ਜੂਨ 1963 ਨੂੰ ਚੰਡੀਗੜ 'ਚ ਹੋਇਆ ਸੀ।ਉਹ ਇੱਕ ਅਦਾਕਾਰ,ਕਮੇਡੀਅਨ ,ਲੇਖਕ 'ਤੇ ਗਾਇਕ ਵਜੋਂ ਵੀ ਜਾਣੇ ਜਾਂਦੇ ਹਨ । ਉਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਦੂਰਦਰਸ਼ਨ 'ਤੇ ਆਉਣ ਵਾਲੇ ਜਸਪਾਲ ਭੱਟੀ ਦੇ ਸ਼ੋਅ ਉਲਟ ਪੁਲਟਾ ਤੋਂ ਕੀਤੀ ਸੀ।ਇਸ ਤੋਂ ਬਾਅਦ ਉਨਾਂ ਨੇ ਆਪਣਾ ਧਿਆਨ ਪੰਜਾਬੀ 'ਤੇ ਹਿੰਦੀ ਫਿਲਮਾਂ 'ਤੇ ਕੇਂਦ੍ਰਿਤ ਕੀਤਾ ।ਉਨਾਂ ਦੀ ਪਹਿਲੀ ਹਿੰਦੀ ਫਿਲਮ1998 'ਚ ਆਈ 'ਬਰਸਾਤ ਕੀ ਰਾਤ' ਸੀ ਪਰ ਉਨਾਂ ਨੂੰ ਪਹਿਚਾਣ ਮਿਲੀ 2001 'ਚ ਆਈ 'ਗਦਰ' ਇੱਕ ਪ੍ਰੇਮ ਕਥਾ ਤੋਂ ।

ਹੋਰ ਵੇਖੋ :ਲੋਕਾਂ ਨੂੰ “ਆਸ਼ਕੀ” ਸਿਖਾਉਣ ਵਾਲੀ ਬਾਲੀਵੁੱਡ ਅਦਾਕਾਰਾ ਅਨੁ ਨੂੰ ਭੁੱਲੇ ਲੋਕ, ਇੱਕ ਝਟਕੇ ‘ਚ ਬਦਲ ਗਈ ਸੀ ਅਨੁ ਦੀ ਜ਼ਿੰਦਗੀ , ਜਾਣੋਂ ਪੂਰੀ ਕਹਾਣੀ

vivek shauk vivek shauk

ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਉਨਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ। 'ਦਿੱਲੀ ਹਾਈਟਸ', 'ਐਤਰਾਜ਼', '੩੬ ਚਾਈਨਾ ਟਾਊਨ' ,'ਹਮ ਕੋ ਦੀਵਾਨਾ ਕਰ ਗਏ','ਅਸਾਂ ਨੂੰ ਮਾਣ ਵਤਨਾਂ ਦਾ', 'ਮਿਨੀ ਪੰਜਾਬ' ਸਮੇਤ ਕਈ ਫਿਲਮਾਂ 'ਚ ਅਲੱਗ ਅਲੱਗ ਕਿਰਦਾਰ ਨਿਭਾ ਕੇ ਆਪਣੀ ਬਹੁਮੁਖੀ ਪ੍ਰਤਿਭਾ ਦਾ ਸਬੂਤ ਦਿੱਤਾ ।ਫਿਲਮ 'ਚੱਕ ਦੇ ਫੱਟੇ' 'ਚ ਜਿਸ ਤਰਾਂ ਦੀ ਕਮੇਡੀ ਕਰਕੇ ਉਨਾਂ ਨੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ ਉਹ ਕਿਸੇ ਤੋਂ ਲੁਕਿਆ ਨਹੀਂ ।

ਹੋਰ ਵੇਖੋ :ਕੌਣ ਸੀ ਦੁੱਲਾ ਭੱਟੀ ਅਤੇ ਲੋਹੜੀ ਦੇ ਗੀਤਾਂ ‘ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ ,ਜਾਣੋ ਸਾਰੀ ਕਹਾਣੀ

https://www.youtube.com/watch?v=bHcbTFGlkhM

ਪਰ ਪੰਜਾਬੀ ਫਿਲਮਾਂ ਦਾ ਇਹ ਉਭਰਦਾ ਸਿਤਾਰਾ ਸਾਡੇ ਵਿਚਕਾਰ ਕੁਝ ਕੁ ਦਿਨਾਂ ਦਾ ਮਹਿਮਾਨ ਹੈ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ। ੧੦ ਜਨਵਰੀ ਨੂੰ ਮੁੰਬਈ 'ਚ ਦਿਲ ਦਾ ਦੌਰਾ ਪੈਣ ਕਰਕੇ ਉਨਾਂ ਦਾ ਦਿਹਾਂਤ ਹੋ ਗਿਆ।ਵਿਵੇਕ ਸ਼ੌਕ ਸਿਰਫ 47 ਸਾਲ ਦੇ ਸਨ ।ਵਿਵੇਕ ਸ਼ੌਕ ਨੇ ਸਿਰਫ ਪੰਜਾਬੀ ਫਿਲਮਾਂ 'ਚ ਹੀ ਕੰਮ ਨਹੀਂ ਕੀਤਾ ਨਿੱਜੀ ਜ਼ਿੰਦਗੀ 'ਚ ਉਹ ਬੇਹੱਦ ਭਾਵੁਕ ਅਤੇ ਧਾਰਮਿਕ ਸ਼ਖਸ਼ੀਅਤ ਦੇ ਮਾਲਕ ਸਨ ।

https://www.youtube.com/watch?v=Vj_LudggmuM

ਉਹ ਨਿਰੰਕਾਰੀ ਮਿਸ਼ਨ ਨਾਲ ਜੁੜੇ ਹੋਏ ਸਨ 'ਤੇ ਇਸ ਧਾਰਮਿਕ ਪ੍ਰਵਿਰਤੀ ਕਾਰਨ  ਹੀ ਉਹ ਇਨਸਾਨੀਅਤ ਦੀ ਸੇਵਾ 'ਚ ਵਿਸ਼ਵਾਸ਼ ਰੱਖਦੇ ਸਨ । ਉਹ ਅਕਸਰ ਧਾਰਮਿਕ ਸਮਾਗਮਾਂ 'ਚ ਹਿੱਸਾ ਲੈਂਦੇ ਤੇ ਅਕਸਰ ਆਪਣੀਆਂ ਧਾਰਮਿਕ ਸਪੀਚਾਂ 'ਚ ਲੋਕਾਂ ਨੂੰ ਧਰਮ ਨਾਲ ਜੁੜਨ ਦੀ ਪ੍ਰੇਰਨਾ ਦੇਂਦੇ ।

https://www.youtube.com/watch?v=VqzZkUP2mpg

ਉਹ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨਾਂ ਦੀਆਂ ਫਿਲਮਾਂ 'ਚ ਨਿਭਾਏ ਗਏ  ਕਿਰਦਾਰ ਯਾਦਗਾਰ ਹੋ ਨਿੱਬੜੇ ਹਨ ।ਉਨ੍ਹਾਂ ਦੇ ਨਿਭਾਏ ਕਿਰਦਾਰਾਂ ਦੇ ਬਦੌਲਤ ਉਹ ਆਪਣੀ ਮੌਜੂਦਗੀ ਦਰਜ ਕਰਵਾਉਂਦੇ ਰਹਿਣਗੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network