ਜਾਣੋ ਪਿਆਜ਼ ਰਸ ਦੇ ਗੁਣਕਾਰੀ ਫਾਇਦਿਆਂ ਬਾਰੇ, ਵਾਲਾਂ ਲਈ ਹੈ ਲਾਭਕਾਰੀ
ਪਿਆਜ਼ ਭਾਵੇਂ ਅੱਖਾਂ ‘ਚ ਪਾਣੀ ਲਿਆ ਦਿੰਦਾ ਹੈ ਪਰ ਇਹ ਗੁਣਾਂ ਨਾਲ ਭਰਿਆ ਹੋਇਆ ਹੈ। ਪਿਆਜ਼ ਦੇ ਰਸ 'ਚ ਵਿਟਾਮਿਨ-A, ਬੀ-6, ਸੀ ਅਤੇ ਈ ਤੋਂ ਇਲਾਵਾ ਸਲਫਰ, ਸੋਡੀਅਮ, ਪੋਟਾਸ਼ੀਅਮ, ਵਰਗੇ ਕਈ ਹੋਰ ਗੁਣਕਾਰੀ ਤੱਤ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਪਿਆਜ਼ ਦੀ ਵਰਤੋਂ ਦੇ ਨਾਲ ਵਾਲਾਂ ਨੂੰ ਕਿਹੜੇ ਫਾਇਦੇ ਮਿਲਦੇ ਨੇ ।
Image Source – Google
ਹੋਰ ਪੜ੍ਹੋ : ਗ੍ਰੀਨ ਕੌਫੀ ਦੇ ਹਨ ਕਈ ਫਾਇਦੇ, ਕਈ ਬਿਮਾਰੀਆਂ ‘ਚ ਹੈ ਲਾਭਦਾਇਕ
Image Source – Google
ਪਿਆਜ਼ ਦਾ ਰਸ ਨਵੇਂ ਵਾਲਾਂ ਨੂੰ ਉੱਗਣ ਅਤੇ ਵਾਲਾਂ ਦੇ ਵਧਣ ਵਿਚ ਸਹਾਇਤਾ ਕਰਦਾ ਹੈ। ਹਫਤੇ ਵਿਚ ਘੱਟੋ ਘੱਟ ਦੋ ਵਾਰ ਪਿਆਜ਼ ਦਾ ਰਸ ਸਿਰ 'ਤੇ ਲਗਾਓ। ਤੁਸੀਂ ਕੱਪੜੇ ਦੀ ਮਦਦ ਨਾਲ ਇਸ ਨੂੰ ਸਿੱਧੇ ਖੋਪੜੀ 'ਤੇ ਲਗਾ ਸਕਦੇ ਹੋ। ਪਿਆਜ਼ ਦੇ ਜੂਸ ਵਿੱਚ ਭਰਪੂਰ ਗੰਧਕ ਹੁੰਦਾ ਹੈ, ਜੋ ਕਿ ਖੋਪੜੀ ਦੇ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦਾ ਹੈ।
Image Source – Google
ਪਿਆਜ਼ ਦੇ ਰਸ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਜਦੋਂ ਅਸੀਂ ਇਸ ਨੂੰ ਵਾਲਾਂ ਦੀਆਂ ਜੜ੍ਹਾਂ ਜਾਂ ਖੋਪੜੀ ਵਿਚ ਲਗਾਉਂਦੇ ਹਾਂ, ਤਾਂ ਇਹ ਸਿਰ ਦੀ ਚਮੜੀ ‘ਚ ਕਿਸੇ ਵੀ ਫੰਗਲ ਇਨਫੈਕਸ਼ਨ ਨੂੰ ਵੱਧਣ ਨਹੀਂ ਦਿੰਦਾ । ਇਸ ਦੇ ਕਾਰਨ, ਸਾਡੀ ਖੋਪੜੀ ਦੀ ਚਮੜੀ ਤੰਦਰੁਸਤ ਹੋ ਜਾਂਦੀ ਹੈ ਅਤੇ ਵਾਲਾਂ ਦਾ ਚੰਗਾ ਵਿਕਾਸ ਅਤੇ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਨੇ। ਇਸ ਦੀ ਵਰਤੋਂ ਦੇ ਨਾਲ ਵਾਲਾਂ ਦੀ ਲੰਬਾਈ ਵੀ ਵੱਧਦੀ ਹੈ।