ਬਾਲੀਵੁੱਡ ਦੇ ਸਭ ਤੋਂ ਵੱਡੇ ਖਲਨਾਇਕ ਅਮਰੀਸ਼ ਪੁਰੀ ਆਏ ਸੀ ਹੀਰੋ ਬਣਨ, ਜਾਣੋ ਅਜਿਹਾ ਕੀ ਹੋਇਆ ਕਿ ਬਣ ਗਏ ਖਲਨਾਇਕ
ਬਾਲੀਵੁੱਡ ਦਾ ਸਭ ਤੋਂ ਵੱਡੇ ਖਲਨਾਇਕ ਅਮਰੀਸ਼ ਪੁਰੀ ਆਇਆ ਸੀ ਹੀਰੋ ਬਣਨ, ਜਾਣੋ ਅਜਿਹਾ ਕੀ ਹੋਇਆ ਕਿ ਬਣ ਗਏ ਖਲਨਾਇਕ : ਅਮਰੀਸ਼ ਪੁਰੀ ਅਜਿਹੀ ਸਖਸ਼ੀਅਤ ਜਿੰਨ੍ਹਾਂ ਨੇ ਅਜਿਹੇ ਖਲਨਾਇਕ ਦੇ ਕਿਰਦਾਰ ਨਿਭਾਏ ਜਿਹੜੇ ਲੋਕਾਂ ਦੇ ਦਿਲਾਂ 'ਚ ਵੱਸ ਗਏ ਹਨ। ਫਿਲਮ ਪ੍ਰੇਮੀ ਲੋਕ ਉਹਨਾਂ ਦੇ ਸਾਹਮਣੇ ਆਉਣ ਤੇ ਅਸਲ 'ਚ ਡਰਨ ਲੱਗੇ ਸੀ। ਪਰ ਅਮਰੀਸ਼ ਪੁਰੀ ਅਜਿਹਾ ਨਹੀਂ ਚਾਹੁੰਦੇ ਸੀ ਉਹ ਮੁੰਬਈ ਨਾਇਕ ਬਣਨ ਆਏ ਸੀ ਪਰ ਜਿੱਥੇ ਵੀ ਜਾਂਦੇ ਡਾਇਰੈਕਟਰ ਕਹਿੰਦੇ ਸੀ ਕਿ ਉਹਨਾਂ ਦਾ ਚਿਹਰਾ ਹੀਰੋ ਵਰਗਾ ਨਹੀਂ ਸੀ। ਅਮਰੀਸ਼ ਪੁਰੀ ਨੇ 30 ਸਾਲ ਤੋਂ ਵੀ ਜ਼ਿਆਦਾ ਵੇਲੇ ਤੱਕ ਫਿਲਮਾਂ ਵਿੱਚ ਕੰਮ ਕੀਤਾ ਅਤੇ ਨਾਕਾਰਾਤਮਕ ਭੂਮਿਕਾਵਾਂ ਨੂੰ ਇਸ ਪ੍ਰਭਾਵੀ ਢੰਗ ਨਾਲ ਨਿਭਾਇਆ ਕਿ ਹਿੰਦੀ ਫਿਲਮਾਂ ਵਿੱਚ ਉਹ ਮਾੜੇ ਆਦਮੀ ਦਾ ਚਿਨ੍ਹ ਬਣ ਗਏ।
know about amrish puri life and family filmy journey
ਚਰਿੱਤਰ ਅਭਿਨੇਤਾ ਮਦਨ ਪੁਰੀ ਦੇ ਛੋਟੇ ਭਰਾ ਅਮਰੀਸ਼ ਪੁਰੀ ਜਵਾਨੀ ਦੇ ਦਿਨਾਂ ਵਿੱਚ ਹੀਰੋ ਬਣਨ ਮੁੰਬਈ ਪਹੁੰਚੇ। ਨਾਇਕ ਦੇ ਤੌਰ ਉੱਤੇ ਮੌਕਾ ਨਾ ਮਿਲਣ ਕਰਕੇ ਅਮਰੀਸ਼ ਪੁਰੀ ਨੇ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਖਾਸੀ ਪ੍ਰਿਸੱਧੀ ਕਮਾਈ। ਰੋਹਬਦਾਰ ਸਖਸ਼ੀਅਤ, ਦਮਦਾਰ ਅਵਾਜ਼ ਜਦ ਸਕਰੀਨ 'ਤੇ ਆਉਂਦੇ ਸਨ ਮੋਗੈਬੋਂ ਯਾਨੀ ਅਮਰੀਸ਼ ਪੁਰੀ, ਤਾਂ ਵੇਖਣ ਵਾਲੇ ਕਾਇਲ ਹੋ ਜਾਂਦੇ ਸਨ।
know about amrish puri life and family filmy journey
ਪਰ ਆਪਣੀ ਕਲਾ ਦਾ ਲੋਹਾ ਮਨਵਾਉਣ ਵਾਲੇ ਅਤੇ 400 ਤੋਂ ਵੱਧ ਫ਼ਿਲਮਜ਼ ਕਰਨ ਵਾਲੇ ਅਮਰੀਸ਼ ਪੁਰੀ ਦੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ 40 ਸਾਲ ਦੀ ਉਮਰੇ ਨਾਟਕਕਾਰ ਵਿਜੇ ਤੇਂਦੂਲਕਰ ਦੇ ਨਾਟਕ 'ਤੇ ਅਧਾਰਿਤ ਇੱਕ ਮਰਾਠੀ ਫਿਲਮ "ਸ਼ਾਨਤਾਤਾ-ਕੋਰਟ ਚਲੋ ਆਹੇ" ਤੋਂ ਹੋਈ ਸੀ। ਜਿਸ 'ਚ ਉਹਨਾਂ ਨੇ ਇੱਕ ਅੰਨ੍ਹੇ ਭਿਖਾਰੀ ਦਾ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ।
know about amrish puri life and family filmy journey
70 ਦੇ ਦਹਾਕੇ ਵਿੱਚ ਉਨ੍ਹਾਂ ਨੇ 'ਨਿਸ਼ਾਂਤ', 'ਮੰਥਨ', 'ਭੂਮਿਕਾ', 'ਆਕਰੋਸ਼' ਵਰਗੀਆਂ ਕਈ ਫ਼ਿਲਮਾਂ ਕੀਤੀਆਂ। 80 ਦੇ ਦਹਾਕੇ ਵਿੱਚ ਉਨ੍ਹਾਂ ਨੇ ਬਤੌਰ ਖਲਨਾਇਕ ਕਈ ਯਾਦਕਾਰ ਭੂਮਿਕਾਵਾਂ ਨਿਭਾਈਆਂ।ਸਾਲ 1987 ਵਿੱਚ ਆਈ 'ਮਿਸਟਰ ਇੰਡੀਆ' ਫ਼ਿਲਮ ਵਿੱਚ ਉਨ੍ਹਾਂ ਦਾ ਕਿਰਦਾਰ 'ਮੋਗੈਂਬੋ' ਬੇਹੱਦ ਮਸ਼ਹੂਰ ਹੋਇਆ। ਫ਼ਿਲਮ ਦਾ ਡਾਇਲੌਗ 'ਮੋਗੈਂਬੋ ਖੁਸ਼ ਹੋਇਆ', ਅੱਜ ਵੀ ਲੋਕਾਂ ਦੇ ਜ਼ਹਿਨ 'ਚ ਬਰਕਰਾਰ ਹੈ।
ਹੋਰ ਵੇਖੋ : ਮਾਣਕ ਮੇਲਾ : ਜਾਣੋ ਕਦੋਂ ਤੇ ਕਿਹੜੇ ਗਾਇਕ ਕੁਲਦੀਪ ਮਾਣਕ ਦੀਆਂ ਯਾਦਾਂ ਕਰਨਗੇ ਤਾਜ਼ਾ
know about amrish puri life and family filmy journey
ਅਮਰੀਸ਼ ਪੁਰੀ ਆਪਣੇ ਕਰੀਅਰ ਦੇ ਆਖਰੀਲੇ ਸਾਲਾਂ 'ਚ ਚਰਿੱਤਰ ਭੂਮਿਕਾਵਾਂ ਕਰਨ ਲੱਗੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 'ਪਰਦੇਸ', 'ਤਾਲ' ਅਤੇ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਵਰਗੀਆਂ ਫ਼ਿਲਮਾਂ 'ਚ ਅਜਿਹੇ ਕਿਰਦਾਰ ਨਿਭਾਏ ਕਿ ਅੱਜ ਵੀ ਦਰਸ਼ਕਾਂ ਦੇ ਦਿਲਾਂ 'ਚ ਅਮਰੀਸ਼ ਪੁਰੀ ਉਸੇ ਤਰਾਂ ਧੜਕ ਰਹੇ ਹਨ।ਪਰ ਉਹ ਸਮਾਂ ਵੀ ਆਈਆਂ ਜਦੋਂ ਫ਼ਿਲਮੀ ਸਿਤਾਰਿਆਂ ਦੇ ਆਸਮਾਨ ਚੋਂ ਇਹ ਚਮਕਦਾ ਸਿਤਾਰਾ ਗਾਇਬ ਹੋ ਗਿਆ ਅਤੇ 12 ਜਨਵਰੀ 2005 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।