ਪੰਜਾਬ ਦੇ ਰਹਿਣ ਵਾਲੇ ਵਿਨੋਦ ਮਹਿਰਾ ਦੇ ਸੁੱਹਪਣ 'ਤੇ ਮਰ ਮਿਟੀਆਂ ਸਨ ਕਈ ਹੀਰੋਇਨਾਂ,ਜਾਣੋ ਪੂਰੀ ਕਹਾਣੀ
ਵਿਨੋਦ ਮਹਿਰਾ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਬਾਲੀਵੁੱਡ 'ਚ ਵੱਡਾ ਮੁਕਾਮ ਹਾਸਲ ਕੀਤਾ ਸੀ । ਉਨ੍ਹਾਂ ਦਾ ਸਬੰਧ ਵੀ ਪੰਜਾਬ ਦੇ ਨਾਲ ਹੈ । ਉਨ੍ਹਾਂ ਦਾ ਜਨਮ ਅੰਮ੍ਰਿਤਸਰ 'ਚ ਹੋਇਆ ਸੀ ।ਉਹ ਏਨੇ ਖੁਬਸੂਰਤ ਸਨ ਕਿਨ ਉਨ੍ਹਾਂ ਦੇ ਸਮੇਂ ਦੌਰਾਨ ਕਈ ਹੀਰੋਇਨਾਂ ਉਨ੍ਹਾਂ 'ਤੇ ਫਿਦਾ ਸਨ ।
ਹੋਰ ਵੇਖੋ:ਹੋਲੀ ਦੇ ਤਿਉਹਾਰ ਦੀਆਂ ਰੌਣਕਾਂ,ਹੋਲੀ ਤੋਂ ਇੱਕ ਦਿਨ ਪਹਿਲਾਂ ਕਿਉਂ ਹੁੰਦਾ ਹੈ ਹੋਲਿਕਾ ਦਹਿਣ,ਜਾਣੋ ਪੂਰੀ ਕਹਾਣੀ
vinod mehra
ਵਿਨੋਦ ਮਹਿਰਾ ਵਿਨੋਦ ਮਹਿਰਾ ਆਪਣੇ ਜ਼ਮਾਨੇ ਦੇ ਪ੍ਰਸਿੱਧ ਅਦਾਕਾਰ ਸਨ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦੱਸਾਂਗੇ । ਜੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਣ । ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਅਤੇ ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 45 ਸਾਲ ਦੀ ਸੀ ।
ਹੋਰ ਵੇਖੋ:ਆਪਣੇ ਸਮੇਂ ‘ਚ ਮਸ਼ਹੂਰ ਰਹੀ ਗਾਇਕਾ ਰਣਜੀਤ ਕੌਰ ਨੇ ਮੁਹੰਮਦ ਰਫ਼ੀ ਨਾਲ ਵੀ ਗਾਏ ਨੇ ਗੀਤ
vinod mehra
ਤੇਰਾਂ ਫਰਵਰੀ 1945’ਚ ਅੰਮ੍ਰਿਤਸਰ ‘ਚ ਪੈਦਾ ਹੋਏ ਵਿਨੋਦ ਮਹਿਰਾ ਨੇ ਬਾਲੀਵੁੱਡ ‘ਚ ਆਪਣੀ ਅਦਾਕਾਰੀ ਦੇ ਜ਼ਰੀਏ ਆਪਣੀ ਖਾਸ ਪਹਿਚਾਣ ਬਣਾਈ । 1958 ‘ਚ ਉਹ ਫਿਲਮ ‘ਰਾਗਿਨੀ’ ‘ਚ ਇੱਕ ਚਾਈਲਡ ਆਰਟਿਸਟ ਦੇ ਰੂਪ ‘ਚ ਪਹਿਲੀ ਵਾਰ ਫਿਲਮਾਂ ‘ਚ ਨਜ਼ਰ ਆਏ ਸਨ । ਇਸ ਤੋਂ ਬਾਅਦ 1971 ‘ਚ ਉਹ ਇੱਕ ਫਿਲਮ ‘ਰੀਤਾ’ ‘ਚ ਲੀਡ ਰੋਲ ‘ਚ ਨਜ਼ਰ ਆਏ ਸਨ । ਇਸ ਫਿਲਮ ‘ਚ ਉਨ੍ਹਾਂ ਨੇ ਅਦਾਕਾਰਾ ਤਨੁਜਾ ਸੀ । ਆਪਣੇ ਸਟਾਇਲ ਅਤੇ ਆਪਣੀ ਖੂਬਸੂਰਤ ਦਿੱਖ ਕਾਰਨ ਵਿਨੋਦ ਮਹਿਰਾ ਅਭਿਨੇਰੀਆਂ ‘ਚ ਕਾਫੀ ਹਰਮਨ ਪਿਆਰੇ ਸਨ ਅਤੇ ਹਰ ਅਦਾਕਾਰਾ ਉਨ੍ਹਾਂ ਦੇ ਕਰੀਬ ਆਉਣਾ ਚਾਹੁੰਦੀ ਸੀ ।
ਹੋਰ ਵੇਖੋ:ਗੀਤਾਂ ‘ਚ ‘ਸੁੱਚੇ ਸੁਰਮੇ’ ਦੀ ਬਹਾਦਰੀ ਦਾ ਹੁੰਦਾ ਰਿਹਾ ਹੈ ਜਿਕਰ, ਕੌਣ ਸੀ ਸੁੱਚਾ ਸੁਰਮਾ, ਜਾਣੋਂ ਪੂਰੀ ਕਹਾਣੀ
vinod mehra
ਵਿਨੋਦ ਮਹਿਰਾ ਨੇ ਤਿੰਨ ਵਿਆਹ ਕੀਤੇ ਸਨ । ਪਰ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਬਹੁਤੀ ਖੁਸ਼ਹਾਲ ਨਹੀਂ ਸੀ । ਉਨ੍ਹਾਂ ਨੇ ਪਹਿਲਾ ਵਿਆਹ ਮੀਨਾ ਬਰੋਕਾ ਨਾਲ ਕੀਤਾ । ਵਿਆਹ ਤੋਂ ਬਾਅਦ ਹੀ ਵਿਨੋਦ ਮਹਿਰਾ ਨੂੰ ਹਾਰਟ ਅਟੈਕ ਆ ਗਿਆ ਅਤੇ ਇਹ ਵਿਆਹ ਉਦੋਂ ਹੀ ਖਤਮ ਹੋ ਗਿਆ ।
ਹੋਰ ਵੇਖੋ:ਖੰਡੇ ਤੋਂ ਖਾਲਸਾ ‘ਚ ਜੈਜ਼ੀ ਬੀ ਨੇ ਖਾਲਸੇ ਦੀ ਮਹਿਮਾ ਦਾ ਕੀਤਾ ਹੈ ਗੁਣਗਾਣ,ਸੁਣੋ ਜੈਜ਼ੀ ਬੀ ਦਾ ਨਵਾਂ ਧਾਰਮਿਕ ਗੀਤ
Vinod-Mehra-former-Indian-actor
ਜਦੋਂ ਵਿਨੋਦ ਮਹਿਰਾ ਠੀਕ ਹੋਏ ਤਾਂ ਉਨ੍ਹਾਂ ਨੇ ਮੁੜ ਤੋਂ ਬਿੰਦਿਆ ਗੋਸਵਾਮੀ ਨਾਲ ਵਿਆਹ ਕਰਵਾਇਆ ਹਾਲਾਂਕਿ ਉਨ੍ਹਾਂ ਨੇ ਮੀਨਾ ਤੋਂ ਤਲਾਕ ਨਹੀਂ ਸੀ ਲਿਆ ਪਰ ਇਹ ਵਿਆਹ ਵੀ ਸਿਰੇ ਨਹੀਂ ਚੜ ਸਕਿਆ ਅਤੇ ਬਾਅਦ ‘ਚ ਬਿੰਦਿਆ ਨੇ ਵੀ ਡਾਇਰੈਕਟਰ ਜੇਪੀ ਦੱਤਾ ਨਾਲ ਵਿਆਹ ਕਰਵਾ ਲਿਆ । ਇਸ ਤੋਂ ਬਾਅਦ ਵਿਨੋਦ ਮਹਿਰਾ ਇਕਲਾਪੇ ਦੀ ਜ਼ਿੰਦਗੀ ਜੀਅ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਦੀਆਂ ਨਜ਼ਦੀਕੀਆਂ ਰੇਖਾ ਨਾਲ ਹੋ ਗਈਆਂ ।
Vinod mehra with Rekha
ਮੀਡੀਆ ਰਿਪੋਰਟਸ ਰੇਖਾ ਨਾਲ ਉਨ੍ਹਾਂ ਦੇ ਵਿਆਹ ਦਾ ਦਾਅਵਾ ਕਰਦੀਆਂ ਨੇ ।ਮੀਡੀਆ ਰਿਪੋਰਟਸ ਮੁਤਾਬਕ ਰੇਖਾ ਨਾਲ ਵੀ ਉਨ੍ਹਾਂ ਦੀਆਂ ਨਜ਼ਦੀਕੀਆਂ ਵਿਆਹ 'ਚ ਤਬਦੀਲ ਹੋ ਗਈਆਂ ਸਨ ।ਦੱਸਿਆ ਜਾਂਦਾ ਹੈ ਕਿ ਰੇਖਾ ਨਾਲ ਵਿਆਹ ਦੀ ਖ਼ਬਰ ਤੋਂ ਉਨ੍ਹਾਂ ਦੀ ਮਾਂ ਬੇਹੱਦ ਨਰਾਜ਼ ਸਨ । ਆਖਿਰਕਾਰ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਜ਼ਰੀਏ ਪਛਾਣ ਬਨਾਉਣ ਵਾਲਾ ਇਹ ਅਦਾਕਾਰ ਇਸ ਫਾਨੀ ਸੰਸਾਰ ਨੂੰ ਪੰਤਾਲੀ ਸਾਲ ਦੀ ਉਮਰ 'ਚ ਅਲਵਿਦਾ ਕਹਿ ਗਿਆ ਸੀ ।