ਇਸ ਸ਼ਖਸ ਦੀ ਆਵਾਜ਼ ਕੰਵਰ ਗਰੇਵਾਲ ਦੀ ਆਵਾਜ਼ ਦਾ ਪਾਉਂਦੀ ਹੈ ਭੁਲੇਖਾ,ਵੀਡੀਓ ਵਾਇਰਲ

Reported by: PTC Punjabi Desk | Edited by: Shaminder  |  October 03rd 2019 03:38 PM |  Updated: October 03rd 2019 03:38 PM

ਇਸ ਸ਼ਖਸ ਦੀ ਆਵਾਜ਼ ਕੰਵਰ ਗਰੇਵਾਲ ਦੀ ਆਵਾਜ਼ ਦਾ ਪਾਉਂਦੀ ਹੈ ਭੁਲੇਖਾ,ਵੀਡੀਓ ਵਾਇਰਲ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ 'ਚ ਇੱਕ ਸ਼ਖਸ ਹੁਬਹੂ ਕੰਵਰ ਗਰੇਵਾਲ ਵਾਂਗ ਗਾ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਹਾਲ 'ਚ ਹੀ ਆਰ ਨੇਤ ਦਾ ਗੀਤ ਆਇਆ ਸੀ । ਇਹ ਗੀਤ ਆਰ ਨੇਤ ਅਤੇ ਸਪਨਾ ਚੌਧਰੀ 'ਤੇ ਫ਼ਿਲਮਾਇਆ ਗਿਆ ਸੀ । ਇਸ ਗੀਤ 'ਤੇ ਇਹ ਸ਼ਖਸ ਟਿਕਟੌਕ ਬਣਾਉਂਦਾ ਨਜ਼ਰ ਆ ਰਿਹਾ ਹੈ ਅਤੇ ਉਸ ਨੇ ਕੰਵਰ ਗਰੇਵਾਲ ਦੇ ਅੰਦਾਜ਼ 'ਚ ਇਸ ਗੀਤ ਨੂੰ ਗਾਇਆ ਹੈ ।

https://www.instagram.com/p/B3JbLaMlFsu/

ਇਸ ਸ਼ਖਸ ਦੀ ਆਵਾਜ਼ ਸੁਣ ਕੇ ਇੱਕ ਵਾਰ ਤਾਂ ਤੁਹਾਨੂੰ ਇਹੀ ਭੁਲੇਖਾ ਪਵੇਗਾ ਕਿ ਸ਼ਾਇਦ ਕੰਵਰ ਗਰੇਵਾਲ ਹੀ ਗਾ ਰਹੇ ਨੇ । ਆਏ ਦਿਨ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੇ ਨੇ ।

kanwar grewal के लिए इमेज परिणाम

ਸੋਸ਼ਲ ਮੀਡੀਆ ਦੇ ਜ਼ਰੀਏ ਕਈ ਲੋਕ ਸਟਾਰ ਬਣ ਚੁੱਕੇ ਨੇ । ਉਨ੍ਹਾਂ ਵਿੱਚੋਂ ਰਾਨੂੰ ਮੰਡਲ,ਨੀਟੂ ਸ਼ਟਰਾਂ ਵਾਲਾ,ਸੋਨੀ ਕਰਿਊ ਸਣੇ ਕਈ ਲੋਕ ਸ਼ਾਮਿਲ ਹਨ । ਜਿਨ੍ਹਾਂ ਨੂੰ ਸੋਸ਼ਲ ਮੀਡੀਆਂ ਨੇ ਰਾਤੋ ਰਾਤ ਸਟਾਰ ਬਣਾ ਦਿੱਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network