ਨਵ ਬਾਜਵਾ ਨਿਰਦੇਸ਼ਿਤ ਫ਼ਿਲਮ 'ਕਿੱਟੀ ਪਾਰਟੀ' ਦੀ ਰਿਲੀਜ਼ ਤਰੀਕ 'ਚ ਹੋਇਆ ਬਦਲਾਅ, ਹੁਣ ਇਸ ਦਿਨ ਹੋਵੇਗੀ ਰਿਲੀਜ਼

Reported by: PTC Punjabi Desk | Edited by: Aaseen Khan  |  August 28th 2019 11:25 AM |  Updated: August 28th 2019 11:31 AM

ਨਵ ਬਾਜਵਾ ਨਿਰਦੇਸ਼ਿਤ ਫ਼ਿਲਮ 'ਕਿੱਟੀ ਪਾਰਟੀ' ਦੀ ਰਿਲੀਜ਼ ਤਰੀਕ 'ਚ ਹੋਇਆ ਬਦਲਾਅ, ਹੁਣ ਇਸ ਦਿਨ ਹੋਵੇਗੀ ਰਿਲੀਜ਼

ਅਦਾਕਾਰ ਅਤੇ ਨਿਰਦੇਸ਼ਕ ਨਵ ਬਾਜਵਾ ਜਿੰਨ੍ਹਾਂ ਦੀ ਅਦਾਕਾਰੀ ਨੇ ਹਰ ਕਿਸੇ ਦਾ ਦਿਲ ਜਿੱਤਿਆ ਹੈ। ਨਵ ਬਾਜਵਾ ਵੱਲੋਂ ਡਾਇਰੈਕਟ ਕੀਤੀ ਫ਼ਿਲਮ 'ਕਿੱਟੀ ਪਾਰਟੀ' ਜਿਸ ਦਾ ਐਲਾਨ ਪਿਛਲੇ ਸਾਲ ਕੀਤਾ ਗਿਆ ਸੀ। ਪਹਿਲਾਂ ਇਹ ਫ਼ਿਲਮ 12 ਜੁਲਾਈ 2019 ਨੂੰ ਰਿਲੀਜ਼ ਹੋਣ ਜਾ ਰਹੀ ਸੀ ਪਰ ਕੁਝ ਕਾਰਨਾਂ ਕਰਕੇ ਰਿਲੀਜ਼ ਤਰੀਕ ਬਦਲ ਕੇ 4 ਅਕਤੂਬਰ ਰੱਖ ਦਿੱਤੀ ਗਈ ਸੀ। ਪਰ ਹੁਣ ਇੱਕ ਵਾਰ ਫਿਰ ਇਸ 'ਚ ਬਦਲਾਅ ਕੀਤਾ ਗਿਆ ਹੈ। ਫ਼ਿਲਮ ਰਿਲੀਜ਼ ਇੱਕ ਮਹੀਨਾ ਅੱਗੇ ਵਧਾ ਦਿੱਤੀ ਗਈ ਹੈ। ਹੁਣ ਫ਼ਿਲਮ ਕਿੱਟੀ ਪਾਰਟੀ 22 ਨਵੰਬਰ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।

 

View this post on Instagram

 

Get ready for KITTY PARTY releasing on 22 November @navbajwa_actor @ikainaatarora @officialranaranbir @jaswinderbhalla

A post shared by Gurpreet Ghuggi (@ghuggigurpreet) on

ਹੋਰ ਵੇਖੋ  :ਸਿੱਧੂ ਮੂਸੇ ਵਾਲਾ ਦੀ ਕਲਮ , ਦਿਲਪ੍ਰੀਤ ਢਿੱਲੋਂ ਦੀ ਆਵਾਜ਼ , ਤੇ ਮਨੀ ਔਜਲਾ ਦਾ ਮਿਊਜ਼ਿਕ , ਦੇਖੋ ਵੀਡੀਓ

ਇਸ ਬਾਰੇ ਜਾਣਕਾਰੀ ਫ਼ਿਲਮ ਦਾ ਨਵਾਂ ਪੋਸਟਰ ਸਾਂਝਾ ਕਰਕੇ ਦਿੱਤੀ ਗਈ ਹੈ। ਇਹ ਫ਼ਿਲਮ ਕਾਮੇਡੀ ਜੌਨਰ ਦੀ ਫ਼ਿਲਮ ਹੋਣ ਵਾਲੀ ਹੈ ਜਿਸ ‘ਚ ਮੈਗਾ ਸਟਾਰਕਾਸਟ ਦੇਖਣ ਨੂੰ ਮਿਲਣ ਵਾਲੀ ਹੈ।ਦੱਸ ਦਈਏ ਇਸ ਫ਼ਿਲਮ ‘ਚ ਕਾਇਨਾਤ ਅਰੋੜਾ, ਮਨੀ ਬੋਪਾਰਾਏ, ਨੀਲੂ ਕੋਹਲੀ, ਅਨੀਤਾ ਦੇਵਗਨ, ਉਪਾਸਨਾ ਸਿੰਘ ਅਤੇ ਇਹਨਾਂ ਤੋਂ ਇਲਾਵਾ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਨਵ ਬਾਜਵਾ, ਰਾਣਾ ਰਣਬੀਰ ਅਤੇ ਜਸਵਿੰਦਰ ਭੱਲਾ ਲੀਡ ਰੋਲ ਨਿਭਾ ਰਹੇ ਹਨ।ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਨਵ ਬਾਜਵਾ ਵੱਲੋਂ ਕੀਤਾ ਗਿਆ ਹੈ। ਜਗਜੀਤ ਸਿੰਘ ਐਰੀ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਦੇਖਣਾ ਹੋਵੇਗਾ ਦਰਸ਼ਕ ਇਸ ‘ਕਿਟੀ ਪਾਰਟੀ’ ਪਾਰਟੀ ਦਾ ਕਿੰਨ੍ਹਾਂ ਕੁ ਅਨੰਦ ਮਾਣਦੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network