ਬੈਂਡ ਵਾਜੇ ਫ਼ਿਲਮ ਦਾ ਪੰਜਵਾਂ ਗੀਤ ਕਿੱਥੇ ਪਿੱਤਲ-ਪਿੱਤਲ ਕਿੱਥੇ ਸੋਨਾ, ਹੋਇਆ ਰਿਲੀਜ਼
ਫ਼ਿਲਮ ਬੈਂਡ ਵਾਜੇ ਦਾ ਗੀਤ ਕਿੱਥੇ ਪਿੱਤਲ-ਪਿੱਤਲ ਕਿਥੇ ਸੋਨਾ ਰਿਲੀਜ਼ ਹੋ ਚੁੱਕਿਆ ਹੈ। ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਇਸ ਗੀਤ ਨੂੰ ਮੈਂਡੀ ਤੱਖੜ ਅਤੇ ਬਿੰੰਨੂ ਢਿੱਲੋਂ ਫ਼ਿਲਮਾਇਆ ਗਿਆ ਹੈ । ਗੀਤ 'ਚ ਮੁੰਡੇ ਦੀ ਤੁਲਨਾ ਪਿੱਤਲ ਨਾਲ ਕੀਤੀ ਗਈ ਹੈ । ਇਹ ਇੱਕ ਰੋਮਾਂਟਿਕ ਗੀਤ ਹੈ ਅਤੇ ਇਹ ਇਸ ਫ਼ਿਲਮ ਦਾ ਪੰਜਵਾਂ ਗੀਤ ਹੈ ।
ਹੋਰ ਵੇਖੋ :ਅੱਜ ਤੋਂ ਕੁਝ ਸਾਲ ਪਹਿਲਾਂ ਇਸ ਤਰ੍ਹਾਂ ਦਾ ਅੰਦਾਜ਼ ਸੀ ਗੁਲਾਬੀ ਕੁਵੀਨ ਜੈਸਮੀਨ ਸੈਂਡਲਾਸ ਦਾ,ਵੇਖੋ ਵੀਡੀਓ
https://www.youtube.com/watch?v=vjj6skedkCw
ਗੀਤ ਨੂੰ ਗੁਰਸ਼ਬਦ ਨੇ ਗਾਇਆ ਹੈ,ਜਦਕਿ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਨੇ ,ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ ।ਇਸ ਫ਼ਿਲਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਲੋਕਾਂ ਨੂੰ ਇਸ ਫ਼ਿਲਮ ਦੇ ਗੀਤ ਵੀ ਬੇਹੱਦ ਪਸੰਦ ਆ ਰਹੇ ਨੇ ।
band vaaje new song
ਬਿੰਨੂ ਢਿੱਲੋਂ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੀ ਬਦੌਲਤ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ,ਉਨ੍ਹਾਂ ਨੇ ਆਪਣੀਆਂ ਫ਼ਿਲਮਾਂ 'ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਨੇ ।