'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਟੀਜ਼ਰ ਹੋਇਆ ਰਿਲੀਜ਼, ਸਲਮਾਨ ਖ਼ਾਨ ਦੇ ਐਕਸ਼ਨ ਅਵਤਾਰ ਨੇ ਜਿੱਤਿਆ ਫੈਨਜ਼ ਦਾ ਦਿਲ
'Kisi Ka Bhai Kisi Ki Jaan' Teaser: ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਦੇ ਨਾਲ-ਨਾਲ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਮਿਲਿਆ ਹੈ। ਇਸ ਫ਼ਿਲਮ ਦੇ ਨਾਲ ਹੀ ਸਲਮਾਨ ਖ਼ਾਨ ਦੀ ਮੋਸਟ ਅਵੇਟਿਡ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਦਾ ਟੀਜ਼ਰ ਵੇਖ ਕੇ ਫੈਨਜ਼ ਬਹੁਤ ਉਤਸ਼ਾਹਿਤ ਹਨ।
image source instagram
ਦੱਸ ਦਈਏ ਕਿ ਇਹ ਟੀਜ਼ਰ ਹੁਣ ਤੱਕ ਅਧਿਕਾਰਤ ਤੌਰ 'ਤੇ ਮਹਿਜ਼ ਆਫੀਸ਼ੀਅਲ ਸਿਨੇਮਾਘਰਾਂ 'ਚ ਹੀ ਰਿਲੀਜ਼ ਹੋਇਆ ਹੈ, ਸੋਸ਼ਲ ਮੀਡੀਆ 'ਤੇ ਆਉਣ 'ਚ ਅਜੇ ਸਮਾਂ ਹੈ ਪਰ 'ਪਠਾਨ' ਦੇਖਣ ਆਏ ਪ੍ਰਸ਼ੰਸਕ ਆਪਣੇ ਉਤਸ਼ਾਹ ਨੂੰ ਰੋਕ ਨਹੀਂ ਸਕੇ ਅਤੇ ਇਸ ਟੀਜ਼ਰ ਨੂੰ ਥੀਏਟਰ ਤੋਂ ਹੀ ਸ਼ੇਅਰ ਕੀਤਾ ਹੈ, ਜਿਸ 'ਚ ਸਲਮਾਨ ਖ਼ਾਨ ਦੀ ਧਮਾਕੇਦਾਰ ਐਂਟਰੀ ਦੇਖਣ ਨੂੰ ਮਿਲ ਰਹੀ ਹੈ।
ਵਾਅਦੇ ਮੁਤਾਬਕ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਦੇ ਨਾਲ ਹੀ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਟੀਜ਼ਰ ਆਊਟ ਹੋ ਗਿਆ ਹੈ। ਦੂਜੇ ਪਾਸੇ 'ਪਠਾਨ' ਦੇਖਣ ਆਏ ਦਰਸ਼ਕ ਇਹ ਸਰਪ੍ਰਾਈਜ਼ ਮਿਲਦਿਆਂ ਹੀ ਖੁਸ਼ੀ ਨਾਲ ਝੂਮ ਉੱਠੇ।
image source instagram
ਇਸ ਦੌਰਾਨ ਫੈਨਜ਼ ਇਨ੍ਹੇ ਉਤਸ਼ਾਹਿਤ ਸਨ ਕਿ ਉਹ ਆਪਣੀ ਖੁਸ਼ੀ ਨੂੰ ਕਾਬੂ ਨਹੀਂ ਕਰ ਸਕੇ। ਕਈ ਦਰਸ਼ਕਾਂ ਨੇ ਥੀਏਟਰ ਤੋਂ ਹੀ ਟੀਜ਼ਰ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਟੀਜ਼ਰ 'ਚ ਸਲਮਾਨ ਖ਼ਾਨ ਦਾ ਐਕਸ਼ਨ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇੰਨਾ ਹੀ ਨਹੀਂ ਫਿਲਮ ਦੀ ਹੀਰੋਇਨ ਪੂਜਾ ਹੇਗੜੇ ਦੀ ਪਹਿਲੀ ਝਲਕ ਵੀ ਦੇਖਣ ਨੂੰ ਮਿਲੀ ਹੈ। ਇਸ ਟੀਜ਼ਰ ਨੂੰ ਵੇਖਣ ਤੋਂ ਬਾਅਦ ਫੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
image source instagram
ਇਸ ਟੀਜ਼ਰ ਦੇ ਹਰ ਸੀਨ 'ਚ ਸਲਮਾਨ ਖ਼ਾਨ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਇਸ ਵਾਰ ਸਲਮਾਨ ਨੇ ਫ਼ਿਲਮ ਵਿੱਚ ਇੱਕ ਨਵਾਂ ਡਾਇਲਾਗ ਵੀ ਲਿਆ ਹੈ- 'ਜਬ ਸ਼ਰੀਰ ਦਿਲ ਔਰ ਦਮਾਗ ਮੁਝਸੇ ਕਹਿਤਾ ਹੈ ਬਸ ਭਾਈ ਨੋ ਮੋਰ... ਤੋ ਮੈਂ ਕਹਿਤਾ ਹੂੰ ਬ੍ਰਿੰਗ ਆਨ'। ਸਲਮਾਨ ਦਾ ਇਹ ਡਾਇਲਾਗ ਸੁਣ ਕੇ ਥਿਏਟਰ 'ਚ ਮੌਜੂਦ ਪ੍ਰਸ਼ੰਸਕ ਖੁਸ਼ੀ ਨਾਲ ਚੀਕਾਂ ਮਾਰਨ ਲੱਗੇ ਤੇ ਇਸ ਤਰ੍ਹਾਂ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਵੀ ਟੀਜ਼ਰ ਵੀਡੀਓ 'ਚ ਕੈਦ ਹੋ ਗਈ ਹੈ। ਇਸ ਟੀਜ਼ਰ ਨੂੰ ਦੇਖ ਕੇ ਲੋਕ ਪਹਿਲਾਂ ਹੀ ਫ਼ਿਲਮ ਨੂੰ ਬਲਾਕਬਸਟਰ ਕਹਿ ਰਹੇ ਹਨ। ਦੱਸ ਦੇਈਏ ਕਿ ਇਹ ਫ਼ਿਲਮ ਇਸੇ ਸਾਲ ਈਦ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
SALMAN KHAN: 'KISI KA BHAI KISI KI JAAN' TEASER IS HERE... #SalmanKhan arrives this #Eid with his latest offering: #KisiKaBhaiKisiKiJaan… Directed by #FarhadSamji. #KBKJ
Here’s #KBKJTeaser: https://t.co/AP3QbNVuEH pic.twitter.com/VFEW1FBis4
— taran adarsh (@taran_adarsh) January 25, 2023