'Kisi Ka Bhai Kisi Ki Jaan': ਸਲਮਾਨ ਖ਼ਾਨ ਦੀ ਫ਼ਿਲਮ ਦੇ ਗੀਤ 'Naiyo Lagda' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  February 11th 2023 05:43 PM |  Updated: February 11th 2023 05:43 PM

'Kisi Ka Bhai Kisi Ki Jaan': ਸਲਮਾਨ ਖ਼ਾਨ ਦੀ ਫ਼ਿਲਮ ਦੇ ਗੀਤ 'Naiyo Lagda' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

Song 'Naiyo Lagda' teaser : ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ 'ਕਿਸ ਕਾ ਭਾਈ ਕਿਸੀ ਕੀ ਜਾਨ' ਦੇ ਟਾਈਟਲ ਗੀਤ 'ਨਈਓ ਲੱਗਦਾ' ਦਾ ਟੀਜ਼ਰ ਸਾਹਮਣੇ ਆਇਆ ਹੈ ਤੇ ਜਲਦ ਹੀ ਇਹ ਰਿਲੀਜ਼ ਵੀ ਹੋ ਜਾਵੇਗਾ। ਹਾਲ ਹੀ ਵਿੱਚ ਸਲਮਾਨ ਖ਼ਾਨ ਨੇ ਇਸ ਗੀਤ ਦੇ ਟੀਜ਼ਰ ਦੀ ਝਲਕ ਸ਼ੇਅਰ ਕੀਤੀ ਹੈ।

salman khan bigg boss 16 image source: instagram

ਦੱਸ ਦਈਏ ਕਿ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਕਿਸ ਕਾ ਭਾਈ ਕਿਸੀ ਕੀ ਜਾਨ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲਾਂਕਿ ਇਹ ਫ਼ਿਲਮ ਅਜੇ ਤੱਕ ਰਿਲੀਜ਼ ਨਹੀਂ ਹੋਈ ਹੈ ਪਰ ਰਿਲੀਜ਼ ਤੋਂ ਪਹਿਲਾਂ ਇਹ ਫ਼ਿਲਮ ਸਿਨੇਮਾ ਘਰਾਂ 'ਚ ਛਾ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਹਾਲ ਹੀ ਵਿੱਚ ਸਲਮਾਨ ਖ਼ਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਫ਼ਿਲਮ ਦੇ ਟਾਈਟਲ ਗੀਤ 'ਨਈਓ ਲੱਗਦਾ' ਦੇ ਟੀਜ਼ਰ ਦੀ ਝਲਕ ਸ਼ੇਅਰ ਕੀਤੀ ਹੈ ਤੇ ਇਸ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਇਹ ਟੀਜ਼ਰ 12 ਫਰਵਰੀ ਨੂੰ ਰਿਲੀਜ਼ ਹੋਵੇਗਾ।

ਇਸ ਗੀਤ 'ਚ ਬੀ-ਟਾਊਨ ਦੀ ਅਦਾਕਾਰਾ ਪੂਜਾ ਹੇਗੜੇ ਸਲਮਾਨ ਖ਼ਾਨ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਮਸ਼ਹੂਰ ਗਾਇਕ ਕਮਲ ਖ਼ਾਨ ਅਤੇ ਪਲਕ ਮੁੱਛਲ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗਾਇਆ ਹੈ। ਜਦੋਂ ਕਿ ਦਿੱਗਜ ਸੰਗੀਤਕਾਰ ਹਿਮੇਸ਼ ਰੇਸ਼ਮੀਆ ਨੇ ਇਸ ਗੀਤ ਨੂੰ ਕੰਪੋਜ਼ ਕੀਤਾ ਹੈ। ਜੋ ਕਿ ਵੈਲੇਨਟਾਈਨ ਡੇਅ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਤੋਹਫਾ ਹੈ।

ਹੋਰ ਪੜ੍ਹੋ: Malti viral video: ਪ੍ਰਿਯੰਕਾ ਚੋਪੜਾ ਦੀ ਧੀ ਮਾਲਤੀ ਆਪਣੇ ਭੈਣ ਭਰਾਵਾਂ ਨਾਲ ਖੇਡਦੀ ਹੋਈ ਆਈ ਨਜ਼ਰ, ਵੇਖੋ ਮਾਲਤੀ ਦੀ ਕਿਊਟ ਵੀਡੀਓ

ਸਲਮਾਨ ਖ਼ਾਨ ਫਿਲਮਜ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਨਿਰਦੇਸ਼ਨ ਫਰਹਾਦ ਸਾਮਜੀ ਨੇ ਕੀਤਾ ਹੈ। ਫ਼ਿਲਮ ਵਿੱਚ ਸਲਮਾਨ, ਵੈਂਕਟੇਸ਼ ਦੱਗੂਬਾਤੀ, ਪੂਜਾ ਹੇਗੜੇ, ਜਗਪਤੀ ਬਾਬੂ, ਭੂਮਿਕਾ ਚਾਵਲਾ, ਵਿਜੇਂਦਰ ਸਿੰਘ, ਅਭਿਮੰਨਿਊ ਸਿੰਘ, ਰਾਘਵ ਜੁਆਲ, ਸਿਧਾਰਥ ਨਿਗਮ, ਜੱਸੀ ਗਿੱਲ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ ਅਤੇ ਵਿਨਾਲੀ ਭਟਨਾਗਰ ਹਨ। ਇਹ ਫ਼ਿਲਮ ਈਦ 2023 ਨੂੰ ਰਿਲੀਜ਼ ਹੋਣ ਵਾਲੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network