“ਕਿਸਾਨ ਬਚਾਓ, ਪੰਜਾਬ ਬਚਾਓ”- ਅਦਾਕਾਰਾ ਨਿਸ਼ਾ ਬਾਨੋ, ਪੋਸਟ ਪਾ ਜ਼ਾਹਿਰ ਕੀਤਾ ਰੋਸ

Reported by: PTC Punjabi Desk | Edited by: Lajwinder kaur  |  September 17th 2020 10:38 AM |  Updated: September 17th 2020 01:00 PM

“ਕਿਸਾਨ ਬਚਾਓ, ਪੰਜਾਬ ਬਚਾਓ”- ਅਦਾਕਾਰਾ ਨਿਸ਼ਾ ਬਾਨੋ, ਪੋਸਟ ਪਾ ਜ਼ਾਹਿਰ ਕੀਤਾ ਰੋਸ

ਕਿਸਾਨਾ ਦੇ ਹੱਕਾਂ ਨੂੰ ਲੈ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਕਲਾਕਾਰ ਅੱਗੇ ਆ ਰਹੇ ਨੇ । ਸੋਸ਼ਲ ਮੀਡੀਆ ਦੇ ਰਾਹੀਂ ਉਹ ਕਿਸਾਨਾ ਦੇ ਹੱਕਾਂ ਦੇ ਲਈ ਆਵਾਜ਼ ਚੁੱਕੇ ਰਹੇ ਨੇ । ਬੱਬੂ ਮਾਨ, ਰਣਜੀਤ ਬਾਵਾ, ਰੇਸ਼ਮ ਸਿੰਘ ਅਨਮੋਲ ਤੇ ਕਈ ਹੋਰ ਕਲਾਕਾਰ ਤੋਂ ਬਾਅਦ ਹੁਣ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਵੀ ਕਿਸਾਨਾ ਦੇ ਹੱਕ ਦੀ ਲੜਾਈ ਲਈ ਅੱਗੇ ਆਏ ਨੇ । nisha bano post about farmer

ਹੋਰ ਪੜ੍ਹੋ:ਨਿਸ਼ਾ ਬਾਨੋ ਨੇ ਆਪਣੇ ਮਾਤਾ ਪਿਤਾ ਨੂੰ ਮੈਰਿਜ ਐਨੀਵਰਸਰੀ ਦੀ ਵਧਾਈ ਦਿੰਦੇ ਹੋਏ ਪਾਈ ਭਾਵੁਕ ਪੋਸਟ

ਪੰਜਾਬੀ ਅਦਾਕਾਰਾ ਤੇ ਗਾਇਕਾ ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਰੋਸ ਪੋਸਟਰ ਸ਼ੇਅਰ ਕੀਤਾ ਹੈ । ਜਿਸ ‘ਚ ਲਿਖਿਆ ਹੈ – ‘ਕਿਸਾਨ ਬਚਾਓ, ਪੰਜਾਬ ਬਚਾਓ’ ।

nisha bano

ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟਸ ਕਰਕੇ ਕਿਸਾਨਾ ਦੇ ਨਾਲ ਤੇ ਇਸ ਖੇਤੀ ਬਿੱਲ ਦਾ ਵਿਰੋਧ ਕਰ ਰਹੇ ਨੇ ।

babbu maan with kisan

ਖੇਤੀ ਸੁਧਾਰ ਬਿੱਲ ਨੂੰ ਲੈ ਕੇ ਪੰਜਾਬ ਦੇ ਕਿਸਾਨ ਸੜਕਾਂ ਉੱਤੇ ਉੱਤਰੇ ਹੋਏ ਨੇ ਅਤੇ ਸਰਕਾਰ ਦੇ ਖਿਲਾਫ਼ ਧਰਨੇ ਦੇ ਰਹੇ ਨੇ । ਜਿਸਦੇ ਚੱਲਦੇ ਬਹੁਤ ਸਾਰੇ ਕਲਾਕਾਰ ਆਪਣਾ ਪੂਰਾ ਸਮਰਥਨ ਕਿਸਾਨਾਂ ਨੂੰ ਦੇ ਰਹੇ ਨੇ । ਪੰਜਾਬੀ ਗਾਇਕ ਜੱਸ ਬਾਜਵਾ ਵੀ ਕਿਸਾਨਾ ਦੇ ਵਿਚਕਾਰ ਪਹੁੰਚੇ ਸਨ ਤੇ ਸਰਕਾਰ ਨੂੰ ਲਾਹਣਤਾਂ ਪਾਈਆਂ ਸਨ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network