ਕੈਂਸਰ ਦੇ ਨਾਲ ਜੂਝ ਰਹੀ ਕਿਰਣ ਖੇਰ ਇਲਾਜ ਤੋਂ ਬਾਅਦ ਕੰਮ ‘ਤੇ ਪਰਤੀ, ਵੀਡੀਓ ਸ਼ਿਲਪਾ ਸ਼ੈੱਟੀ ਨੇ ਕੀਤਾ ਸਾਂਝਾ
ਕੈਂਸਰ (Cancer) ਨਾਲ ਪਿਛਲੇ ਕਈ ਮਹੀਨਿਆਂ ਤੋਂ ਜੂਝ ਰਹੀ ਅਦਾਕਾਰਾ ਕਿਰਣ ਖੇਰ (Kirron Kher) ਮੁੜ ਤੋਂ ਆਪਣੇ ਕੰਮ ‘ਤੇ ਵਾਪਸ ਆ ਗਈ ਹੈ । ਜਿਸ ਦਾ ਇੱਕ ਵੀਡੀਓ ਵੀ ਸ਼ਿਲਪਾ ਸ਼ੈੱਟੀ (Shilpa Shetty) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸ਼ਿਲਪਾ ਸ਼ੈੱਟੀ ਕਿਰਣ ਖੇਰ ਦੇ ਨਾਲ ਹਾਸਾ ਮਜ਼ਾਕ ਕਰਦੀ ਹੋਈ ਨਜ਼ਰ ਆ ਰਹੀ ਹੈ । ਕਿਰਣ ਖੇਰ ਇੱਕ ਰਿਆਲਟੀ ਸ਼ੋਅ ‘ਚ ਨਜ਼ਰ ਆਉਣ ਵਾਲੀ ਹੈ । ਜਿਸ ‘ਚ ਸ਼ਿਲਪਾ ਸ਼ੈੱਟੀ ਅਤੇ ਬਾਦਸ਼ਾਹ ਵੀ ਉਸ ਦੇ ਨਾਲ ਨਜ਼ਰ ਆਉਣਗੇ । ਸ਼ਿਲਪਾ ਸ਼ੈੱਟੀ ਨੇ ਕਿਰਣ ਖੇਰ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਉਹ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ।
image From instagram
ਹੋਰ ਪੜ੍ਹੋ : ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ਆਪਣੇ ਨਵ-ਵਿਆਹੇ ਪੁੱਤਰ ਦੀ ਤਸਵੀਰ, ਪ੍ਰਸ਼ੰਸਕਾਂ ਨੂੰ ਕਿਹਾ ਦਿਓ ਜੋੜੀ ਨੂੰ ਆਸ਼ੀਰਵਾਦ
ਇਸ ਵੀਡੀਓ ‘ਚ ਕਿਰਣ ਖੇਰ ਥੋੜੀ ਕਮਜ਼ੋਰ ਨਜ਼ਰ ਆ ਰਹੀ ਹੈ ।ਪਰ ਉਸ ਦੀ ਸਮਾਈਲ ਹਾਲੇ ਵੀ ਉਹ ਜਾਦੂ ਦਿਖਾਈ ਦੇ ਰਿਹਾ ਹੈ । ਸ਼ਿਲਪਾ ਸ਼ੈੱਟੀ ਇਸ ਵੀਡੀਓ ‘ਚ ਕਿਰਣ ਖੇਰ ਨੂੰ ਕਹਿੰਦੀ ਹੈ ਕਿ ਕਿਰਣ ਜੀ ਮੈਨੂੰ ਗੋਦ ਲੈ ਲਓ । ਵੈਸੇ ਵੀ ਇਹ ਜਿਊਲਰੀ ਸਿਕੰਦਰ ਤਾਂ ਪਾਏਗਾ ਨਹੀਂ ।
image From instagram
ਜਿਸ ‘ਤੇ ਕਿਰਣ ਕਹਿੰਦੀ ਹੈ ਕਿ ਉਹ ਕਹਿੰਦਾ ਹੈ ਕਿ ਇਹ ਗਹਿਣੇ ਮੇਰੀ ਪਤਨੀ ਆ ਕੇ ਪਾਏਗੀ । ਇਸ ਤੋਂ ਬਾਅਦ ਕਿਰਣ ਹੱਸਣ ਲੱਗ ਪੈਂਦੀ ਹੈ । ਵੀਡੀਓ ‘ਚ ਬਾਦਸ਼ਾਹ ਵੀ ਦਿਖਾਈ ਦੇ ਰਿਹਾ ਅਤੇ ਤਿੰਨੇ ਜਣੇ ਆਪਸ ‘ਚ ਹਾਸਾ ਮਜ਼ਾਕ ਕਰਦੇ ਦਿਖਾਈ ਦਿੰਦੇ ਹਨ ।
View this post on Instagram
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਿਰਣ ਖੇਰ ਦੇ ਪ੍ਰਸ਼ੰਸਕ ਵੀ ਇਸ ਵੀਡੀਓ ‘ਤੇ ਆਪੋ ਆਪਣਾ ਪ੍ਰਤੀਕਰਮ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।ਦੱਸ ਦਈਏ ਕਿ ਕਿਰਣ ਖੇਰ ਅਕਸਰ ਪਿਛਲੇ ਸਾਲ ਤੋਂ ਕੈਂਸਰ ਦੀ ਬੀਮਾਰੀ ਦੇ ਨਾਲ ਜੂਝ ਰਹੇ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਅਤੇ ਆਪਣੇ ਕੰਮ ਤੋਂ ਵੀ ਦੂਰੀ ਬਣਾਈ ਹੋਈ ਸੀ । ਪਰ ਇਲਾਜ ਤੋਂ ਬਾਅਦ ਉਹ ਠੀਕ ਹੋ ਰਹੀ ਹੈ ਅਤੇ ਆਪਣੇ ਕੰਮ ਤੇ ਪਰਤੀ ਹੈ ।