ਕਿਰਨ ਖੇਰ ਦੀ ਮੁੰਬਈ ਦੇ ਹਸਪਤਾਲ ਹੋਈ ਬੋਨ ਸਰਜਰੀ, ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਕੈਂਸਰ ਦਾ ਇਲਾਜ਼
ਅਨੁਪਮ ਖੇਰ ਦੀ ਪਤਨੀ ਕਿਰਨ ਖੇਰ ਦੀ ਮੁੰਬਈ ਦੇ ਕੋਕਿਲਾਬੇਨ ਅੰਬਾਨੀ ਹਸਪਤਾਲ ਵਿਖੇ ਬੋਨ ਸਰਜਰੀ ਹੋਈ ਹੈ। ਇਸ ਸਰਜਰੀ ਵਿਚ ਕੈਂਸਰ ਨੂੰ ਬੋਨ ਮੈਰੋ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। 68 ਸਾਲਾ ਕਿਰਨ ਕਰੀਬ 5 ਮਹੀਨਿਆਂ ਤੋਂ ਮਲਟੀਪਲ ਮਾਇਲੋਮਾ ਤੋਂ ਪੀੜਤ ਹੈ, ਜੋ ਕਿ ਇਕ ਕਿਸਮ ਦਾ ਖੂਨ ਦਾ ਕੈਂਸਰ ਹੈ। ਜਿਸ ਦੀ ਜਾਣਕਾਰੀ ਉਹਨਾਂ ਨੇ ਅਨੁਪਮ ਨੇ ਦਿੱਤੀ ਸੀ ।
Pic Courtesy: Instagram
ਹੋਰ ਪੜ੍ਹੋ :
ਵਿਵੇਕ ਓਬਰਾਏ ਨੇ ਕੁੜੀਆਂ ਨੂੰ ਇੰਝ ਕੀਤਾ ਸੀ ਇੰਪ੍ਰੈੱਸ
Pic Courtesy: Instagram
ਇਸ ਤੋਂ ਪਹਿਲਾਂ 11 ਨਵੰਬਰ, 2019 ਨੂੰ ਕਿਰਨ ਦਾ ਖੱਬਾ ਹੱਥ ਚੰਡੀਗੜ੍ਹ ਦੇ ਘਰ ਵਿੱਚ ਡਿੱਗਣ ਨਾਲ ਟੁੱਟ ਗਿਆ ਸੀ। ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਸ ਨੂੰ ਮਲਟੀਪਲ ਮਾਇਲੋਮਾ ਸੀ। ਉਦੋਂ ਤੋਂ ਹੀ ਉਸ ਦਾ ਇਲਾਜ ਕੋਕੀਲਾਬੇਨ ਹਸਪਤਾਲ ਵਿੱਚ ਚੱਲ ਰਿਹਾ ਹੈ। ਅਨੁਪਮ ਨੇ ਅਪ੍ਰੈਲ ਮਹੀਨੇ ਬਿਆਨ ਜਾਰੀ ਕੀਤਾ ਸੀ।
Pic Courtesy: Instagram
ਉਸਨੇ ਲਿਖਿਆ, “ਕਿਰਨ ਖੇਰ ਨੂੰ ਕਈ ਕਿਸਮਾਂ ਦੇ ਬਲੱਡ ਕੈਂਸਰ ਦਾ ਪਤਾ ਚੱਲਿਆ ਹੈ। ਉਹ ਹਮੇਸ਼ਾਂ ਲੜਾਕੂ ਰਹੀ ਹੈ। ‘ ਅਨੁਪਮ ਨੇ ਅੱਗੇ ਕਿਰਨ ਲਈ ਅਰਦਾਸ ਕਰਨ ਵਾਲੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਲਿਖਿਆ ਕਿ ਉਹ ਠੀਕ ਹੋ ਰਹੀ ਹੈ। ”ਅਨੁਪਮ ਖੇਰ ਨੇ ਪਿਛਲੇ ਹਫ਼ਤੇ ਇੱਕ ਗੱਲਬਾਤ ਵਿੱਚ ਕਿਰਨ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਸੀ।