ਪੰਜਾਬੀ ਫ਼ਿਲਮਾਂ ‘ਚ ਧੱਕ ਪਾਉਣ ਵਾਲੀ ਹੀਰੋਇਨ ਕਿਮੀ ਵਰਮਾ ਅੱਜ ਵੀ ਕਾਫੀ ਸਟਾਈਲਿਸ਼
ਪੰਜਾਬੀ ਫ਼ਿਲਮ ਜਗਤ ਦੀ ਖ਼ੂਬਸੂਰਤ ਅਦਾਕਾਰਾ ਰਹੀ ਕਿਮੀ ਵਰਮਾ Kimi Verma ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਭਾਵੇਂ ਉਹ ਪੰਜਾਬੀ ਫ਼ਿਲਮੀ ਦੁਨੀਆ ਤੋਂ ਦੂਰ ਨੇ। ਪਰ ਫਿਰ ਵੀ ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਰਹਿੰਦੀ ਹੈ। ਕਾਫੀ ਸਮੇਂ ਤੱਕ ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਕਿਮੀ ਵਰਮਾ ਅੱਜ ਦੋ ਬੱਚੀਆਂ ਦੀ ਮਾਂ ਹੈ। ਵਿਆਹ ਤੋਂ ਬਾਅਦ ਉਹ ਆਪਣੇ ਪਤੀ ਦੇ ਨਾਲ ਹੀ ਲਾਸ ਏਂਜਲਸ ਹੀ ਰਹਿ ਰਹੀ ਹੈ।
image source- instagram
ਕਿਮੀ ਵਰਮਾ ਇੰਸਟਾਗ੍ਰਾਮ ਅਕਾਉਂਟ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਦਿਲਕਸ਼ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਫ਼ਿਲਮੀ ਜਗਤ ਤੋਂ ਭਾਵੇਂ ਉਨ੍ਹਾਂ ਨੇ ਦੂਰੀ ਬਣਾਈ ਹੋਈ ਹੈ ਪਰ ਅੱਜ ਵੀ ਉਹ ਬਹੁਤ ਖ਼ੂਬਸੂਰਤ ਤੇ ਦਿਲਕਸ਼ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਜੋ ਆਪਣੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ, ਉਸ ‘ਚ ਉਨ੍ਹਾਂ ਦੀ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਹੀ ਹੈ।
image source- instagram
ਦੱਸ ਦਈਏ ਕਿਮੀ ਵਰਮਾ ਦਾ ਅਸਲ ਨਾਂਅ ਕਿਰਨਦੀਪ ਵਰਮਾ ਹੈ । ਕਿਮੀ ਦੇ ਪਿਤਾ ਇੱਕ ਬਹੁਤ ਹੀ ਫੇਮਸ ਫੋਟੋਗ੍ਰਾਫਰ ਰਹਿ ਚੁੱਕੇ ਹਨ। ਕਿਮੀ ਦੀ ਪੜਾਈ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਗਰਾਓ ਤੇ ਮੁੰਬਈ ਤੋਂ ਕੀਤੀ। ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ‘ਨਸੀਬੋ’ ਫ਼ਿਲਮ ਦੇ ਨਾਲ ਕੀਤੀ ਸੀ । ਇਸ ਫਿਲਮ ਤੋਂ ਬਾਅਦ ਕਿਮੀ ਨੇ ਸਾਲ 2000 ‘ਚ ਆਈ ਫਿਲਮ ‘ਸ਼ਹੀਦ ਊਧਮ ਸਿੰਘ’ , ‘ਜੀ ਆਇਆ ਨੂੰ’, 2004 ‘ਚ ‘ਅਸਾਂ ਨੂੰ ਮਾਣ ਵਤਨਾਂ ਦਾ’, 2008 ‘ਚ ‘ਮੇਰਾ ਪਿੰਡ’ 2009 ‘ਚ ‘ਸਤਿ ਸ਼੍ਰੀ ਅਕਾਲ’ , 2010 ‘ਚ ‘ਇੱਕ ਕੁੜੀ ਪੰਜਾਬ ਦੀ’ ਤੇ ਫਿਰ 2012 ‘ਚ ਫਿਲਮ ਆਈ ‘ਅੱਜ ਦੇ ਰਾਂਝੇ’ ।