'Jhalak Dikhhla Jaa 10' 'ਚ ਹੋਈ ਕਿੱਲੀ ਪੌਲ ਦੀ ਐਂਟਰੀ, ਮਾਧੁਰੀ ਦੀਕਸ਼ਿਤ ਨਾਲ ਡਾਂਸ ਕਰਦੇ ਨਜ਼ਰ ਆਏ ਕਿੱਲੀ ਪੌਲ, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  October 06th 2022 11:02 AM |  Updated: October 06th 2022 11:03 AM

'Jhalak Dikhhla Jaa 10' 'ਚ ਹੋਈ ਕਿੱਲੀ ਪੌਲ ਦੀ ਐਂਟਰੀ, ਮਾਧੁਰੀ ਦੀਕਸ਼ਿਤ ਨਾਲ ਡਾਂਸ ਕਰਦੇ ਨਜ਼ਰ ਆਏ ਕਿੱਲੀ ਪੌਲ, ਵੇਖੋ ਵੀਡੀਓ

Killi Paul in 'Jhalak Dikhhla Jaa 10': ਇੰਟਰਨੈਟ ਸੈਂਸੈਸ਼ਨ ਦੇ ਨਾਂਅ ਨਾਲ ਤਨਜ਼ਾਨੀਆ ਦੇ ਮਸ਼ਹੂਰ ਕਲਾਕਾਰ ਕਿੱਲੀ ਪੌਲ ਇਨ੍ਹੀਂ ਦਿਨੀਂ ਭਾਰਤ ਵਿੱਚ ਹਨ। ਬਿੱਗ ਬੌਸ16 ਤੋਂ ਬਾਅਦ ਕਿੱਲੀ ਪੌਲ ਟੀਵੀ ਦੇ ਮਸ਼ਹੂਰ ਸ਼ੋਅ 'ਝਲਕ ਦਿਖਲਾ ਜਾ 10' ਦੇ ਵਿੱਚ ਬਤੌਰ ਮੁਖ ਮਹਿਮਾਨ ਹਿੱਸਾ ਲੈਣ ਪਹੁੰਚੇ।

image source instagram

ਕਲਰਸ ਚੈਨਲ ਦੇ ਮਸ਼ਹੂਰ ਸ਼ੋਅ 'ਝਲਕ ਦਿਖਲਾ ਜਾ 10' ਦੇ ਲਾਂਚ ਹੋਣ ਤੋਂ ਬਾਅਦ ਤੋਂ ਹੀ ਇਹ ਸ਼ੋਅ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਿਹਾ ਹੈ। ਇਸ ਵਾਰ ਮੁੜ ਇਹ ਸ਼ੋਅ ਚਰਚਾ ਵਿੱਚ ਆ ਗਿਆ ਹੈ। ਕਿਉਂਕਿ ਇਸ ਵਾਰ ਤਨਜ਼ਾਨੀਆ ਦੇ ਇੰਟਰਨੈਟ ਸੈਂਸੈਸ਼ਨ ਕਿੱਲੀ ਪਾਲ ਝਲਕ ਦਿਖਲਾ ਜਾ ਦੇ ਸੈੱਟ 'ਤੇ ਪਹੁੰਚੇ।

ਦੱਸਣਯੋਗ ਹੈ ਕਿ ਕਿਲੀ ਪਾਲ ਨੇ ਬਾਲੀਵੁੱਡ ਦੇ ਮਸ਼ਹੂਰ ਗੀਤ 'ਤੇ ਡਾਂਸ ਕਰਕੇ ਸੋਸ਼ਲ ਮੀਡੀਆ 'ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ 'ਚ 'ਝਲਕ ਦਿਖਲਾ ਜਾ 10' ਦੇ ਸੈੱਟ ਤੋਂ ਇੱਕ ਵੀਡਓ ਕਲਿੱਪ ਸਾਹਮਣੇ ਆਈ ਹੈ, ਜਿਸ 'ਚ ਕਿੱਲੀ ਪਾਲ ਬਾਲੀਵੁੱਡ ਅਭਿਨੇਤਰੀ ਮਾਧੁਰੀ ਦੀਕਸ਼ਿਤ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

image source instagram

'ਝਲਕ ਦਿਖਲਾ ਜਾ 10' ਵਿੱਚ ਮਾਧੁਰੀ ਦੀਕਸ਼ਿਤ ਬਤੌਰ ਜੱਜ ਨਜ਼ਰ ਆ ਰਹੇ ਹਨ। ਵੀਡੀਓ 'ਚ ਮਾਧੁਰੀ ਨੇ ਪੀਚ ਰੰਗ ਦੀ ਚਮਕੀਲੀ ਸਾੜ੍ਹੀ ਪਹਿਨੀ ਹੋਈ ਹੈ, ਇਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕਿੱਲੀ ਪੌਲ ਇਥੇ ਵੀ ਆਪਣੇ ਰਵਾਇਤੀ ਲੁੱਕ 'ਚ ਨਜ਼ਰ ਆ ਰਹੇ ਹਨ।

ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੱਲੀ ਪੌਲ ਮਾਧੁਰੀ ਦੀਕਸ਼ਿਤ ਦੇ ਨਾਲ ਮਸ਼ਹੂਰ ਬਾਲੀਵੁੱਡ ਗੀਤ 'ਚਨੇ ਕੇ ਖੇਤ ਮੇਂ' ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਕਿੱਲੀ ਪੌਲ ਮਾਧੁਰੀ ਦੀਕਸ਼ਿਤ ਦੇ ਡਾਂਸ ਸਟੈਪਸ ਨੂੰ ਵੀ ਕਾਪੀ ਕਰਦੇ ਹੋਏ ਨਜ਼ਰ ਆ ਰਹੇ ਹਨ।

ਦਰਸ਼ਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।ਸਟੇਜ 'ਤੇ ਮਾਧੁਰੀ ਨਾਲ ਡਾਂਸ ਕਰਦੇ ਹੋਏ ਕਿੱਲੀ ਪੌਲ ਕਾਫੀ ਆਨੰਦ ਮਾਣ ਰਹੇ ਹੈ। ਤੁਹਾਨੂੰ ਦੱਸ ਦੇਈਏ ਕਿ ਚਨਾ ਕੇ ਖੇਤ ਮੇਂ ਗੀਤ ਸਾਲ 1994 ਵਿੱਚ ਰਿਲੀਜ਼ ਹੋਈ ਮਾਧੁਰੀ ਦੀਕਸ਼ਿਤ ਦੀ ਫ਼ਿਲਮ ਅੰਜਾਮ ਦਾ ਗੀਤ ਹੈ।

image source instagram

ਹੋਰ ਪੜ੍ਹੋ: ਐਮੀ ਵਿਰਕ ਲੱਭ ਰਹੇ ਨੇ ਨਵੇਂ ਬਾਡੀਗਾਰਡਸ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਓਗੇ ਪਰੇਸ਼ਾਨ

ਕਿੱਲੀ ਪਾਲ ਬਿੱਗ ਬੌਸ 16 'ਚ ਵੀ ਆਉਣਗੇ ਨਜ਼ਰ

ਹਾਲ ਹੀ ਵਿੱਚ ਇਹ ਵੀ ਖ਼ਬਰ ਆਈ ਸੀ ਕਿ ਟੀਵੀ ਸੈਲੇਬਸ ਸ੍ਰਿਤੀ ਝਾਅ ਅਤੇ ਨਿਸ਼ਾਂਤ ਭੱਟ ਵੀ ਵਾਈਲਡ ਕਾਰਡ ਦੇ ਰੂਪ ਵਿੱਚ ਸ਼ੋਅ ਵਿੱਚ ਐਂਟਰੀ ਕਰਨ ਜਾ ਰਹੇ ਹਨ। ਹੁਣ ਇਸ ਲਿਸਟ 'ਚ ਦੋ ਹੋਰ ਨਾਂ ਜੁੜ ਗਏ ਹਨ, ਜਿਨ੍ਹਾਂ ਚੋਂ ਇੱਕ ਕਿੱਲੀ ਪੌਲ ਦਾ ਅਤੇ ਦੂਜਾ ਅਨੂ ਮਲਿਕ ਦੀ ਬੇਟੀ ਅਦਾ ਮਲਿਕਾ ਦਾ ਨਾਮ ਸ਼ਾਮਿਲ ਹੈ। ਕਿੱਲੀ ਪੌਲ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 16 ਵਿੱਚ ਵੀ ਨਜ਼ਰ ਆਉਣ ਵਾਲੇ ਹਨ। ਕਿੱਲੀ ਪੌਲ ਬਿੱਗ ਬੌਸ ਦੇ ਘਰ ਵਿੱਚ ਪ੍ਰਤੀਭਾਗੀਆਂ ਨਾਲ ਰੀਲਾਂ ਬਣਾਉਂਦੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network