Kili Paul ਨੇ ਜਿੱਤਿਆ ਲੋਕਾਂ ਦਾ ਦਿਲ, ਭਾਰਤੀ ਹਾਈ ਕਮਿਸ਼ਨ ਵਲੋਂ ਕੀਤਾ ਗਿਆ ਸਨਮਾਨਿਤ

Reported by: PTC Punjabi Desk | Edited by: Lajwinder kaur  |  February 23rd 2022 11:42 AM |  Updated: February 23rd 2022 11:42 AM

Kili Paul ਨੇ ਜਿੱਤਿਆ ਲੋਕਾਂ ਦਾ ਦਿਲ, ਭਾਰਤੀ ਹਾਈ ਕਮਿਸ਼ਨ ਵਲੋਂ ਕੀਤਾ ਗਿਆ ਸਨਮਾਨਿਤ

ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਟੈਲੇਂਟ ਹੋਣ ਨਾਲ ਤੁਹਾਨੂੰ ਬਹੁਤ ਘੱਟ ਸਮੇਂ ਵਿੱਚ ਪ੍ਰਸਿੱਧੀ ਮਿਲਦੀ ਹੈ। ਅਫ਼ਰੀਕਾ ਦੇ ਤਨਜ਼ਾਨੀਆ ਦੇ ਭੈਣ-ਭਰਾ ਦੀ ਜੋੜੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਤਨਜ਼ਾਨੀਆ ਦੇ ਭਰਾ-ਭੈਣ ਦੀ ਜੋੜੀ ਆਪਣੀ ਵੀਡੀਓਜ਼ ਕਰਕੇ ਸੋਸ਼ਲ ਮੀਡੀਆ  ਤੇ ਛਾਈ ਰਹਿੰਦੀ ਹੈ। ਉਹ ਬਾਲੀਵੁੱਡ ਦੇ ਕਈ ਗੀਤਾਂ ਉੱਤੇ ਰੀਲਾਂ ਬਣਾ ਕੇ ਖੂਬ ਤਾਰੀਫਾਂ ਬਟੋਰੀਆਂ ਚੁੱਕੇ ਹਨ।

ਹੋਰ ਪੜ੍ਹੋ : ਸਭ ਤੋਂ ਵੱਡੇ ਸਿਆਸੀ ਡਰਾਮੇ ਵਾਲੀ ਵੈੱਬ ਸੀਰੀਜ਼ ‘ਚੌਸਰ’ ਨੇ ਦਰਸ਼ਕਾਂ ਦੇ ਨਾਲ ਜਿੱਤਿਆ ਕਲਾਕਾਰਾਂ ਦਾ ਵੀ ਦਿਲ, ਨਾਮੀ ਸੰਗੀਤਕਾਰ ਸਚਿਨ ਆਹੂਜਾ ਨੇ ਕਿਹਾ-ਜ਼ਰੂਰ ਦੇਖੋ ‘ਚੌਸਰ’ ਦਿ ਪਾਵਰ ਗੇਮਜ਼’ ਵੈੱਬ ਸੀਰੀਜ਼

Kili Paul made cute video on raataan lambiyan song

ਬਾਲੀਵੁੱਡ ਅਤੇ ਪਾਲੀਵੁੱਡ ਦੇ ਸੁਪਰਹਿੱਟ ਗਾਣਿਆਂ ’ਤੇ ਵੱਖਰੇ ਅੰਦਾਜ਼ ’ਚ ਲੋਕਾਂ ਦੇ ਦਿਲ ਜਿੱਤਣ ਵਾਲੇ ਤਨਜ਼ਾਨੀਆ ਦੇ ਭਰਾ-ਭੈਣ ਕਾਇਲੀ ਪੌਲ (Kili Paul) ਅਤੇ ਨੀਮਾ ਪੌਲ ਸੋਸ਼ਲ ਮੀਡੀਆ ’ਤੇ ਕਾਫੀ ਮਸ਼ਹੂਰ ਹੋ ਚੁੱਕੇ ਹਨ। ਇਨ੍ਹਾਂ ਦੇ ਵੀਡੀਓਜ਼ ਭਾਰਤ ’ਚ ਵੀ ਕਾਫੀ ਪਸੰਦ ਕੀਤੇ ਜਾ ਰਹੇ ਹਨ। ਜਿਸ ਕਰਕੇ ਦੋਵਾਂ ਨੇ ਭਾਰਤੀਆਂ ਦੇ ਦਿਲਾਂ ਚ ਖ਼ਾਸ ਜਗ੍ਹਾ ਬਣਾ ਲਈ ਹੈ। ਦੋਵਾਂ ਭੈਣ ਭਰਾ ਬਾਲੀਵੁੱਡ ਦੇ ਕਈ ਕਲਾਕਾਰਾਂ ਤੋਂ ਤਾਰੀਫ ਵੀ ਬਟੋਰ ਚੁੱਕੇ ਹਨੇ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਗੀਤਾਂ ਉੱਤੇ ਵੀ ਆਪਣੀ ਵੀਡੀਓ ਬਣਾ ਚੁੱਕੇ ਹਨ।

Kili Paul made new video on jass manak and kaka song

ਹੋਰ ਪੜ੍ਹੋ : ਵਿਆਹ ਨੂੰ ਲੈ ਕੇ ਭੰਬਲਭੂਸੇ ‘ਚ ਪਏ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ, ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਹਾਸਿਆਂ ਦੇ ਰੰਗਾਂ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼

ਦੱਸ ਦਈਏ ਕਾਇਲੀ ਪਾਲ ਨੂੰ ਤਨਜ਼ਾਨੀਆ ਵਿਚ ਭਾਰਤੀ ਹਾਈ ਕਮਿਸ਼ਨ ਵਲੋਂ ਸਨਮਾਨਿਤ ਕੀਤਾ ਗਿਆ ਹੈ। ਦਰਅਸਲ ਕਾਇਲੀ ਪੌਲ ਅਤੇ ਉਸ ਦੀ ਭੈਣ ਨੀਮਾ ਅਕਸਰ ਮਸ਼ਹੂਰ ਬਾਲੀਵੁੱਡ ਗੀਤਾਂ ’ਤੇ ਆਪਣੀ ਲਿਪ-ਸਿੰਕ ਕਰਦੇ ਹੋਏ ਵੀਡੀਓ ਸ਼ੇਅਰ ਕਰਦੇ ਹਨ। ਭੈਣ-ਭਰਾ ਦੀ ਜੋੜੀ ਨੂੰ ਕਿਆਰਾ ਅਡਵਾਨੀ, ਸਿਧਾਰਥ ਮਲਹੋਰਤਾ ਅਤੇ ਹੋਰ ਬਹੁਤ ਸਾਰੇ ਲੋਕਾਂ ਦੇ ਦਿਲ ਜਿੱਤ ਲਏ ਹਨ। ਓਧਰ ਭਾਰਤੀ ਡਿਪਲੋਮੈਟ ਬਿਆਨਾ ਪ੍ਰਧਾਨ ਨੇ ਤਨਜ਼ਾਨੀਆ ’ਚ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਦਾ ਦੌਰਾ ਕਰਨ ਵਾਲੇ ਕਿਲੀ ਪਾਲ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੰਸਟਾਗ੍ਰਾਮ ’ਤੇ ਕਾਇਲੀ ਪਾਲ ਨੇ ਇੰਨਾ ਸਤਿਕਾਰ ਤੇ ਪਿਆਰ ਦੇ ਲਈ ਜੈ ਹਿੰਦ ਲਿਖਦੇ ਹੋਏ ਸਭ ਦਾ ਧੰਨਵਾਦ ਕੀਤਾ ਹੈ।

 

 

View this post on Instagram

 

A post shared by Kili Paul (@kili_paul)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network