ਇਸ ਕਿਊਟ ਬੱਚੀ ਨਾਲ ਨਜ਼ਰ ਆਈ ਕਿਆਰਾ ਅਡਵਾਨੀ, ਜਾਣੋ ਕਿਸ ਸਟਾਰ ਕਪਲ ਦੀ ਹੈ ਬੇਟੀ
ਕਿਆਰਾ ਅਡਵਾਨੀ ਦੀ ਫ਼ਿਲਮ 'ਭੂਲ ਭੁੱਲਾਇਆ 2' ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ 'ਚ ਉਹ ਕਾਰਤਿਕ ਆਰੀਅਨ ਨਾਲ ਨਜ਼ਰ ਆਵੇਗੀ। ਕਾਮੇਡੀ, ਥ੍ਰਿਲਰ ਦੇ ਨਾਲ ਭਰਿਆ ਇਸ ਫ਼ਿਲਮ ਦਾ ਟ੍ਰੇਲਰ ਕਾਫੀ ਮਜ਼ੇਦਾਰ ਰਿਹਾ ਹੈ। ਦਰਸ਼ਕ ਹੁਣ ਬਹੁਤ ਹੀ ਬੇਸਬਰੀ ਦੇ ਨਾਲ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ‘ਚ ਕਿਆਰਾ ਦੀਆਂ ਕੁਝ ਪਿਆਰੀ ਜਿਹੀਆਂ ਤਸਵੀਰਾਂ ਇੱਕ ਕਿਊਟ ਬੱਚੀ ਦੇ ਨਾਲ ਸਾਹਮਣੇ ਆਈਆਂ ਹਨ।
ਜੀ ਹਾਂ ਕਿਆਰਾ ਅਡਵਾਨੀ ਨੇ ਦੱਸਿਆ ਹੈ ਕਿ ਉਹ ਜਦੋਂ ਵੀ ਉਦਾਸ ਹੁੰਦੀ ਹੈ ਤਾਂ ਆਪਣੇ ਆਪ ਨੂੰ ਤਣਾਅ ਤੋਂ ਦੂਰ ਕਰਨ ਲਈ ਉਹ ਜੈ ਭਾਨੁਸ਼ਾਲੀ ਦੀ ਬੇਟੀ ਦਾ ਵੀਡੀਓ ਦੇਖਦੀ ਹੈ। ਇਹ ਸੁਣਨ 'ਚ ਕੁਝ ਅਜੀਬ ਹੈ ਪਰ ਇਸ ਦਾ ਖੁਲਾਸਾ ਖੁਦ ਅਦਾਕਾਰਾ ਨੇ ਕੀਤਾ ਹੈ। ਇਨ੍ਹੀਂ ਦਿਨੀਂ ਜੈ ਭਾਨੁਸ਼ਾਲੀ ਰਿਅਲਿਟੀ ਡਾਂਸ ਸ਼ੋਅ DID Li’l Master ਸੀਜ਼ਨ 5 ਦੀ ਮੇਜ਼ਬਾਨੀ ਕਰ ਰਹੇ ਹਨ।
ਹਾਲ ਹੀ 'ਚ ਜੈ ਆਪਣੀ 2 ਸਾਲ ਦੀ ਬੇਟੀ ਤਾਰਾ ਭਾਨੁਸ਼ਾਲੀ ਨੂੰ ਸੈੱਟ 'ਤੇ ਲੈ ਕੇ ਗਏ ਸਨ। ਸ਼ੋਅ ਦੌਰਾਨ ਜੈ ਦੀ ਪਿਆਰੀ ਬੇਟੀ ਤਾਰਾ ਸ਼ੋਅ ਦੀ ਜੱਜ ਸੋਨਾਲੀ ਬੇਂਦਰੇ ਅਤੇ ਮਹਿਮਾਨ ਕਿਆਰਾ ਅਡਵਾਨੀ ਨਾਲ ਮਿਲੀ। ਕਿਆਰਾ ਨੇ ਤਾਰਾ ਨਾਲ ਸੈਲਫੀ ਲਈ ਅਤੇ ਉਸ 'ਤੇ ਪਿਆਰ ਵੀ ਲੁਟਾਇਆ ।
ਜੈ ਭਾਨੁਸ਼ਾਲੀ ਤੇ ਮਾਹੀ ਵਿਜ ਦੀ ਧੀ ਤਾਰਾ ਨੂੰ ਸੋਸ਼ਲ਼ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਪ੍ਰਸ਼ੰਸਕ ਨੂੰ ਤਾਰਾ ਦਾ ਕਿਊਟ ਅੰਦਾਜ਼ ਕਾਫੀ ਪਸੰਦ ਆਉਂਦਾ ਹੈ। ਜਿਸ ਕਰਕੇ ਜੈ ਤੇ ਮਾਹੀ ਨੇ ਤਾਰਾ ਇੰਸਟਾਗ੍ਰਾਮ ਅਕਾਉਂਟ ਬਣਾਇਆ ਹੋਇਆ ਹੈ। ਉਨ੍ਹਾਂ ਕਿਆਰਾ ਅਡਵਾਨੀ ਦੇ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਕਿਆਰਾ ਸਿਲਵਰ ਕਲਰ ਦੀ ਡਰੈੱਸ ਪਹਿਨੀ ਨਜ਼ਰ ਆ ਰਹੀ ਹੈ ਤੇ ਉਨ੍ਹਾਂ ਨੇ ਤਾਰਾ ਨੂੰ ਆਪਣੀ ਗੋਦੀ ਚ ਬੈਠਾਇਆ ਹੋਇਆ ਹੈ ਤੇ ਤਾਰਾ ਦੇ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਇੱਕ ਹੋਰ ਤਸਵੀਰ ਜਿਸ ‘ਚ ਸੋਨਾਲੀ ਬੇਂਦਰੇ ਤਾਰਾ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਦੋ ਦੋਸਤਾਂ ਦੀ ਟੁੱਟੀ ਯਾਰੀ ਨੂੰ ਬਿਆਨ ਕਰਦਾ ਗੀਤ ‘Yaar Vichre’ ਅਮਰਿੰਦਰ ਗਿੱਲ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ
View this post on Instagram