ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਬਾਰੇ ਕਰੀਬੀ ਦੋਸਤ ਨੇ ਕੀਤਾ ਖੁਲਾਸਾ

Reported by: PTC Punjabi Desk | Edited by: Shaminder  |  November 30th 2022 06:18 PM |  Updated: November 30th 2022 06:18 PM

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਬਾਰੇ ਕਰੀਬੀ ਦੋਸਤ ਨੇ ਕੀਤਾ ਖੁਲਾਸਾ

ਕਿਆਰਾ ਅਡਵਾਨੀ (Kiara Advani) ਅਤੇ ਸਿਧਾਰਥ ਮਲਹੋਤਰਾ (Sidharth Malhotra)ਦੇ ਵਿਆਹ ਦੀਆਂ ਖ਼ਬਰਾਂ ਪਿਛਲੇ ਕਈ ਮਹੀਨਿਆਂ ਤੋਂ ਵਾਇਰਲ ਹੋ ਰਹੀਆਂ ਹਨ । ਪਰ ਕਿਸੇ ਨੂੰ ਵੀ ਨਹੀਂ ਪਤਾ ਕਿ ਇਹ ਜੋੜੀ ਕਦੋਂ ਵਿਆਹ ਦੇ ਬੰਧਨ ‘ਚ ਬੱਝੇਗੀ । ਕਿਉਂਕਿ ਇਸ ਜੋੜੀ ਦੇ ਵੱਲੋਂ ਹਾਲੇ ਤੱਕ ਕਿਸੇ ਤਰ੍ਹਾਂ ਦਾ ਆਫੀਸ਼ੀਅਲ ਐਲਾਨ ਨਹੀਂ ਕੀਤਾ ਗਿਆ ਹੈ ।

Kiara Advani ,

ਹੋਰ ਪੜ੍ਹੋ : ਸੋਨੂੰ ਸੂਦ ਨੂੰ ਬਜ਼ੁਰਗ ਨਾਲ ਇਸ ਤਰੀਕੇ ਨਾਲ ਗੱਲ ਕਰਨਾ ਪਿਆ ਮਹਿੰਗਾ, ਸੋਸ਼ਲ ਮੀਡੀਆ ਯੂਜ਼ਰਸ ਨੇ ਕਿਹਾ ‘ਲੱਗਦਾ ਸੋਨੂੰ ਸੂਦ ਤਮੀਜ਼….’

ਅਦਾਕਾਰਾ ਦੇ ਦੋਸਤ ਤੋਂ ਪੁੱਛਿਆ ਗਿਆ ਕਿ ਕਿਆਰਾ ਜਨਵਰੀ 'ਚ ਵਿਆਹ ਕਰ ਰਹੀ ਹੈ ਤਾਂ ਉਸ ਨੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਦੋਹਾਂ 'ਚੋਂ ਕਿਸੇ ਨੇ ਵੀ ਅਜੇ ਤੱਕ ਵਿਆਹ ਬਾਰੇ ਸੋਚਿਆ ਹੈ। ਵਿਆਹ ਦੀਆਂ ਸਾਰੀਆਂ ਅਫਵਾਹਾਂ ਨੂੰ ਰੱਦ ਕਰਦੇ ਹੋਏ ਜੋੜੇ ਦੇ ਦੋਸਤ ਨੇ ਅੱਗੇ ਕਿਹਾ, ਕਿਆਰਾ ਇਸ ਸਮੇਂ ਆਪਣੇ ਕਰੀਅਰ ਦੇ ਸੁਨਹਿਰੀ ਦੌਰ 'ਚ ਹੈ ਅਤੇ ਇਸ ਸਮੇਂ ਵਿਆਹ ਉਨ੍ਹਾਂ ਦੇ ਕਰੀਅਰ 'ਤੇ ਬਰੇਕ ਲਗਾ ਸਕਦਾ ਹੈ।

Sidarth And Kiara Advani Image Source : Google

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਨੂੰ ਛੇ ਮਹੀਨੇ ਹੋਏ ਪੂਰੇ, ਭੂਆ ਜਸਵਿੰਦਰ ਬਰਾੜ ਨੇ ਭਾਵੁਕ ਵੀਡੀਓ ਕੀਤਾ ਸਾਂਝਾ

ਕਿਉਂਕਿ ਕਈ ਅਦਾਕਾਰਾਂ ਨਾਲ ਦੇਖਿਆ ਗਿਆ ਹੈ ਕਿ ਵਿਆਹ ਤੋਂ ਬਾਅਦ ਕਰੀਅਰ ਪ੍ਰਭਾਵਿਤ ਹੁੰਦਾ ਹੈ। ਕਿਆਰਾ ਅਡਵਾਨੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।

Sidharth Malhotra and Kiara Advani getting married in April 2023 Image Source : Google

ਦਿਲਜੀਤ ਦੋਸਾਂਝ ਦੇ ਨਾਲ ਉਸ ਨੇ ‘ਗੁੱਡ ਨਿਊਜ਼’ ਫ਼ਿਲਮ ‘ਚ ਕੰਮ ਕੀਤਾ ਹੈ ਅਤੇ ਸਿਧਾਰਥ ਮਲਹੋਤਰਾ ਦੇ ਨਾਲ ਉਨ੍ਹਾਂ ਨੇ ਫ਼ਿਲਮ ‘ਸ਼ੇਰਸ਼ਾਹ’ ‘ਚ ਕੰਮ ਕੀਤਾ ਹੈ । ਜਿਸ ‘ਚ ਦੋਵੇਂ ਪ੍ਰੇਮੀ ਪ੍ਰੇਮਿਕਾ ਦੀ ਭੂਮਿਕਾ ‘ਚ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network