ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਅਪ੍ਰੈਲ ‘ਚ ਕਰਵਾਉਣਗੇ ਵਿਆਹ ! ਦਿੱਲੀ ‘ਚ ਹੋਵੇਗਾ ਵਿਆਹ

Reported by: PTC Punjabi Desk | Edited by: Shaminder  |  October 14th 2022 03:30 PM |  Updated: October 14th 2022 03:30 PM

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਅਪ੍ਰੈਲ ‘ਚ ਕਰਵਾਉਣਗੇ ਵਿਆਹ ! ਦਿੱਲੀ ‘ਚ ਹੋਵੇਗਾ ਵਿਆਹ

ਕਿਆਰਾ ਅਡਵਾਨੀ (Kiara Advani) ਅਤੇ ਸਿਧਾਰਥ ਮਲਹੋਤਰਾ (Sidharth Malhotra) ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਖ਼ਬਰਾਂ ਆ ਰਹੀਆਂ ਹਨ ਕਿ ਦੋਵੇਂ ਅਗਲੇ ਸਾਲ ਅਪ੍ਰੈਲ ‘ਚ ਵਿਆਹ ਕਰਵਾਉਣਗੇ । ਪਰ ਇਸ ਤੋਂ ਪਹਿਲਾਂ ਇਹ ਜੋੜੀ ਰਜਿਸਟਰਡ ਵਿਆਹ ਕਰਵਾਏਗੀ। ਉਸ ਤੋਂ ਬਾਅਦ ਦੋਵਾਂ ਦੇ ਵੱਲੋਂ ਕਾਕਟੇਲ ਪਾਰਟੀ ਅਤੇ ਰਿਸੈਪਸ਼ਨ ਰੱਖੀ ਜਾਵੇਗੀ ।

Sidharth Malhotra and Kiara Advani getting married in April 2023 Image Source : Google

ਹੋਰ ਪੜ੍ਹੋ : ਸੋਨਮ ਕਪੂਰ ਨੇ ਨਹੀਂ ਰੱਖਿਆ ਕਰਵਾ ਚੌਥ ਦਾ ਵਰਤ,ਕਿਹਾ ਮੈਨੂੰ ਕਰਵਾ ਚੌਥ ‘ਤੇ ਸੱਜਣਾ ਫੱਬਣਾ ਹੈ ਪਸੰਦ ਪਰ ਮੇਰੇ ਪਤੀ…’

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਹਨ ਅਤੇ ਕੁਝ ਸਮਾਂ ਪਹਿਲਾਂ ਦੋਨਾਂ ਦੀ ਫ਼ਿਲਮ ‘ਸ਼ੇਰਸ਼ਾਹ’ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਵੀ ਦੋਵਾਂ ਜਣਿਆਂ ਦੀ ਕਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਪਹਿਲਾਂ ਵੀ ਕਈ ਈਵੈਂਟਸ ‘ਚ ਦੋਵੇਂ ਇੱਕਠੇ ਨਜ਼ਰ ਆਏ ਸਨ ।

sidharth amlhotra and kiara advani birthday celebration Image Source : Instagram

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਸ਼ੈਰੀ ਮਾਨ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਖੱਚਾਂ ਮਾਰ ਮਾਰ ਤਾਂ ਨੀਂ ਸੁਰਖੀਆਂ ‘ਚ ਆਉਂਦਾ’

ਕਿਆਰਾ ਅਡਵਾਨੀ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।ਸਿਧਾਰਥ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ ਕੇ ਗੱਲਬਾਤ ਕੀਤੀ ਹੈ । ਉਨ੍ਹਾਂ ਨੇ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਚੁੱਪ ਤੋੜਦੇ ਹੋਏ ਆਖਿਆ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ।

Sidarth And Kiara Advani Image Source : Google

ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਅਦਾਕਾਰ ਨੇ ਦੱਸਿਆ ‘ਜੇ ਮੈਂ ਵਿਆਹ ਕੀਤਾ ਤਾਂ ਸ਼ਾਇਦ ਇਸ ਨੂੰ ਲੁਕਾ ਕੇ ਰੱਖਣਾ ਮੇਰੇ ਲਈ ਬਹੁਤ ਮੁਸ਼ਕਿਲ ਹੋਵੇਗਾ’।ਅਦਾਕਾਰ ਨੇ ਕਿਹਾ ਕਿ ਤੁਸੀਂ ਮੇਰੇ ਪੋਜ਼ ਲਓ,ਮੇਰਾ ਨਾਮ ਲਓ, ਇੱਥੋਂ ਤੱਕ ਤਾਂ ਠੀਕ ਹੈ, ਪਰ ਜਦੋਂ ਕੋਈ ਜਾਸੂਸ ਬਣ ਜਾਵੇ ਤਾਂ ਇਹ ਸਮਝ ਤੋਂ ਬਾਹਰ ਹੈ ।

 

View this post on Instagram

 

A post shared by Filmy (@filmypr)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network