ਨਵੇਂ ਸਾਲ ਦੇ ਜਸ਼ਨ ਲਈ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਮਾਲਦੀਵ ਲਈ ਹੋਏ ਰਵਾਨਾ, ਦੇਵੋਂ ਇਕੱਠੇ ਨਜ਼ਰ ਆਏ ਏਅਰਪੋਰਟ ‘ਤੇ

Reported by: PTC Punjabi Desk | Edited by: Lajwinder kaur  |  December 28th 2021 04:58 PM |  Updated: December 28th 2021 04:58 PM

ਨਵੇਂ ਸਾਲ ਦੇ ਜਸ਼ਨ ਲਈ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਮਾਲਦੀਵ ਲਈ ਹੋਏ ਰਵਾਨਾ, ਦੇਵੋਂ ਇਕੱਠੇ ਨਜ਼ਰ ਆਏ ਏਅਰਪੋਰਟ ‘ਤੇ

ਕਿਆਰਾ ਅਡਵਾਨੀ Kiara Advani ਅਤੇ ਸਿਧਾਰਥ ਮਲਹੋਤਰਾ Sidharth Malhotra ਅਕਸਰ ਆਪਣੇ ਰੋਮਾਂਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਕਿਆਰਾ ਨੂੰ ਸਿਧਾਰਥ ਦੇ ਘਰ ਅਕਸਰ ਸਪਾਟ ਕੀਤੇ ਜਾਣ ਦੇ ਕੁਝ ਦਿਨ ਬਾਅਦ, ਦੋਵੇਂ ਹੁਣ ਨਵੇਂ ਸਾਲ ਦੀ ਰੋਮਾਂਟਿਕ ਨਿਊ ਈਅਰ ਛੁੱਟੀਆਂ ਮਨਾਉਣ ਜਾ ਰਹੇ ਹਨ। ਕਿਆਰਾ ਅਤੇ ਸਿਧਾਰਥ ਨੂੰ ਅੱਜ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਦੋਵੇਂ ਮਾਲਦੀਵ ਲਈ ਰਵਾਨਾ ਹੋ ਗਏ ਹਨ।

inside image of sidarth shukla and kiara advani

ਹੋਰ ਪੜ੍ਹੋ :  ਦੇਬੀ ਮਖਸੂਸਪੁਰੀ ਨੇ ‘ਰੱਬਾ ਮਿਹਰ ਕਰ’ ਦੇ ਨਾਲ ਪਰਮਾਤਮਾ ਅੱਗੇ ਹੱਥ ਜੋੜ ਕੇ ਕੀਤੀ ਅਰਦਾਸ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਇਹ ਵੀਡੀਓ

ਏਅਰਪੋਰਟ ਤੋਂ ਦੋਵਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਕਿਆਰਾ ਅਤੇ ਸਿਧਾਰਥ ਦਾ ਏਅਰਪੋਰਟ ਵਾਲਾ ਵੀਡੀਓ ਪੋਸਟ ਕੀਤਾ ਹੈ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਮਸੂਰੀ ‘ਚ ਬੱਚਿਆਂ ਦੇ ਨਾਲ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਜਲੇਬੀਆਂ ਖਾਦਿਆਂ ਦਾ ਵੀਡੀਓ ਕੀਤਾ ਸਾਂਝਾ

ਏਅਰਪੋਰਟ ਲੁੱਕ 'ਚ ਕਿਆਰਾ ਅਡਵਾਨੀ ਕਾਫੀ ਖੂਬਸੂਰਤ ਲੱਗ ਰਹੀ ਸੀ। ਉਹ ਸਟਾਈਲਿਸ਼ ਵੂਲਨ ਵਾਲੀ ਜਰਸੀ ਪਾਈ ਹੋਈ ਹੈ। ਕਿਆਰਾ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਨੇ, ਉਸ ਨੇ ਚਿੱਟੀ ਅੱਡੀ ਵਾਲੇ ਜੁੱਤੇ ਪਾਏ ਹੋਏ ਸਨ।  ਕਿਆਰਾ ਨੇ ਆਪਣੇ ਏਅਰਪੋਰਟ ਲੁੱਕ ਨੂੰ ਪੂਰਾ ਕਰਨ ਲਈ ਇੱਕ ਹੈਂਡਬੈਗ ਅਤੇ ਕਾਲੇ ਚਸ਼ਮੇ ਲਾਏ ਹੋਏ ਨੇ। ਤਸਵੀਰਾਂ 'ਚ ਦੇਖ ਸਕਦੇ ਹੋ ਕਿਆਰਾ ਕਿੰਨੀ ਪਿਆਰੀ ਲੱਗ ਰਹੀ ਹੈ।

Sid-Kiara Advani

ਇਸ ਦੇ ਨਾਲ ਹੀ ਸਿਧਾਰਥ ਮਲਹੋਤਰਾ ਦੇ ਏਅਰਪੋਰਟ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਰੇ ਰੰਗ ਦੀ ਸ਼ਰਟ ਅਤੇ ਬਲੈਕ ਟਰਾਊਜ਼ਰ ਪਹਿਨੀ  ਹੋਈ ਹੈ। ਇਸ ਆਉਟ ਫਿੱਟ 'ਚ ਉਹ ਡੈਸ਼ਿੰਗ ਨਜ਼ਰ ਆ ਰਹੇ ਹਨ। ਸਿਧਾਰਥ ਨੇ ਡਾਰਕ ਐਨਕਾਂ ਨਾਲ ਏਅਰਪੋਰਟ ਲੁੱਕ ਨੂੰ ਪੂਰਾ ਕੀਤਾ। ਇਸ ਦੌਰਾਨ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਸਿਧਾਰਥ ਅਤੇ ਕਿਆਰਾ ਦੋਵੇਂ 2021 ਦੇ ਬਚੇ ਹੋਏ ਦਿਨ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਮਾਲਦੀਵ ਨੂੰ ਚੁਣਿਆ ਹੈ। ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਦੱਸ ਦਈਏ ਦੋਵੇਂ ਇੱਕਠੇ ਸ਼ੇਰਸ਼ਾਹ ਫ਼ਿਲਮ ‘ਚ ਨਜ਼ਰ ਆਏ ਸੀ। ਇਹ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network