ਫ਼ਿਲਮ 'ਖ਼ਤਰੇ ਦਾ ਘੁੱਗੂ' ਦੇ ਪਹਿਲੇ ਗੀਤ ਦੀ ਸ਼ੂਟਿੰਗ, ਸੈੱਟ ਤੋਂ ਸਾਹਮਣੇ ਆਈ ਵੀਡੀਓ
ਪੰਜਾਬੀ ਗਾਇਕ ਅਤੇ ਅਦਾਕਾਰ ਜੌਰਡਨ ਸੰਧੂ ਤੇ ਗਾਇਕਾ ਤੇ ਅਦਾਕਾਰਾ ਦਿਲਜੋਤ ਜਿਹੜੇ ਇਕੱਠੇ ਪੰਜਾਬੀ ਫ਼ਿਲਮ ‘ਖ਼ਤਰੇ ਦਾ ਘੁੱਗੂ’ ‘ਚ ਨਜ਼ਰ ਆਉਣ ਵਾਲੇ ਹਨ। ਜੌਰਡਨ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਫ਼ਿਲਮ ਦੀ ਜਾਣਕਾਰੀ ਦਿੰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤੀ ਹੈ।
View this post on Instagram
Duet Jodi #MeetNimani ( @diljott ) te #FatehAmbersariya ? #KhatreDaGhugu
ਹੋਰ ਵੇਖੋ:ਜਾਣੋ ਗਿੱਪੀ ਗਰੇਵਾਲ ਤੇ ਰਾਣਾ ਜੰਗ ਬਹਾਦੁਰ ਦੀ ਖੁਸ਼ੀ ਦੇ ਪਿੱਛੇ ਕੀ ਹੈ ਰਾਜ਼
ਦੋਵੇਂ ਕਲਾਕਾਰ ਆਪਣੀ ਮੂਵੀ ਦੇ ਸੈੱਟ ਉੱਤੇ ਨਜ਼ਰ ਆ ਰਹੇ ਨੇ। ਜਿੱਥੇ ਉਹ ਫ਼ਿਲਮ ਦੇ ਗੀਤ ਦੀ ਸ਼ੂਟਿੰਗ ਕਰ ਰਹੇ ਹਨ। ਦੋਵਾਂ ਦੀ ਵੱਖਰੀ ਹੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਫ਼ਿਲਮ ‘ਚ ਦਿਲਜੋਤ ਮੀਤ ਦਾ ਕਿਰਦਾਰ ਤੇ ਜੌਰਡਨ ਸੰਧੂ ਫਤਿਹ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।
ਇਸ ਫ਼ਿਲਮ ‘ਚ ਉਹਨਾਂ ਦੇ ਨਾਲ ਬੀ.ਐੱਨ ਸ਼ਰਮਾ ਤੇ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ। ਖ਼ਤਰੇ ਦਾ ਘੁੱਗੂ ਨੂੰ ਅਨੰਤਾ ਫ਼ਿਲਮਸ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਸ਼ਿਵਤਾਰ ਸ਼ਿਵ ਤੇ ਅਮਨ ਚੀਮਾ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ।
ਗੱਲ ਕਰੀਏ ਜੌਰਡਨ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਗਿੱਦੜ ਸਿੰਗੀ ‘ਚ ਅਦਾਕਾਰਾ ਰੁਬੀਨਾ ਬਾਜਵਾ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਇਸ ਤੋਂ ਇਲਵਾ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ ਜਿਵੇਂ ਤੀਜੇ ਵੀਕ, ਹੀਰ ਸਲੇਟੀ, ਮੁਹਾਲੀ ਵਾਲੀਏ ਆਦਿ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।