ਟੁੱਟੇ ਦਿਲਾਂ ਦੀਆਂ ਤਰਜ਼ਾਂ ਨੂੰ ਛੇੜ ਰਹੇ ਨੇ ‘ਖ਼ਾਨ ਸਾਬ’ ਆਪਣੇ ਨਵੇਂ ਗੀਤ ‘ਦੂਰ ਤੇਰੇ ਤੋਂ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Reported by: PTC Punjabi Desk | Edited by: Lajwinder kaur  |  September 03rd 2019 01:11 PM |  Updated: September 03rd 2019 01:18 PM

ਟੁੱਟੇ ਦਿਲਾਂ ਦੀਆਂ ਤਰਜ਼ਾਂ ਨੂੰ ਛੇੜ ਰਹੇ ਨੇ ‘ਖ਼ਾਨ ਸਾਬ’ ਆਪਣੇ ਨਵੇਂ ਗੀਤ ‘ਦੂਰ ਤੇਰੇ ਤੋਂ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਖ਼ਾਨ ਸਾਬ ਆਪਣਾ ਨਵੇਂ ਗੀਤ ‘ਦੂਰ ਤੇਰੇ ਤੋਂ’ ਦੇ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਇਸ ਗੀਤ ਨੂੰ ਖ਼ਾਨ ਸਾਬ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ਨੂੰ ਉਨ੍ਹਾਂ ਨੇ ਉਸ ਮੁਟਿਆਰ ਦੇ ਪੱਖੋਂ ਗਾਇਆ ਹੈ, ਜਿਸ ਨੂੰ ਆਪਣੇ ਬੈਸਟ ਫਰੈਂਡ ਨਾਲ ਪਿਆਰ ਹੋ ਜਾਂਦਾ ਹੈ। ਪਰ ਉਹ ਮੁਟਿਆਰ ਆਪਣੇ ਦਿਲ ਦੀ ਗੱਲ ਦੱਸ ਨਹੀਂ ਪਾਉਂਦੀ। ਜਿਸਦੇ ਦਰਦ ਨੂੰ ਖ਼ਾਨ ਸਾਬ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਇਸ ਗਾਣੇ ਦੇ ਬੋਲ ਤੇ ਵੀਡੀਓ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਹੇ ਹਨ। ਖ਼ਾਨ ਸਾਬ ਦੇ ਇਸ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਉੱਤੇ ਕੀਤਾ ਗਿਆ ਹੈ।

ਹੋਰ ਵੇੇਖੋ:‘ਪਲ ਪਲ ਦਿਲ ਕੇ ਪਾਸ’ ਦਾ ਪਹਿਲਾ ਗਾਣਾ ਹੋਇਆ ਰਿਲੀਜ਼, ਬੇਬਾਕ ਅੰਦਾਜ਼ ‘ਚ ਨਜ਼ਰ ਆ ਰਹੇ ਨੇ ਕਰਣ ਦਿਓਲ ਤੇ ਸਹਿਰ ਬਾਂਬਾ, ਦੇਖੋ ਵੀਡੀਓ

ਇਸ ਗਾਣੇ ਦੇ ਬੋਲ ਨਵਜੀਤ ਸਿੰਘ ਤੇ ਏਜਾਜ਼ ਨੇ ਮਿਲ ਕੇ ਲਿਖੇ ਨੇ ਤੇ ਮਿਊਜ਼ਿਕ ਗੋਲਡ ਬੁਆਏ ਤੇ ਖ਼ਾਨ ਸਾਬ ਨੇ ਮਿਲਕੇ ਦਿੱਤਾ ਹੈ। ਇਸ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਜੇ ਗੱਲ ਕਰੀਏ ਵੀਡੀਓ ਦੀ ਤਾਂ ਉਸ ਨੂੰ ਸੁੱਖ ਢਿੱਲੋਂ ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਇਸ ਗਾਣੇ ‘ਚ ਅਦਾਕਾਰੀ ਵੀ ਖ਼ੁਦ ਖ਼ਾਨ ਸਾਬ ਨੇ ਕੀਤੀ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network