ਪਾਕਿਸਤਾਨ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ ਖਾਲਸਾ ਏਡ ਦੇ ਵਲੰਟੀਅਰ, ਵੀਡੀਓ ਕੀਤਾ ਸਾਂਝਾ
ਪਾਕਿਸਤਾਨ ‘ਚ ਆਏ ਹੜ੍ਹਾਂ (Pakistan Flood) ਤੋਂ ਬਾਅਦ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ ।ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਦੀ ਜਾਨ ਜਾ ਚੁੱਕੀ ਹੈ । ਹਾਲਾਤਾਂ ਨੂੰ ਵਿਗੜਦੇ ਦੇਖ ਕੇ ਸਰਕਾਰ ਵੱਲੋਂ ਐਂਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ । ਬੀਤੇ ਦਿਨੀਂ ਵੀ ਇੱਕ ਸ਼ਖਸ ਦਾ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਰੋ-ਰੋ ਕੇ ਬੁਰਾ ਆਪਣਾ ਹਾਲ ਬਿਆਨ ਕਰ ਰਿਹਾ ਸੀ ।
Image Source : Instagram
ਉਹ ਦੱਸਦਾ ਨਜ਼ਰ ਆਇਆ ਸੀ ਕਿ ਉਨ੍ਹਾਂ ਦੇ ਕੋਲ ਖਾਣ ਲਈ ਭੋਜਨ ਨਹੀਂ ਹੈ । ਅਜਿਹੇ ਹਾਲਾਤਾਂ ‘ਚ ਖਾਲਸਾ ਏਡ ਦੀਆਂ ਟੀਮਾਂ ਵੀ ਮਦਦ ਲਈ ਪਾਕਿਸਤਾਨ ਪਹੁੰਚ ਚੁੱਕੀਆਂ ਹਨ । ਖਾਲਸਾ ਏਡ ਦੀਆਂ ਟੀਮਾਂ ਲੰਗਰ ਅਤੇ ਮੈਡੀਕਲ ਸਹੂਲਤਾਂ ਦੇ ਰਹੀਆਂ ਹਨ ।ਖਾਲਸਾ ਏਡ ਨੇ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ । ਜਿਸ ‘ਚ ਉਹ ਉੱਥੇ ਮੌਜੂਦ ਲੋਕਾਂ ਦੀ ਮਦਦ ਕਰ ਰਹੇ ਹਨ ।
Image Source : instagram
ਹੋਰ ਪੜ੍ਹੋ : ਹਰਭਜਨ ਮਾਨ ਨੂੰ ਵੀ ਹੈ ਫੋਨ ‘ਤੇ ਲੱਗੇ ਰਹਿਣ ਦੀ ਆਦਤ, ਕਿਹਾ ‘ਇਹ ਸਮਾਰਟ ਫੋਨ ਵੀ ਬੀਮਾਰੀ ਈ ਆ ਯਾਰ’
ਪਾਕਿਸਤਾਨ ‘ਚ ਆਏ ਹੜ੍ਹ ਕਾਰਨ ਹਾਲਾਤ ਬੇਕਾਬੂ ਹੋ ਗਏ ਹਨ। ਹੜ੍ਹ ਦੇ ਕਾਰਨ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ ਅਤੇ ਇਸ ਦੇ ਕਾਰਨ ਇੱਕ ਹਜ਼ਾਰ ਦੇ ਕਰੀਬ ਲੋਕਾਂ ਦੀ ਜਾਨ ਜਾ ਚੁੱਕੀ ਹੇ । ਹਾਲਾਤਾਂ ਨੂੰ ਵਿਗੜਦੇ ਵੇਖ ਕੇ ਸਰਕਾਰ ਨੇ ਐਂਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ।
Image Source : Instagram
ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਮੁਤਾਬਕ ਦੇਸ਼ ‘ਚ ਜੂਨ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਸਿੰਧ ਸੂਬੇ ‘ਚ ਹੋਈਆਂ ਹਨ । ਖਾਲਸਾ ਏਡ ਦੇ ਵੱਲੋਂ ਪਾਕਿਸਤਾਨ ਦੇ ਲੋਕਾਂ ਦੀ ਕੀਤੀ ਜਾ ਰਹੀ ਮਦਦ ਦੀ ਤਾਰੀਫ ਕੀਤੀ ਜਾ ਰਹੀ ਹੈ ।
View this post on Instagram