ਕੋਰੋਨਾ ਮਹਾਮਾਰੀ ਦੌਰਾਨ ਭਾਰਤ ਦੀ ਮਦਦ ਕਰਨ ‘ਤੇ ਟੋਕੀਓ ਦੇ ਗੁਰਦੁਆਰਾ ਸਾਹਿਬ ਅਤੇ ਜਾਪਾਨੀ ਭਾਈਚਾਰੇ ਦਾ ਖਾਲਸਾ ਏਡ ਨੇ ਕੀਤਾ ਧੰਨਵਾਦ
ਖਾਲਸਾ ਏਡ ਵੱਲੋਂ ਦੁਨੀਆ ਭਰ ‘ਚ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ।ਇਸ ਦੇ ਨਾਲ ਹੀ ਭਾਰਤ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਦੌਰਾਨ ਖਾਲਸਾ ਏਡ ਵੱਲੋਂ ਵੱਧ ਚੜ ਕੇ ਲੋਕਾਂ ਦੀ ਮਦਦ ਕੀਤੀ ਗਈ ਹੈ। ਇਸੇ ਲੜੀ ਦੇ ਤਹਿਤ ਸਿੱਖਾਂ ਵੱਲੋਂ ਭਾਰਤ ‘ਚ ਫੈਲੀ ਮਹਾਮਾਰੀ ਲਈ ਮਦਦ ਲਗਾਤਾਰ ਭੇਜੀ ਜਾ ਰਹੀ ਹੈ ।
ਹੋਰ ਪੜ੍ਹੋ : ਮੋਟਾਪਾ ਘਟਾਉਣ ਲਈ ਇਹਨਾਂ ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਕਰੋ ਸ਼ਾਮਿਲ
ਟੋਕੀਓ ਦੇ ਇੱਕ ਗੁਰਦੁਆਰਾ ਸਾਹਿਬ ‘ਚ ਵੀ ਭਾਰਤ ਦੇ ਲੋਕਾਂ ਲਈ ਗੁਰਦੁਆਰਾ ਸਾਹਿਬ ਅਤੇ ਜਪਾਨੀ ਭਾਈਚਾਰੇ ਵੱਲੋਂ ਖਾਲਸਾ ਏਡ ਨੂੰ ਦਾਨ ਕੀਤਾ ਹੈ । ਜਿਸ ਲਈ ਖਾਲਸਾ ਏਡ ਨੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ ।
ਖਾਲਸਾ ਏਡ ਅਕਸਰ ਲੋਕਾਂ ਦੀ ਮਦਦ ਲਈ ਅੱਗੇ ਆਉਂਦੀ ਹੈ ਦੁਨੀਆ ਭਰ ‘ਚ ਜਿੱਥੇ ਵੀ ਕੁਦਰਤੀ ਆਫਤ ਹੋਵੇ ਜਾਂ ਫਿਰ ਕੋਈ ਮਹਾਮਾਰੀ ਖਾਲਸਾ ਏਡ ਇਨਸਾਨੀਅਤ ਦੀ ਸੇਵਾ ਲਈ ਸਭ ਤੋਂ ਪਹਿਲਾਂ ਪਹੁੰਚਦੀ ਹੈ ।
View this post on Instagram
ਬੀਤੇ ਸਾਲ ਜਿੱਥੇ ਕਿਸਾਨ ਅੰਦੋਲਨ ਦੌਰਾਨ ਖਾਲਸਾ ਏਡ ਦੇ ਵਲੰਟੀਅਰਾਂ ਨੇ ਸੇਵਾਵਾਂ ਨਿਭਾਈਆਂ ਉੱਥੇ ਹੀ ਇਸ ਸਾਲ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਵੀ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਲੋਕਾਂ ਤੱਕ ਆਕਸੀਜਨ ਪਹੁੰਚਾਈ ।
View this post on Instagram