ਯੂਕਰੇਨ ਦੀ ਸਰਹੱਦ ‘ਤੇ ਖਾਲਸਾ ਏਡ ਵੱਲੋਂ ਲੋਕਾਂ ਲਈ ਲਗਾਇਆ ਗਿਆ ਲੰਗਰ, ਵੀਡੀਓ ਹੋ ਰਿਹਾ ਵਾਇਰਲ
ਖਾਲਸਾ ਏਡ ਦੁਨੀਆ ‘ਚ ਜਿੱਥੇ ਵੀ ਕੋਈ ਮੁਸ਼ਕਿਲ ਦੀ ਘੜੀ ਆਉਂਦੀ ਹੈ ੳੇੁੱਥੇ ਮਦਦ ਦੇ ਲਈ ਪਹੁੰਚ ਜਾਂਦੀ ਹੈ । ਸੰਸਥਾ ਵੱਲੋਂ ਲੋਕਾਂ ਦੀ ਮਦਦ ਦੇ ਲਈ ਕਈ ਕਦਮ ਚੁੱਕੇ ਜਾ ਰਹੇ ਹਨ । ਖਾਲਸਾ ਏਡ ਅਜਿਹੀ ਸੰਸਥਾ ਹੈ ਜੋ ਦੁਨੀਆ ਭਰ ‘ਚ ਆਪਣੀ ਸੇਵਾ ਦੇ ਲਈ ਜਾਣੀ ਜਾਂਦੀ ਹੈ । ਯੂਕਰੇਨ ਅਤੇ ਰੂਸ (Russia-Ukraine War)ਵਿਚਾਲੇ ਚੱਲ ਰਹੀ ਜੰਗ ਦੇ ਦੌਰਾਨ ਖਾਲਸਾ ਏਡ (Khalsa Aid) ਦੇ ਵੱਲੋਂ ਯੂਕਰੇਨ ਦੀ ਸਰਹੱਦ ‘ਤੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ ।
image from instagram
ਹੋਰ ਪੜ੍ਹੋ : ਸਿੱਪੀ ਗਿੱਲ ਨੇ ਆਪਣੇ ਬੇਟੇ ਦੇ ਨਾਲ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
ਜਿਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਚਾਇਰਲ ਹੋ ਰਿਹਾ ਹੈ । ਜਿਸ ‘ਚ ਯੂਕਰੇਨ ‘ਚ ਯੁੱਧ ਵਿਚਾਲੇ ਖਾਲਸਾ ਏਡ ਦੇ ਵਲੰਟੀਅਰ ਲੋਕਾਂ ਨੂੰ ਲੰਗਰ ਵਰਤਾ ਰਹੇ ਹਨ । ਇਸ ਦੇ ਨਾਲ ਹੀ ਖਾਲਸਾ ਏਡ ਵੱਲੋਂ ਯੂਕਰੇਨ ‘ਚ ਜ਼ਰੂਰਤਮੰਦ ਲੋਕਾਂ ਦੇ ਲਈ ਚਲਾਈ ਜਾ ਰਹੀ ਇਸ ਲੰਗਰ ਸੇਵਾ ‘ਚ ਹਰ ਕੋਈ ਲੰਗਰ ਛਕ ਰਿਹਾ ਹੈ ।
image From instagram
ਇਸ ਲੰਗਰ ‘ਚ ਗੋਰੇ ਵੀ ਲੰਗਰ ਛਕਦੇ ਹੋਏ ਨਜ਼ਰ ਆਏ । ਖਾਲਸਾ ਏਡ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਵੀਡੀਓਜ਼ ਸਾਂਝੇ ਕੀਤੇ ਹਨ ।ਜਿਨ੍ਹਾਂ ‘ਚ ਵਲੰਟੀਅਰ ਜਗ੍ਹਾ ਜਗ੍ਹਾ ‘ਤੇ ਲੰਗਰ ਲਗਾ ਕੇ ਲੋਕਾਂ ਦੀ ਸੇਵਾ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਹਰ ਕੋਈ ਖਾਲਸਾ ਏਡ ਦੇ ਇਨ੍ਹਾਂ ਉਦਮਾਂ ਦੀ ਪ੍ਰਸ਼ੰਸਾ ਕਰ ਰਿਹਾ ਹੈ ।ਦੱਸ ਦਈਏ ਕਿ ਖਾਲਸਾ ਏਡ ਦੁਨੀਆ ਭਰ ‘ਚ ਆਪਣੀ ਸੇਵਾ ਦੇ ਲਈ ਜਾਣੀ ਜਾਂਦੀ ਹੈ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਲਾਕਡਾਊਨ ਦੇ ਦੌਰਾਨ ਵੀ ਆਪਣੇ ਵਲੰਟੀਅਰਾਂ ਦੇ ਨਾਲ ਮਿਲ ਕੇ ਸੇਵਾ ਕੀਤੀ ਸੀ । ਇਸ ਦੇ ਨਾਲ ਹੀ ਭਾਰਤ ‘ਚ ਚੱਲੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਸੰਸਥਾ ਦੇ ਸੇਵਕਾਂ ਨੇ ਕਿਸਾਨ ਅੰਦੋਲਨ ਦੇ ਅਖੀਰ ਤੱਕ ਸੇਵਾ ਨਿਭਾਈ ਸੀ ।
View this post on Instagram