Trending:
ਖਾਲਸਾ ਏਡ ਨੇ ਸਿੱਖੀ ਦੇ ਪ੍ਰਚਾਰ ਲਈ ਕੀਤਾ ਉਪਰਾਲਾ, ਵਿਦੇਸ਼ੀ ਬੱਚਿਆਂ ਨੂੰ ਪੱਗ ਬੰਨਣ ਲਈ ਕੀਤਾ ਪ੍ਰੇਰਿਤ
ਖਾਲਸਾ ਏਡ (Khalsa Aid ) ਦੇ ਵੱਲੋਂ ਜਿੱਥੇ ਸਮਾਜ ਸੇਵਾ ‘ਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਖਾਲਸਾ ਏਡ ਦੇ ਵੱਲੋਂ ਵੀਡੀਓਜ਼ ਸਾਂਝੇ ਕੀਤੇ ਗਏ ਹਨ । ਇਨ੍ਹਾਂ ਵੀਡੀਓਜ਼ ‘ਚ ਖਾਲਸਾ ਏਡ ਦੇ ਵਲੰਟੀਅਰ ਵਿਦੇਸ਼ੀਆਂ ਦੇ ਸਿਰਾਂ ‘ਤੇ ਦਸਤਾਰਾਂ ਸਜਾਉਂਦੇ ਹੋਏ ਨਜ਼ਰ ਆ ਰਹੇ ਹਨ ।
image From instagram
ਹੋਰ ਪੜ੍ਹੋ : ਨੀਰੂ ਬਾਜਵਾ ਪਤੀ ਦੇ ਨਾਲ ਰੋਮਾਂਟਿਕ ਹੁੰਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ
ਹਰ ਸਾਲ ਖਾਲਸਾ ਏਡ ਦੇ ਵੱਲੋਂ ਇਸ ਤਰ੍ਹਾਂ ਦਾ ਆਯੋਜਨ ਕੀਤਾ ਜਾਂਦਾ ਹੈ । ਸੋਸ਼ਲ ਮੀਡੀਆ ‘ਤੇ ਖਾਲਸਾ ਏਡ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ।ਖਾਲਸਾ ਏਡ ਅਜਿਹੀ ਸਮਾਜ ਸੇਵੀ ਸੰਸਥਾ ਹੈ, ਜਿਸ ਨੇ ਦੁਨੀਆ ਭਰ ‘ਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ ।
image From instagram
ਹੋਰ ਪੜ੍ਹੋ : ਠਾਣੇ ‘ਚ ਅਦਾਕਾਰ ਪੁਨੀਤ ਤਲਰੇਜਾ ਨਾਲ ਕੁੱਟਮਾਰ, ਅਦਾਕਾਰ ਹਸਪਤਾਲ ‘ਚ ਦਾਖਲ
ਕਿਤੇ ਵੀ ਮੁਸ਼ਕਿਲ ਬਣਦੀ ਹੈ, ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਸੰਸਥਾ ਦੇ ਵਲੰਟੀਅਰ ਸਭ ਤੋਂ ਪਹਿਲਾਂ ਉਸ ਜਗ੍ਹਾ ‘ਤੇ ਪਹੁੰਚ ਕੇ ਲੋਕਾਂ ਦੀ ਮਦਦ ਕਰਦੇ ਹਨ । ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦੇ ਵੱਲੋਂ ਕੁਝ ਸਾਲ ਪਹਿਲਾਂ ਇਸ ਸੰਸਥਾ ਦੀ ਸ਼ੁਰੂਆਤ ਕੀਤੀ ਸੀ ।
image From instagram
ਕਿਸਾਨ ਅੰਦੋਲਨ ਹੋਵੇ, ਕਿਤੇ ਹੜ੍ਹ ਆਇਆ ਹੋਵੇ ਜਾਂ ਫਿਰ ਭੁਖਮਰੀ ਦੇ ਨਾਲ ਲੋਕ ਜੂਝ ਰਹੇ ਹੋਣ । ਹਰ ਥਾਂ ‘ਤੇ ਖਾਲਸਾ ਏਡ ਦੇ ਵਲੰਟੀਅਰ ਪਹਿਲ ਦੇ ਅਧਾਰ ‘ਤੇ ਪਹੁੰਚਦੇ ਹਨ । ਲਾਕਡਾਊਨ ਦੇ ਦੌਰਾਨ ਸੰਸਥਾ ਦੇ ਵੱਲੋਂ ਲੋਕਾਂ ਦੇ ਘਰੋਂ ਘਰੀਂ ਆਕਸੀਜਨ ਸਿਲੰਡਰ ਪਹੁੰਚਾਏ ਗਏ ਸਨ । ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਵੀ ਲੋਕਾਂ ਦੇ ਘਰਾਂ ‘ਚ ਸੰਸਥਾ ਦੇ ਵੱਲੋਂ ਖਾਣਾ ਪਹੁੰਚਾਇਆ ਗਿਆ ਸੀ ।
View this post on Instagram