ਖਾਲਸਾ ਏਡ ਉੱਤਰਾਖੰਡ ਦੇ ਪਿੰਡਾਂ ‘ਚ ਕੁਦਰਤ ਦੀ ਮਾਰ ਝੱਲ ਰਹੇ ਲੋਕਾਂ ਦੇ ਸੇਵਾ ਕਰਦੇ ਆਏ ਨਜ਼ਰ, ਲੰਗਰ ਬਣਾਉਂਦੇ ਹੋਏ ਆਏ ਨਜ਼ਰ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਗਲੇਸ਼ੀਅਰ ਟੁੱਟਣ ਨਾਲ ਆਈ ਆਫ਼ਤ ਦੇ ਕਾਰਨ ਬਹੁਤ ਸਾਰੇ ਲੋਕ ਬੇਘਰ ਹੋ ਗਏ ਨੇ। ਲੋਕਾਂ ਰੋਜਾਨਾ ਜ਼ਿੰਦਗੀ ਦੀਆਂ ਚੀਜ਼ਾਂ ਤੋਂ ਮੋਹਤਾਜ ਹੋ ਗਏ ਨੇ । ਉਨ੍ਹਾਂ ਦੇ ਸਿਰ ਉੱਤੇ ਛੱਤ ਅਤੇ ਖਾਣ ਲਈ ਭੋਜਨ ਨਹੀਂ ਹੈ । ਪਰ ਖਾਲਸਾ ਏਡ ਵਾਲੇ ਗਰਾਉਂਡ ਜ਼ੀਰੋ ‘ਤੇ ਪਹੁੰਚ ਚੁੱਕੇ ਨੇ ਤੇ ਲੋਕਾਂ ਦੀ ਸੇਵਾ ਕਰ ਰਹੇ ਨੇ ।
ਹੋਰ ਪੜ੍ਹੋ : ਪੰਜਾਬੀ ਗਾਇਕ ਸ਼ੀਰਾ ਜਸਵੀਰ ਨੇ ਕਿਸਾਨ ਅੰਦੋਲਨ ਵਿੱਚ ਪੁਲਿਸ ਵੱਲੋਂ ਜੇਲ ਭੇਜੀ ਗਈ ਨੌਦੀਪ ਕੌਰ ਦੀ ਰਿਹਾਈ ਦੇ ਲਈ ਚੁੱਕੀ ਆਵਾਜ਼
ਉਹ ਲੋਕਾਂ ਦੇ ਲਈ ਰਹਿਣ ਦਾ ਪ੍ਰਬੰਧ ਕਰ ਰਹੇ ਨੇ । ਖਾਲਸਾ ਏਡ ਦੇ ਵਲੰਟੀਅਰ ਮੁਸੀਬਤ ਝੱਲ ਰਹੇ ਲੋਕਾਂ ਦੀ ਹਰ ਤਰ੍ਹਾਂ ਦੇ ਨਾਲ ਮਦਦ ਕਰ ਰਹੇ ਨੇ । ਵਲੰਟੀਅਰ ਲੋਕਾਂ ਦੇ ਲਈ ਲੰਗਰ ਤਿਆਰ ਕਰਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਉਹ ਲੋਕਾਂ ਨੂੰ ਹੌਸਲਾ ਵੀ ਦੇ ਰਹੇ ਨੇ । ਖਾਲਸਾ ਏਡ ਅਜਿਹੀ ਸੰਸਥਾ ਹੈ ਜੋ ਕਿ ਮਾਨਵਤਾ ਦੀ ਭਲਾਈ ਲਈ ਕੰਮ ਕਰਦੇ ਨੇ ।
ਖਾਲਸਾ ਏਡ ਦੁਨੀਆ ਦੀ ਅਜਿਹੀ ਸੰਸਥਾ ਹੈ ਜੋ ਲੋਕਾਂ ਦੀ ਮਦਦ ਲਈ ਹਮੇਸ਼ਾ ਹੀ ਅੱਗੇ ਆਉਂਦੀ ਹੈ । ਖਾਲਸਾ ਏਡ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਮੁਸੀਬਤ ਹੋਵੇ ਉੱਥੇ ਪਹੁੰਚ ਕੇ ਲੋਕਾਂ ਦੀ ਸਹਾਇਤਾ ਕਰਦੀ ਹੈ । ਕੋਰੋਨਾ ਕਾਲ ‘ਚ ਇਸ ਸੰਸਥਾ ਨੇ ਹਰ ਦੇਸ਼ ਲੋਕਾਂ ਦੀ ਸੇਵਾ ਕੀਤੀ ਹੈ।
View this post on Instagram
View this post on Instagram