ਅੰਮ੍ਰਿਤਸਰ 'ਚ ਬੇਘਰ ਹੋਏ ਲੋਕਾਂ ਦੀ ਮਦਦ ਲਈ ਅੱਗੇ ਆਈ ਖਾਲਸਾ ਏਡ
ਅੰਮ੍ਰਿਤਸਰ ਸ਼ਹਿਰ ਦੇ ਚਮਰੰਗ ਰੋਡ ਸਥਿਤ ਝੁੱਗੀਆਂ 'ਚ ਅਚਾਨਕ ਅੱਗ ਲੱਗਣ ਕਾਰਨ ਝੁੱਗੀ ਝੋਪੜੀ 'ਚ ਰਹਿਣ ਵਾਲੇ ਲੋਕਾਂ ਦਾ ਝੁੱਗੀਆਂ 'ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਲੋਕਾਂ ਦੀ ਮਦਦ ਲਈ ਖਾਲਸਾ ਏਡ ਅੱਗੇ ਆਈ ਹੈ ।ਖਾਲਸਾ ਏਡ ਦੇ ਵਲੰਟੀਅਰ ਪੀੜ੍ਹਤ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਮੁੱਹਈਆ ਕਰਵਾ ਰਹੇ ਹਨ । ਦੱਸ ਦਈਏ ਕਿ ਪਿਛਲੇ ਦਿਨੀਂ ਝੁੱਗੀ ਝੋਪੜੀ 'ਚ ਰਹਿਣ ਵਾਲੇ 100 ਦੇ ਕਰੀਬ ਪਰਿਵਾਰਾਂ ਦੀਆਂ ਝੁੱਗੀਆਂ ਨੂੰ ਅੱਗ ਨੇ ਚਪੇਟ 'ਚ ਲੈ ਲਿਆ ਸੀ ।
ਹੋਰ ਵੇਖੋ:ਸਮਾਜ ਸੇਵਾ ਦੇ ਨਾਲ-ਨਾਲ ਖਾਲਸਾ ਏਡ ਬੱਚਿਆਂ ਨੂੰ ਪੜ੍ਹਾ ਰਹੀ ਹੈ ਗੁਰਮਤ ਦਾ ਪਾਠ
https://www.instagram.com/p/BzUqjPDB3az/
ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਦੀ ਮਦਦ ਲਈ ਖਾਲਸਾ ਏਡ ਅੱਗੇ ਆਈ ਹੈ । ਇੱਕ ਅਜਿਹੀ ਸਮਾਜ ਸੇਵੀ ਸੰਸਥਾ ਹੈ ਜੋ ਆਪਣੇ ਕੰਮਾਂ ਲਈ ਜਾਣੀ ਜਾਂਦੀ ਹੈ । ਸਮੇਂ ਸਮੇਂ ਤੇ ਇਹ ਸੰਸਥਾ ਲੋਕਾਂ ਦੀ ਮਦਦ ਕਰਦੀ ਰਹਿੰਦੀ ਹੈ ।
https://www.instagram.com/p/BzSbjj9ByP9/
ਮਹਾਰਾਸ਼ਟਰ ਦਾ ਸੋਕਾਗ੍ਰਸਤ ਇਲਾਕਾ ਹੋਵੇ ਜਾਂ ਫਿਰ ਹੜ੍ਹਗ੍ਰਸਤ ਇਲਾਕਿਆਂ 'ਚ ਫਸੇ ਲੋਕਾਂ ਦੀ ਮਦਦ ਅਤੇ ਉਨ੍ਹਾਂ ਦੇ ਮੁੜ ਤੋਂ ਵਸੇਬੇ ਦੀ ਗੱਲ ਹੋਵੇ । ਇਹ ਸੰਸਥਾ ਤੁਰੰਤ ਮਦਦ ਲਈ ਪਹੁੰਚਦੀ ਹੈ । ਸੰਸਥਾ ਦੇ ਵਲੰਟੀਅਰ ਉਸੇ ਰਾਤ ਹੀ ਅੰਮ੍ਰਿਤਸਰ ਪਹੁੰਚ ਗਏ ਸਨ ਜਦੋਂ ਅੱਗ ਲੱਗ ਗਈ ਸੀ ਅਤੇ ਜ਼ਰੂਰਤ ਦਾ ਹਰ ਸਮਾਨ ਮੁਹੱਈਆ ਕਰਵਾ ਰਹੇ ਸਨ ਅਤੇ ਇਸ ਦੇ ਨਾਲ ਹੀ ਬਚਾਅ ਅਤੇ ਰਾਹਤ ਕਾਰਜਾਂ 'ਚ ਵੀ ਜੁਟੇ ਰਹੇ ।
https://www.instagram.com/p/BzNpLTRhR0d/